ਭੋਪਾਲ(ਇੰਟ.): ਮੱਧ ਪ੍ਰਦੇਸ਼ ਦੇ ਉਮਰਿਆ ਜ਼ਿਲੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਾਂਧਵਗੜ੍ਹ ਟਾਈਗਰ ਰਿਜ਼ਰਵ ਦੀ ਸਰਹੱਦ ਨਾਲ ਲੱਗੇ ਇਕ ਨਿੱਜੀ ਰਿਜ਼ਾਰਟ ਦੇ ਅੰਦਰ ਬਾਘ ਆ ਗਿਆ। ਬਾਘ ਨੇ ਰਿਜ਼ਾਰਟ ਦੇ ਅੰਦਰ ਹੀ ਸ਼ਿਕਾਰ ਕੀਤਾ ਤੇ ਓਥੇ ਹੀ ਕਬਜ਼ਾ ਜਮਾ ਲਿਆ।
ਇਹ ਵੀ ਪੜ੍ਹੋ: ਦਿੱਲੀ ਨੂੰ ਫਿਰ ਤੈਅ ਕੋਟੇ ਤੋਂ ਘੱਟ ਆਕਸੀਜਨ ਸਪਲਾਈ 'ਤੇ SC ਦੀ ਕੇਂਦਰ ਨੂੰ ਫਟਕਾਰ, ਕਿਹਾ- 'ਸਾਨੂੰ ਮਜਬੂਰ ਨਾ ਕਰੋ'
ਬਾਂਧਵਗੜ੍ਹ ਟਾਈਗਰ ਰਿਜ਼ਰਵ ਦੇ ਧਮੋਖਰ ਰੇਂਜ ਦੇ ਮਰਦਰੀ ਪਿੰਡ ਵਿਚ ਸਮੋਦ ਸਫਾਰੀ ਲਾਜ ਨਾਂ ਦਾ ਇਕ ਰਿਜ਼ਾਰਟ ਹੈ। ਰਿਜ਼ਾਰਟ ਨਾਲ ਲੱਗਿਆ ਹੋਇਆ ਬਾਂਧਵਗੜ੍ਹ ਟਾਈਗਰ ਰਿਜ਼ਰਵ ਹੈ।
ਕਈ ਵਾਰ ਜ਼ਖਮੀ ਹੋ ਚੁੱਕੇ ਬਾਘ ਆਸਾਨ ਸ਼ਿਕਾਰ ਦੇ ਚੱਲਦੇ ਰਿਹਾਇਸ਼ੀ ਇਲਾਕਿਆਂ ਵਿਚ ਆ ਕੇ ਪਾਲਤੂ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਇਸ ਵਾਰ ਇਕ ਜ਼ਖਮੀ ਬਾਘ ਨੇ ਜੰਗਲ ਨਾਲ ਲੱਗੇ ਇਸ ਰਿਜ਼ਾਰਟ ਦੇ ਅੰਦਰ ਪਹੁੰਚ ਕੇ ਪਾਲਤੂ ਜਾਨਵਰ ਦਾ ਸ਼ਿਕਾਰ ਕੀਤਾ ਤੇ 2 ਦਿਨਾਂ ਤੋਂ ਓਥੇ ਹੀ ਜੰਮ ਕੇ ਬੈਠ ਗਿਆ ਹੈ।
ਇਹ ਵੀ ਪੜ੍ਹੋ: ਖਾਕੀ ਮੁੜ ਸ਼ਰਮਸਾਰ! ਫਗਵਾੜਾ ਦੇ SHO ਤੋਂ ਬਾਅਦ ਬਟਾਲਾ ਦੇ ASI ਦਾ ਕਾਰਾ, ਨਸ਼ੇ 'ਚ ਲੋਕਾਂ ਨੂੰ ਕੱਢੀਆਂ ਗਾਲ੍ਹਾਂ
ਬਾਘ ਸ਼ਿਕਾਰ ਕਰ ਕੇ ਜਦੋਂ ਰਿਜ਼ਾਰਟ ਵਿਚ ਬਣੇ ਕਾਰਟੇਜ ਦੇ ਬਰਾਂਡੇ ਵਿਚ ਬੈਠਾ ਸੀ ਤਾਂ ਰਿਜ਼ਾਰਟ ਦੇ ਕਰਮਚਾਰੀਆਂ ਦੀ ਨਜ਼ਰ ਬਾਘ ਉੱਤੇ ਪਈ ਤੇ ਫਿਰ ਟਾਈਗਰ ਰਿਜ਼ਰਵ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ।
ਟਾਈਗਰ ਰਿਜ਼ਰਵ ਦੇ ਉਪ ਸੰਚਾਲਕ ਸਵਰੂਪ ਦੀਕਸ਼ਿਤ ਨੇ ਦੱਸਿਆ ਕਿ ਅਧਿਕਾਰੀਆਂ ਨੇ ਬਾਘ ਉੱਤੇ ਨਜ਼ਰ ਬਣਾਈ ਹੋਈ ਹੈ ਤੇ ਉਸ ਦੇ ਖੁਦ ਜੰਗਲ ਵਿਚ ਪਰਤ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਲੋਕਾਂ ਦੀ ਆਵਾਜਾਈ ਬੰਦ ਕਰਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ।
Get the latest update about MP, check out more about Tiger Reserve, Truescoop, Tiger & Truescoopmews
Like us on Facebook or follow us on Twitter for more updates.