ਊਨਾ 'ਚ ਸਿੰਘਾ ਪਿੰਡ ਦੇ ਖੂਹ 'ਚੋ ਮਿਲੇ ਟਿਫਿਨ ਬੰਬ ਨੇ ਮਚਾਈ ਦਹਿਸ਼ਤ, ਪੰਜਾਬ ਧਮਾਕਿਆਂ ਨਾਲ ਜੁੜੇ ਨੇ ਤਾਰ

ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹੇ ਊਨਾ ਤੋਂ ਅੱਤਵਾਦੀ ਟਿਫਨ ਬੰਬ ਫੜੇ ਜਾਨ ਦੀ ਖਬਰ ਸਾਹਮਣੇ ਆਈ ਹੈ। ਊਨਾ ਦੇ ਸਿੰਘਾ ਪਿੰਡ ਵਿੱਚ ਪ੍ਰਾਇਮਰੀ ਸਕੂਲ ਤੋਂ ਸਿਰਫ਼ 50 ਮੀਟਰ ਦੀ ਦੂਰੀ ’ਤੇ ਇੱਕ ਖੂਹ ਵਿੱਚੋਂ ਡਿਫਿਊਜ਼ ਟਿਫ਼ਨ ਬੰਬ ਬਰਾਮਦ ਹੋਇਆ ਹੈ। ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ...

ਚੰਡੀਗੜ੍ਹ :- ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹੇ ਊਨਾ ਤੋਂ ਅੱਤਵਾਦੀ ਟਿਫਨ ਬੰਬ ਫੜੇ ਜਾਨ ਦੀ ਖਬਰ ਸਾਹਮਣੇ ਆਈ ਹੈ। ਊਨਾ ਦੇ ਸਿੰਘਾ ਪਿੰਡ ਵਿੱਚ ਪ੍ਰਾਇਮਰੀ ਸਕੂਲ ਤੋਂ ਸਿਰਫ਼ 50 ਮੀਟਰ ਦੀ ਦੂਰੀ ’ਤੇ ਇੱਕ ਖੂਹ ਵਿੱਚੋਂ ਡਿਫਿਊਜ਼ ਟਿਫ਼ਨ ਬੰਬ ਬਰਾਮਦ ਹੋਇਆ ਹੈ। ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਨੇ ਦੇਰ ਰਾਤ ਸਿੰਘਾ ਪਿੰਡ ਵਿੱਚ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਛਾਪੇਮਾਰੀ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਇਨ੍ਹਾਂ ਦੋਨਾਂ ਨੌਜਵਾਨਾਂ ਕੁਲਦੀਪ ਕੁਮਾਰ ਉਰਫ਼ ਸੰਨੀ ਵਾਸੀ ਲੁਧਿਆਣਾ ਅਤੇ ਅਮਨ ਦੀਪ ਵਾਸੀ ਸਿੰਘਾ ਜ਼ਿਲ੍ਹਾ ਊਨਾ ਨੂੰ ਪੰਜਾਬ ਵਿੱਚ  ਵੱਖ-ਵੱਖ ਬੰਬ ਧਮਾਕਿਆਂ ਦੇ ਮਾਮਲਿਆਂ ਚ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਨੌਜਵਾਨਾਂ ਨੇ ਮਣੀਕਰਨ 'ਚ ਇਕ ਕਾਰ 'ਚ ਧਮਾਕਾ ਕੀਤਾ ਸੀ , ਇਕ ਧਮਾਕਾ ਲੁਧਿਆਣਾ 'ਚ ਅਤੇ ਇੱਕ ਸੀ.ਏ. ਦਫਤਰ ਨਵਾਂ ਸ਼ਹਿਰ 'ਚ । ਜਦੋਂ ਪੁਲਿਸ ਨੇ ਇਨ੍ਹਾਂ ਦੋਨਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪਿੰਡ ਸਿੰਘਾ ਦੇ ਪ੍ਰਾਇਮਰੀ ਸਕੂਲ ਦੇ ਨਜ਼ਦੀਕ ਇੱਕ ਖੂਹ 'ਚੋਂ ਇੱਕ ਟਿਫ਼ਨ ਬੰਬ ਬਰਾਮਦ ਹੋਇਆ, ਜੋ ਕਿ ਇਸ ਸਮੇਂ ਖਸਤਾ ਹਾਲਤ ਵਿੱਚ ਹੈ। ਮੌਕੇ 'ਤੇ ਪਹੁੰਚੀ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਨੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਹੈ।
 

ਪੁਲਿਸ ਵੱਲੋਂ ਕਾਫੀ ਦੇਰ ਤੱਕ ਖੂਹ 'ਚ ਤਲਾਸ਼ੀ ਮੁਹਿੰਮ ਜਾਰੀ ਸੀ। ਬੰਬ ਤੋਂ ਇਲਾਵਾ ਹੋਰ ਕੋਈ ਹਥਿਆਰ ਨਹੀਂ ਹੈ। ਫਿਲਹਾਲ ਪੁਲਸ ਇਸ ਮਾਮਲੇ 'ਤੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੋਵਾਂ ਦੋਸ਼ੀਆਂ ਨੂੰ ਆਪਣੇ ਨਾਲ ਲੈ ਗਈ ਹੈ। ਹੁਣ ਹਿਮਾਚਲ ਪੁਲਿਸ ਵੀ ਆਪਣੇ ਪੱਧਰ 'ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Get the latest update about PUNJAB POLICE, check out more about UNA SINGHA, TIFFIN BOMB FOUND IN UNA, HIMACHAL POLICE & PUNJAB BLAST CASE

Like us on Facebook or follow us on Twitter for more updates.