ਸੁਸ਼ਾਂਤ ਰਾਜਪੂਤ ਤੋਂ ਬਾਅਦ ਟਿੱਕ-ਟੌਕ ਸਟਾਰ ਨੇ ਵੀ ਮੌਤ ਨੂੰ ਲਾਇਆ ਗਲੇ, ਦੇਖੋ ਵੀਡੀਓ

ਐਂਟਰਟੇਨਮੈਂਟ ਇੰਡਸਟਰੀ ਤੋਂ ਇਕ ਹੋਰ ਬੁਰੀ ਖ਼ਬਰ ਆਈ ਹੈ। 16 ਸਾਲ ਦੀ ਟਿੱਕ-ਟੌਕ ਸਿਆ ਕੱਕੜ ਨੇ ਵੀਰਵਾਰ ਨੂੰ ਖੁਦਕੁਸ਼ੀ ਕਰ ਲਈ ਹੈ। ਫੋਟੋਗ੍ਰਾਫਰ ਵਾਇਰਲ ਭਯਾਨੀ ਦੇ...

ਮੁੰਬਈ— ਐਂਟਰਟੇਨਮੈਂਟ ਇੰਡਸਟਰੀ ਤੋਂ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। 16 ਸਾਲ ਦੀ ਟਿੱਕ-ਟੌਕਰ ਸੀਆ ਕੱਕੜ ਨੇ ਵੀਰਵਾਰ ਨੂੰ ਖੁਦਕੁਸ਼ੀ ਕਰ ਲਈ ਹੈ। ਫੋਟੋਗ੍ਰਾਫਰ ਵਾਇਰਲ ਭਯਾਨੀ ਦੇ ਪੋਸਟ ਮੁਤਾਬਕ ਉਹ ਬੁੱਧਵਾਰ ਰਾਤ ਤੱਕ ਚੰਗੇ ਮੂਡ 'ਚ ਸੀ।


ਕੱਲ੍ਹ ਰਾਤ ਮੈਨੇਜਰ ਨਾਲ ਹੋਈ ਸੀ ਗੱਲ੍ਹ
ਪੋਸਟ ਮੁਤਾਬਕ ਵਾਇਰਲ ਭਯਾਨੀ ਨੇ ਸੀਆ ਦੇ ਮੈਨੇਜਰ ਅਰਜੁਨ ਸਰੀਨ ਨਾਲ ਇਸ ਬਾਰੇ ਗੱਲ ਕੀਤੀ। ਮੈਨੇਜਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਉਨ੍ਹਾਂ ਦੀ ਇਕ ਗੀਤ ਦੇ ਸਿਲਸਿਲੇ 'ਚ ਸੀਆ ਨਾਲ ਗੱਲ੍ਹ ਹੋਈ ਸੀ। ਉਹ ਚੰਗੇ ਮੂਡ 'ਚ ਅਤੇ ਪੂਰੀ ਤਰ੍ਹਾਂ ਠੀਕ ਸੀ। ਉਨ੍ਹਾਂ ਦੇ ਮੈਨੇਜਰ ਨੂੰ ਵੀ ਨਹੀਂ ਪਤਾ ਕਿ ਆਖਿਰ ਕੀ ਹੋਇਆ ਜਿਸ ਦੀ ਵਜ੍ਹਾ ਕਰਕੇ ਸੀਆ ਨੇ ਇੰਨਾ ਵੱਡਾ ਕਦਮ ਚੁੱਕ ਲਿਆ। ਸੀਆ ਨੇ 20 ਘੰਟੇ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਆਪਣੇ ਡਾਂਸ ਦੀ ਵੀਡੀਓ ਸਟੋਰੀ ਪੋਸਟ ਕੀਤੀ ਸੀ। ਅਪ੍ਰੈਲ ਦੇ ਮਹੀਨੇ ਤੋਂ ਐਂਟਰਟੇਨਮੈਂਟ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸੁਣਾਈ ਦੇ ਰਹੀਆਂ ਹਨ। ਇਰਫਾਨ ਖਾਨ, ਰਿਸ਼ੀ ਕਪੂਰ, ਵਾਜਿਦ ਖਾਨ ਦੀ ਮੌਤ ਤੋਂ ਬਾਅਦ ਫੈਨਜ਼ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਸਦਮੇ ਤੋਂ ਉਭਰ ਨਹੀਂ ਪਾਏ ਹਨ। ਅਜਿਹੇ 'ਚ ਉਭਰਤੀ ਕਲਾਕਾਰ ਦਾ ਅਜਿਹਾ ਕਦਮ ਚੁੱਕਣਾ ਕਾਫੀ ਸ਼ਾਕਿੰਗ ਹੈ।


Get the latest update about SIYA KAKKAR, check out more about TELEVISION NEWS, ENTERTAINMENT NEWS, TIKTOKER SIYA KAKKAR SUICIDE & SIYA KAKKAR SUICIDE

Like us on Facebook or follow us on Twitter for more updates.