ਕੁੜੀ ਵਲੋਂ ਹਰਿਮੰਦਰ ਸਾਹਿਬ 'ਚ ਬਣਾਈ Tik-Tok ਵੀਡੀਓ 'ਤੇ ਮਚਿਆ ਬਵਾਲ, ਹੋਵੇਗੀ ਸਖ਼ਤ ਕਾਰਵਾਈ

ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਇਕ ਕੁੜੀ ਨੇ 'ਟਿੱਕ-ਟੌਕ' ਵੀਡੀਓ ਬਣਾਈ ਹੈ। ਇਸ ਤੋਂ ਬਾਅਦ ਇਸ ਕੁੜੀ ਨੇ ਪੰਜਾਬੀ ਗੀਤ 'ਤੇ ਬਣਾਈ ਵੀਡੀਓ ਫੇਸਬੁੱਕ 'ਤੇ ਪਾ ਦਿੱਤੀ। ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਭੱਖ...

ਅੰਬਾਲਾ— ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਇਕ ਕੁੜੀ ਨੇ 'ਟਿੱਕ-ਟੌਕ' ਵੀਡੀਓ ਬਣਾਈ ਹੈ। ਇਸ ਤੋਂ ਬਾਅਦ ਇਸ ਕੁੜੀ ਨੇ ਪੰਜਾਬੀ ਗੀਤ 'ਤੇ ਬਣਾਈ ਵੀਡੀਓ ਫੇਸਬੁੱਕ 'ਤੇ ਪਾ ਦਿੱਤੀ। ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਭੱਖ ਗਿਆ ਹੈ। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਲੜਕੀ ਵੱਲੋਂ ਗਾਣੇ 'ਤੇ ਨੱਚਦਿਆਂ ਦੀ ਵੀਡੀਓ ਬਣਾ ਕੇ ਟਿੱਕ-ਟੌਕ 'ਤੇ ਪਾਉਣ ਦਾ ਹੁਣ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਲਈ ਨਿਯੁਕਤ ਕਰਮਚਾਰੀ ਦੀ ਨਹਿਰ 'ਚੋਂ ਮਿਲੀ ਲਾਸ਼, ਫੈਲੀ ਸਨਸਨੀ

SGPC ਸ਼੍ਰੋਮਣੀ ਕਮੇਟੀ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦਿਆਂ ਪੁਲਸ ਕੋਲ ਦਰਖ਼ਾਸਤ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖਿਲਾਫ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਅੰਮ੍ਰਿਤਸਰ 'ਚੋਂ ਮਿਲੀਆਂ ਖੂਨ ਨਾਲ ਲੱਥਪਥ ਪਤੀ-ਪਤਨੀ ਦੀਆਂ ਲਾਸ਼ਾਂ, ਫੈਲੀ ਸਨਸਨੀ

SGPC ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਖੇ ਇਕ ਕੁੜੀ ਵਲੋਂ ਗਾਣੇ ਉੱਪਰ ਬਣਾਈ ਟਿੱਕ-ਟੌਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਕੁੜੀ ਪੰਜਾਬੀ ਗਾਣੇ ਉੱਪਰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਘੁੰਮਦੀ ਨਜ਼ਰ ਆ ਰਹੀ ਹੈ।

Get the latest update about True Scoop News, check out more about Golden Temple, Amritsar News, Tik Tok Video & SGPC Notice

Like us on Facebook or follow us on Twitter for more updates.