TMC ਵਿਧਾਇਕ ਨੇ 'FIFA World Cup' 'ਤੇ ਗਾਇਆ ਗਾਣਾ, ਸੋਸ਼ਲ ਮੀਡੀਆ 'ਤੇ Video ਵਾਇਰਲ

ਟੀਐੱਮਸੀ ਵਿਧਾਇਕ ਮਦਨ ਮਿੱਤਰਾ ਅਕਸਰ ਚਰਚਾ ਵਿਚ ਰਹਿੰਦੇ ਹਨ। ਫਿਲਹਾਲ ਲੀ...

ਵੈੱਬ ਸੈਕਸ਼ਨ - ਟੀਐੱਮਸੀ ਵਿਧਾਇਕ ਮਦਨ ਮਿੱਤਰਾ ਅਕਸਰ ਚਰਚਾ ਵਿਚ ਰਹਿੰਦੇ ਹਨ। ਫਿਲਹਾਲ ਲੀਡਰਸ਼ਿਪ ਦੇ ਨਾਲ-ਨਾਲ ਗਾਇਕੀ ਦੇ ਖੇਤਰ ਵਿਚ ਵੀ ਪੈਰ ਧਰਿਆ ਹੈ। ਅੱਜਕੱਲ੍ਹ ਉਨ੍ਹਾਂ ਦੀ ਗਾਇਕੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਗੀਤ ਨੇ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ 'ਤੇ ਖਲਬਲੀ ਮਚਾ ਦਿੱਤੀ ਹੈ।

ਦਰਅਸਲ 20 ਨਵੰਬਰ ਤੋਂ ਕਤਰ 'ਚ ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ 'ਫੀਫਾ ਵਿਸ਼ਵ ਕੱਪ 2022' ਸ਼ੁਰੂ ਹੋ ਰਿਹਾ ਹੈ। ਇਹ ਮੈਗਾ ਈਵੈਂਟ ਕਰੀਬ ਇੱਕ ਮਹੀਨੇ ਤੱਕ ਚੱਲੇਗਾ, ਜਿਸ ਵਿੱਚ ਕੁੱਲ 32 ਟੀਮਾਂ ਭਾਗ ਲੈ ਰਹੀਆਂ ਹਨ। ਵਿਧਾਇਕ ਮਦਨ ਮਿੱਤਰਾ ਦਾ ਨਵਾਂ ਗੀਤ ਵੀ ਇਸ ਟੂਰਨਾਮੈਂਟ 'ਤੇ ਆਧਾਰਿਤ ਹੈ, ਜਿਸ ਦਾ ਸਿਰਲੇਖ 'ਦੇ ਗੋਲ ਦੇ ਗੋਲ' ਹੈ। ਇਸ ਗੀਤ ਨੂੰ ਖੁਦ ਮਦਨ ਮਿੱਤਰਾ ਨੇ ਗਾਇਆ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਦਨ ਮਿੱਤਰਾ ਅਰਬ ਸ਼ੇਖ ਦੀ ਤਰ੍ਹਾਂ ਕੱਪੜੇ ਪਾਏ ਹੋਏ ਹਨ ਅਤੇ ਰੈਪਰ ਦੀ ਤਰ੍ਹਾਂ ਗੀਤ ਗਾ ਰਹੇ ਹਨ। ਇਸ ਤੋਂ ਇਲਾਵਾ ਗੀਤ 'ਚ ਉਹ ਹੋਰ ਵੀ ਕਈ ਤਰ੍ਹਾਂ ਦੀਆਂ ਡਰੈੱਸਾਂ 'ਚ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਵੀਡੀਓ 'ਚ ਵਿਸ਼ਵ ਕੱਪ ਦੀ ਕਾਪੀ ਵੀ ਦਿਖਾਈ ਗਈ ਹੈ, ਜਿਸ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਚਿਪਕਾਈ ਗਈ ਹੈ।

Get the latest update about video viral, check out more about fifa world cup, tmc mla & madan mitra

Like us on Facebook or follow us on Twitter for more updates.