ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਆਪਣੀ ਜੀਵਨ ਸ਼ੈਲੀ ਨੂੰ ਸਿਹਤਮੰਦ ਅਤੇ ਬਿਹਤਰੀਨ ਬਣਾਉਣ ਲਈ ਸਾਨੂੰ ਜੀਵਨ 'ਚ ਛੋਟੀਆਂ-ਛੋਟੀਆਂ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ...

ਨਵੀਂ ਦਿੱਲੀ— ਆਪਣੀ ਜੀਵਨ ਸ਼ੈਲੀ ਨੂੰ ਸਿਹਤਮੰਦ ਅਤੇ ਬਿਹਤਰੀਨ ਬਣਾਉਣ ਲਈ ਸਾਨੂੰ ਜੀਵਨ 'ਚ ਛੋਟੀਆਂ-ਛੋਟੀਆਂ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲ੍ਹਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਨਾ ਕੇ ਤੁਸੀਂ ਆਪਣੇ ਜੀਵਨ 'ਚ ਬਦਲਾਅ ਲਿਆ ਸਕੋਗੇ।

ਹੈਰਾਨ ਕਰ ਦੇਣ ਵਾਲੀ ਹੈ ਖ਼ਬਰ, ਆਚਾਰ ਲਵਰਜ਼ ਹੋ ਜਾਣ ਸਾਵਧਾਨ!!

ਸਾਡੀ ਜੀਵਨ ਸ਼ੈਲੀ 'ਚ ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਖਾਣਾ ਖਾਂਦੇ ਹਾਂ। ਬਹੁਤ ਸਾਰੇ ਲੋਕ ਘਰਾਂ ਡਾਈਨਿੰਗ ਟੇਬਲ 'ਤੇ ਬੈਠ ਕੇ ਖਾਣਾ ਖਾਂਦੇ ਹਨ ਅਤੇ ਕਈ ਟੀ.ਵੀ ਦੇ ਸਾਹਮਣੇ ਖਾਣਾ ਖਾਂਦੇ ਹਨ। ਬਹੁਤ ਸਾਰੇ ਬੱਚੇ ਬਿਨ੍ਹਾਂ ਮੋਬਾਈਲ ਦੇ ਖਾਣਾ ਖਾਣ ਦੇ ਅਯੋਗ ਹੁੰਦੇ ਹਨ। ਅੱਜ ਤੋਂ 20 ਸਾਲ ਪਹਿਲਾਂ, ਲੋਕ ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਸਨ। ਕੁਝ ਲੋਕ ਹਾਲੇ ਵੀ ਇਸੇ ਤਰ੍ਹਾਂ ਭੋਜਣ ਖਾਣਾ ਪਸੰਦ ਕਰਦੇ ਹਨ। ਭੋਜਣ ਖਾਣ ਸਮੇਂ ਉਹ ਕਿਸੇ ਨਾਲ ਗੱਲ ਨਹੀਂ ਕਰਦੇ ਸਨ। ਇਸ ਦੇ ਨਾਲ ਹੀ, ਜੇਕਰ ਅਸੀਂ ਜੋਤਸ਼ੀ ਵਿਗਿਆਨ ਦੀ ਗੱਲ ਕਰੀਏ, ਤਾਂ ਸਾਡੀ ਖਾਣ-ਪੀਣ ਦੀਆਂ ਆਦਤਾਂ ਨਾਲ ਸਾਡੇ ਗ੍ਰਹਿ ਪ੍ਰਭਾਵਿਤ ਹੁੰਦੇ ਹਨ। ਇਸ ਲਈ ਭੋਜਨ ਕਰਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ—

Tea Loverz ਸਾਵਧਾਨ!! ਇਕ ਚਾਹ ਦੀ ਪਿਆਲੀ ਤੁਹਾਡੀ ਲਈ ਹੋ ਸਕਦੀ ਹੈ ਜਾਨਲੇਵਾ

<<  ਘਰ 'ਚ ਕਦੇ ਵੀ ਖਾਣਾ ਬਿਸਤਰੇ 'ਤੇ ਬੈਠ ਕੇ ਨਾ ਖਾਓ, ਇਸ ਤਰ੍ਹਾਂ ਭੋਜਨ ਦਾ ਅਪਮਾਨ ਹੁੰਦਾ ਹੈ।
<<  ਟੀਵੀ ਵੇਖਣ ਜਾਂ ਕਿਤਾਬਾਂ ਪੜ੍ਹਦੇ ਸਮੇਂ ਕਦੇ ਵੀ ਖਾਣਾ ਨਾ ਖਾਓ ਕਿਉਂਕਿ ਇਸ ਕਾਰਨ ਸਾਡੀ ਸਾਹ ਨਲੀ 'ਚ ਭੋਜਨ ਦੇ ਕਣ ਫਸਣ ਦਾ ਡਰ ਰਹਿੰਦਾ ਹੈ।
<<  ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਅਤੇ ਪੈਰ ਧੋ ਚੰਗੀ ਤਰ੍ਹਾਂ ਧੋ ਲਓ। ਇਸ ਤਰ੍ਹਾਂ ਨੁਕਸਾਨਦੇਹ ਬੈਕਟੀਰੀਆ ਭੋਜਨ ਦੁਆਰਾ ਸਾਡੇ ਪੇਟ ਤੱਕ ਨਹੀਂ ਪਹੁੰਚ ਪਾਉਂਦੇ।
<<  ਭੋਜਨ ਹਮੇਸ਼ਾ ਚਬਾ ਕੇ ਖਾਓ ਅਤੇ ਭੋਜਨ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ। ਤੁਸੀਂ ਖਾਣ ਦੇ 40 ਮਿੰਟ ਬਾਅਦ ਪਾਣੀ ਪੀ ਸਕਦੇ ਹੋ।
<<  ਹਮੇਸ਼ਾ ਖਾਣਾ ਬੈਠ ਕੇ ਖਾਓ। ਕਦੇ ਵੀ ਖੜ੍ਹੇ ਹੋ ਕੇ ਭੋਜਨ ਨਾ ਖਾਓ।
<<  ਖਾਣਾ ਖਾਣ ਤੋਂ ਬਾਅਦ ਕੁਝ ਲੋਕ ਪਲੇਟ 'ਚ ਹੀ ਆਪਣੇ ਹੱਥ ਧੋ ਲੈਂਦੇ ਹਨ। ਇਹ ਅੰਨਪੂਰਨਾ ਨੂੰ ਨਾਰਾਜ਼ ਕਰਦਾ ਹੈ, ਜਿਸ ਕਾਰਨ ਬਰਕਤ ਅਜਿਹੇ ਘਰ ਤੋਂ ਚਲੀ ਜਾਂਦੀ ਹੈ।
<<  ਪਲੇਟ 'ਚ ਜੂਠ ਛੱਡਣਾ ਭੋਜਨ ਦਾ ਅਪਮਾਨ ਹੈ। ਇਹ ਮਾਤਾ ਅੰਨਪੂਰਨਾ ਦੇ ਸਰਾਪ ਦਾ ਕਾਰਨ ਬਣਦੀ ਹੈ।

Get the latest update about TRUE SCOOP NEWS, check out more about LIFESTYLE NEWS, HEALTH NEWS, EATING HABITS & TRUE SCOOP PUNJABI

Like us on Facebook or follow us on Twitter for more updates.