ਸਹੁਰੇ ਪਰਿਵਾਰ ਤੋਂ ਤੰਗ ਮਹਿਲਾ ਨੇ ਢਾਈ ਸਾਲਾ ਬੱਚੇ ਸਮੇਤ ਘਰ ਦੇ ਬਾਹਰ ਲਾਇਆ ਧਰਨਾ

ਆਏ ਦਿਨ ਹੀ ਮਹਿਲਾਵਾਂ ਉੱਤੇ ਅਤਿਆਚਾਰ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ,ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਆਇਆ ਹੈ,ਜਿਥੇ ਸਹੁਰੇ ਪਰਿਵਾਰ ਤੋਂ ਦੁਖੀ ਇਕ...

ਆਏ ਦਿਨ ਹੀ ਮਹਿਲਾਵਾਂ ਉੱਤੇ ਅਤਿਆਚਾਰ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ,ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਆਇਆ ਹੈ,ਜਿਥੇ ਸਹੁਰੇ ਪਰਿਵਾਰ ਤੋਂ ਦੁਖੀ ਇਕ ਮਹਿਲਾ ਨੇ ਆਪਣੇ  ਢਾਈ ਸਾਲਾ ਬੱਚੇ ਸਮੇਤ ਸਹੁਰੇ ਘਰ ਅੱਗੇ ਧਰਨਾ ਲਗਾਕੇ ਪੁਲਿਸ ਪ੍ਰਸ਼ਾਸ਼ਨ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ। ਅੰਮ੍ਰਿਤਸਰ ਹਲਕਾ ਉਤਰੀ ਤੇ ਥਾਣਾ ਸਦਰ ਅਧੀਨ ਆਉਦੇ ਇਲਾਕੇ ਮੁਸਤਫਾਬਾਦ ਬਟਾਲਾ ਰੋਡ ਦਾ ਇਹ ਮਾਮਲਾ ਹੈ। ਰੋਡ ਤੇ ਘਰ ਬਾਹਰ ਮਸੂਮ ਬੱਚੇ ਨਾਲ ਬੈਠੀ ਔਰਤ ਆਪਣੇ ਹੀ ਪਤੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੇ ਹੀ ਘਰ ਦੇ ਬਾਹਰ ਬੈਠ ਗਈ। 

ਜਾਣਕਾਰੀ ਦਿੰਦੇ ਹੋਏ ਪੀੜਤ ਵਿਆਹੁਤਾ ਪ੍ਰਵੀਨ ਕੌਰ ਪੁੱਤਰੀ ਮੱਖਣ ਸਿੰਘ ਵਾਸੀ ਗੋਇੰਦਵਾਲ ਸਾਹਿਬ ਜਿਲ੍ਹਾਂ ਤਰਨ ਤਾਰਨ ਨੇ ਦੋਸ਼ ਲਗਾਉਦਿਆ ਦੱਸਿਆ ਕਿ ਉਸਦਾ ਵਿਆਹ 25 ਜੂਨ 2018 ਨੂੰ ਮੰਗਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਸਤਫਾਬਾਦ ਬਟਾਲਾ ਰੋਡ ਨਾਲ ਤੈਅ ਹੋਇਆ ਸੀ ਵਿਆਹ ਤੋਂ ਬਾਅਦ ਉਸਦੇ ਘਰ ਇਕ ਬੇਟੇ ਨੇ ਜਨਮ ਲਿਆ ਜੋ ਇਸ ਵੇਲੇ ਢਾਈ ਸਾਲ ਦਾ ਹੈ,ਪੀੜਤ ਨੇ ਕਿਹਾ ਕਿ ਉਸਦਾ ਬੇਟਾ ਅਜੇ ਦੋ ਕੁ ਮਹੀਨੇ ਦਾ ਹੋਇਆ ਸੀ ਕਿ ਪਤੀ ਨਾਲ ਕਿਸੇ ਗੱਲ ਤੋਂ ਝਗੜਾ ਕਰਕੇ ਪੇਂਕੇ ਭੇਂਜ ਚਲੀ ਗਈ,  ਜਿਸ ਤੋਂ ਬਾਅਦ ਪਤੀ ਸਮੇਤ ਸਹੁਰੇ ਪਰਿਵਾਰ ਨੇ ਮੁੜ ਸਾਰ ਨਹੀ ਲਈ, ਜਿਸ ਦੌਰਾਨ ਉਸਨੇ ਇਥੇ ਆਕੇ ਘਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਨਹੀ ਵੜਨ ਦਿੱਤਾ।  ਜਿਸ ਤੋਂ ਬਾਅਦ ਉਸਨੇ ਇਨਸਾਫ਼ ਲਈ ਵੱਖ ਵੱਖ ਥਾਣਿਆ ’ਚ ਦਰਖ਼ਾਸਤਾ ਵੀ ਦਿੱਤੀ ਪਰ ਕੋਈ ਸੁਣਵਾਈ ਨਹੀ ਹੋਈ, ਉਸਦੇ ਪਤੀ ਸਮੇਤ ਸਹੁਰੇ ਪਰਿਵਾਰ ਨੇ ਉਸ ਪਾਸੋੋਂ ਖਹਿੜਾ ਛੁਡਾਉਣ ਲਈ ਹਮ ਸਲਾਹ ਹੋਕੇ ਇਕ ਤਰਫ਼ਾ ਤਲਾਕ ਲੈਣ ਲਈ ਅਦਾਲਤ ’ਚ ਕੇਸ ਦਾਇਰ ਕਰ ਦਿੱਤਾ ਪਰ ਉਹ ਰਹਿਣਾ ਚਾਹੁੰਦੀ ਸੀ ਜਿਸ ਕਾਰਣ  ਉਸਨੇ ਵੀ ਖਰਚੇ ਦਾ ਕੇਸ ਕਰ ਦਿੱਤਾ ਤੇ ਪਿਛਲੇ ਤਿੰਨ ਮਹੀਨੇ ਤੋਂ ਉਹ ਆਪਣੇ ਮਾਸੂਮ ਬੱਚੇ ਨਾਲ ਕਿਰਾਏ ਤੇ ਰਹਿ ਰਹੀ ਹੈ। 
 
ਪ੍ਰਵੀਨ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਉਸਨੂੰ ਪਤਾ ਲੱਗਾ ਕਿ ਉਸਦਾ ਪਤੀ ਮੰਗਲ ਸਿੰਘ ਬਿਨ੍ਹਾਂ ਕੋਰਟ ਦੇ ਫੈਸਲੇ ਦੀ ਉਡੀਕ ਕੀਤਿਆ ਕਿਸੇ ਲੜਕੀ ਨੂੰ ਵਰਗਲਾਕੇ ਵਿਆਹ ਕਰਨ ਲਈ ਆਪਣੇ ਨਾਲ ਲੈ ਗਿਆ ਹੈ, ਜਿਸ ਤੋਂ ਬਾਅਦ ਉਹ ਆਪਣੇ ਬੱਚੇ ਨਾਲ ਇਥੇ ਪਹੁੰਚੀ ਪਰ ਸਹੁਰੇ ਪਰਿਵਾਰ ਨੇ ਅੰਦਰ ਦਾਖ਼ਲ ਨਹੀ ਹੋਣ ਦਿੱਤਾ ਜਿਸ ਕਾਰਣ ਉਸਨੇ ਸਹੁਰੇ ਘਰ ਅੱਗੇ ਬੱਚੇ ਸਮੇਤ ਭੁੱਖੇ ਢਿੱਡ ਧਰਨਾ ਲਗਾਕੇ ਪੁਲਿਸ ਪ੍ਰਸ਼ਾਸ਼ਨ ਪਾਸੋਂ ਇਨਸਾਫ਼ ਦੀ ਗੁਹਾਰ ਲਾਉਦੀਆ ਕਿਹਾ ਕਿ ਪਤੀ ਮੰਗਲ ਸਿੰਘ ਸਮੇਤ ਸਹੁਰੇ ਪਰਿਵਾਰ ਤੇ ਕਨੂੰਨੀ ਕਾਰਵਾਈ ਤੀ ਮੰਗ ਕੀਤੀ ਤੇ ਜੇਕਰ ਫਿਰ ਵੀ ਪੁਲਿਸ ਪ੍ਰਸ਼ਾਸ਼ਨ ਨੇ ਮਸਲੇ ਦਾ ਹੱਲ ਨਾ ਕਰਵਾਇਆ ਤਾਂ ਉਹ ਆਪਣੇ ਬੱਚੇ ਸਮੇਤ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋਵੇਗੀ।

ਉਥੇ ਹੀ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੇ ਸੰਯੁਕਤ ਕਿਸਾਨ ਮੋਰਚੇ ਦੇ ਹਲਕਾ ਪੂਰਬੀ ਤੋਂ ਚੋਣ ਚੜ ਚੁੱਕੇ ਉਮੀਦਵਾਰ ਸੁਖਜਿੰਦਰ ਸਿੰਘ ਮਾਹੂ ਨੇ ਪਹੁੰਚਕੇ ਵਿਹੁਤਾ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆ ਇਨਸਾਫ਼ ਨਾ ਮਿਲਣ ਤੇ ਧਰਨੇ ਦੇਣ ਦੀ ਵੀ ਗੱਲ ਕਹੀ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਮਾਮਲਾ ਧਿਆਨ ਵਿੱਚ ਲਿਆਂਦਾ। ਉਥੇ ਹੀ ਦੂਜੀ ਧਿਰ ਪੀੜਤ ਦੇ ਸਹੁਰੇ ਬਲਵਿੰਦਰ ਸਿੰਘ ਨੇ ਨੂੰਹ ਪ੍ਰਵੀਨ ਕੌਰ ਦੁਆਰਾ ਲਗਾਏ ਜਾ ਰਹੇ ਦੋਸ਼ਾ ਨੂੰ ਨਕਾਰਦਿਆ ਹੋਏ ਕਿਹਾ ਕਿ ਪ੍ਰਵੀਨ ਕੌਰ ਆਪਣੇ ਪਤੀ ਨਾਲ ਝਗੜਾ ਕਰਕੇ ਆਪਣੀ ਮਰਜ਼ੀ ਨਾਲ ਘਰੋਂ ਗਈ ਸੀ ਤੇ ਮੁੜ ਵਾਪਸ ਨਹੀ ਪਰਤੀ ਜਿਸ ਤੋਂ ਬਾਅਦ ਵੱਖ ਵੱਖ ਥਾਣਿਆ ’ਚ ਪੂਰੇ ਪਰਿਵਾਰ ਖਿਲਾਫ਼ ਦਰਖ਼ਾਸਤਾ ਦੇਕੇ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੇ PCR ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਸਬੰਧਿਤ ਠਾਣੇ ਨੂੰ ਇਤਲਾਹ ਕਰਕੇ ਕਨੂੰਨ ਮੁਤਾਬਕ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ

Get the latest update about PUNJAB NEWS, check out more about CRIME AGAINST WOMEN & TRUE SCOOP NEWS

Like us on Facebook or follow us on Twitter for more updates.