ਮਕਰ ਸੰਕਰਾਂਤੀ 'ਤੇ ਇੰਝ ਬਣਾਓ ਤਿਲ ਦੇ ਲੱਡੂ, ਜਾਣੋ ਵਿਧੀ

ਸਰਦੀਆਂ ਦੇ ਮੌਸਮ 'ਚ ਤਿਲ ਦੇ ਲੱਡੂ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ। ਤਿਲ 'ਚ ਕਈ ਅਜਿਹੇ ਜ਼ਰੂਰੀ ...

ਨਵੀਂ ਦਿੱਲੀ — ਸਰਦੀਆਂ ਦੇ ਮੌਸਮ 'ਚ ਤਿਲ ਦੇ ਲੱਡੂ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ। ਤਿਲ 'ਚ ਕਈ ਅਜਿਹੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਗੁੜ ਸਰੀਰ ਨੂੰ ਗਰਮ ਰੱਖਦਾ ਹੈ ਅਤੇ ਬਿਹਤਰ ਪਾਚਣ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਮਕਰ ਸੰਕਰਾਂਤੀ ਦੇ ਦਿਨ ਵੀ ਤਿਲ ਦੇ ਲੱਡੂ ਹੀ ਦਾਨ ਕਰਨ ਦਾ ਪਿਵਾਜ਼ ਵੀ ਹੈ, ਤਾਂ ਕਿਉਂ ਨਾ ਇਸ ਵਾਰ ਬਾਜ਼ਾਰ 'ਚੋਂ ਤਿਲ ਦੇ ਲੱਡੂ ਖਰੀਦਣ ਦੀ ਜਗ੍ਹਾ ਤੁਸੀਂ ਘਰ 'ਚ ਹੀ ਤਿਲ ਦੇ ਲੱਡੂ ਬਣਾਓ। ਆਓ ਜਾਣਦੇ ਹਾਂ ਤਿਲ ਦੇ ਲੱਡੂ ਬਣਾਉਣ ਦੀ ਵਿਧੀ।

ਸਮੱਗਰੀ —
ਸਫੇਦ ਤਿਲ- 2 ਕੱਪ (250 ਗ੍ਰਾਮ)
ਗੁੜ- 1 ਕੱਪ (250 ਗ੍ਰਾਮ)
ਕਾਜੂ- 2 ਟੇਬਲ ਸਪੂਨ
ਬਾਦਾਮ- 2 ਟੇਬਲ ਸਪੂਨ
ਛੋਟੀ ਇਲਾਇਚੀ - 7 ਤੋਂ 8 ਪਿਸੀਆਂ ਹੋਈਆਂ
ਘਿਓ - 2 ਛੋਟਾ ਚਮਚ

ਜੇਕਰ ਤੁਸੀਂ ਵੀ ਚਾਹੁੰਦੇ ਹੋ ਘਰ ਆਏ ਮਹਿਮਾਨਾਂ ਨੂੰ ਖੁਸ਼ ਕਰਨਾ ਤਾਂ ਖਵਾਓ ਪਨੀਰ ਦੀ ਬਣੀ ਹੋਈ ਖੀਰ

ਵਿਧੀ —
ਤਿਲ ਦੇ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਤਿਲ ਨੂੰ ਚੰਗੀ ਤਰ੍ਹਾਂ ਸਾਫ ਕਰੋ। ਹੁਣ ਕੜਾਹੀ 'ਚ ਤਿਲ ਪਾ ਕੇ ਘੱਟ ਆਂਚ ਦੇ ਹਲਕੇ ਭੂਰੇ ਹੋਣ ਤੱਕ ਭੁੰਨੋ। ਭੁੰਨੇ ਤਿਲ ਨੂੰ ਕੱਢ ਕੇ ਥੋੜਾ ਠੰਡਾ ਹੋਣ ਦਿਓ। ਭੁੰਨੇ ਤਿਲ ਨੂੰ ਦਰਦਰਾ ਕਰਕੇ ਸਾਬੁਤ ਅਤੇ ਹਲਕੇ ਕੁੱਟੇ ਤਿਲ ਨੂੰ ਮਿਕਸ ਕਰੋ। ਗੁੜ ਦੇ ਛੋਟੇ-ਛੋਟੇ ਟੁਕੜੇ ਕਰੋ। ਕੜਾਈ 'ਚ ਇਕ ਚਮਚ ਘਿਓ ਪਾ ਕੇ ਗਰਮ ਕਰਕੇ ਉਸ 'ਚ ਟੁਕੜੇ ਪਾਓ। ਹੌਲੀ ਅੱਗ 'ਤੇ ਗੁੜ ਨੂੰ ਪਿਘਲਾਓ। ਪਿਘਲਾਉਣ ਤੋਂ ਬਾਅਦ ਗੈਸ ਬੰਦ ਕਰੋ। ਗੁੜ ਦੇ ਠੰਡਾ ਹੋਣ ਤੋਂ ਬਾਅਦ ਇਸ 'ਚ ਭੁੰਨੇ ਤਿਲ, ਕੱਟੋ ਹੋਏ ਕਾਜੂ ਬਾਦਾਮ ਅਤੇ ਇਲਾਇਚੀ ਦਾ ਪਾਊਡਰ ਮਿਲਾਓ। ਹਥੇਲੀ 'ਚ ਘਿਓ ਲਾ ਕੇ ਥੋੜਾ-ਥੋੜਾ ਗਰਮ ਮਿਸ਼ਰਣ ਲੈ ਕੇ ਗੋਲ ਲੱਡੂ ਬਣਾਓ। ਤਿਲ ਦੇ ਲੱਡੂ ਤਿਆਰ ਹੋਣ ਤੋਂ ਬਾਅਦ 4-5 ਘੰਟੇ ਖੁੱਲ੍ਹੀ ਹਵਾ 'ਚ ਰੱਖੋ। ਖੁਸ਼ਕ ਹੋਣ ਤੋਂ ਬਾਅਧ ਏਅਰ ਟਾਈਟ ਕੰਟੇਨਰ 'ਚ ਭਰ ਕੇ ਰੱਖ ਸਕਦੇ ਹੋ।

Get the latest update about Punjabi News, check out more about Food News, True Scoop News, Make Til Ke Laddu & Recipe

Like us on Facebook or follow us on Twitter for more updates.