ਲੇਟ ਪੀਰੀਅਡਜ਼ ਦੀ ਸਮੱਸਿਆ ਨੂੰ ਘੱਟ ਕਰਨ ਲਈ ਖਾਣੇ 'ਚ ਸ਼ਾਮਿਲ ਕਰੋ ਇਹ 5 ਚੀਜ਼ਾਂ

ਅਦਰਕ ਦੀ ਚਾਹ ਪੀਰੀਅਡਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਇਸ ਦੇ ਲਈ ਇਕ ਕੱਪ ਪਾਣੀ ਗਰਮ ਕਰੋ। ਇਸ ਵਿਚ ਪੀਸਿਆ ਹੋਇਆ ਅਦਰਕ ਪਾਓ...

ਅੱਜਕਲ ਔਰਤਾਂ ਨੂੰ ਆਮ ਤੌਰ 'ਤੇ ਖਰਾਬ ਜੀਵਨ ਸ਼ੈਲੀ ਅਤੇ ਗੈਰ-ਸਿਹਤਮੰਦ ਖੁਰਾਕ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹਨਾਂ ਚੋਂ ਪੀਰੀਅਡਜ਼ ਦੇ ਲੇਟ ਜਾਂ ਜਲਦੀ ਹੋਣਾ ਵੀ ਵੱਡੀ ਸਮੱਸਿਆ ਹੈ। ਅਜਿਹੇ 'ਚ ਜੇਕਰ ਤੁਸੀਂ ਡਾਈਟ 'ਚ ਕੁਝ ਫੂਡਸ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਨ੍ਹਾਂ ਦਾ ਸੇਵਨ ਕਰਨ ਨਾਲ ਪੀਰੀਅਡਸ ਦਾ ਚੱਕਰ ਨਿਯਮਤ ਰਹਿੰਦਾ ਹੈ। ਇਸ ਤੋਂ ਇਲਾਵਾ ਸਿਹਤ ਲਈ ਹੋਰ ਬਹੁਤ ਸਾਰੇ ਲਾਭ ਪ੍ਰਦਾਨ ਕਰਨ ਦਾ ਕੰਮ ਵੀ ਕਰਦੇ ਹਨ। ਆਓ ਜਾਣਦੇ ਹਾਂ ਕਿ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਅਦਰਕ ਚਾਹ
ਅਦਰਕ ਦੀ ਚਾਹ ਪੀਰੀਅਡਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਇਸ ਦੇ ਲਈ ਇਕ ਕੱਪ ਪਾਣੀ ਗਰਮ ਕਰੋ। ਇਸ ਵਿਚ ਪੀਸਿਆ ਹੋਇਆ ਅਦਰਕ ਪਾਓ। ਇਸ ਨੂੰ ਲਗਭਗ 3 ਮਿੰਟ ਲਈ ਉਬਾਲਣ ਦਿਓ। ਇਸ ਤੋਂ ਬਾਅਦ ਇਸ ਚਾਹ ਨੂੰ ਛਾਣ ਕੇ ਸੇਵਨ ਕਰੋ।

ਵਿਟਾਮਿਨ ਸੀ
ਖੱਟੇ ਫਲ ਵਿਟਾਮਿਨ ਸੀ ਦਾ ਵਧੀਆ ਸਰੋਤ ਹਨ। ਤੁਸੀਂ ਕੀਵੀ, ਸੰਤਰਾ, ਨਿੰਬੂ, ਅੰਗੂਰ ਅਤੇ ਸਟ੍ਰਾਬੇਰੀ ਆਦਿ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਦਾ ਸੇਵਨ ਤੁਸੀਂ ਜੂਸ, ਸ਼ੇਕ, ਸਮੂਦੀ ਅਤੇ ਸਲਾਦ ਦੇ ਰੂਪ 'ਚ ਵੀ ਕਰ ਸਕਦੇ ਹੋ। ਇਨ੍ਹਾਂ ਦਾ ਸੇਵਨ ਲੇਟ ਹੋਣ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰੇਗਾ। ਇਹ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ।

ਗੁੜ
ਗੁੜ ਸੋਡੀਅਮ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਤੁਸੀਂ ਲੱਡੂ ਦੇ ਰੂਪ 'ਚ ਗੁੜ ਦਾ ਸੇਵਨ ਕਰ ਸਕਦੇ ਹੋ। ਤਿਲ ਅਤੇ ਸੁੱਕੇ ਮੇਵੇ ਨੂੰ ਗੁੜ ਦੇ ਨਾਲ ਮਿਲਾ ਕੇ ਲੱਡੂ ਬਣਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ। ਇਹ ਪੀਰੀਅਡਸ ਚੱਕਰ ਨੂੰ ਨਿਯਮਤ ਕਰਨ ਦਾ ਕੰਮ ਕਰਦੇ ਹਨ।

ਮੇਥੀ ਦੇ ਬੀਜ
ਇੱਕ ਚੱਮਚ ਮੇਥੀ ਦੇ ਬੀਜਾਂ ਨੂੰ ਪਾਣੀ ਵਿੱਚ ਭਿਓ ਦਿਓ। ਅਗਲੇ ਦਿਨ ਇਸ ਪਾਣੀ ਨੂੰ ਗਰਮ ਕਰਕੇ ਸੇਵਨ ਕਰੋ। ਸਵੇਰੇ ਇਸ ਪਾਣੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਨਾ ਸਿਰਫ਼ ਮਾਹਵਾਰੀ ਦੇਰ ਨਾਲ ਆਉਣ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ, ਸਗੋਂ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।

ਹਲਦੀ
ਹਲਦੀ ਦੀ ਵਰਤੋਂ ਆਮ ਤੌਰ 'ਤੇ ਭਾਰਤੀ ਰਸੋਈ ਵਿੱਚ ਕੀਤੀ ਜਾਂਦੀ ਹੈ। ਤੁਸੀਂ ਹਲਦੀ ਵਾਲੇ ਦੁੱਧ ਦਾ ਵੀ ਸੇਵਨ ਕਰ ਸਕਦੇ ਹੋ। ਰਾਤ ਨੂੰ ਇਸ ਦੁੱਧ ਦਾ ਸੇਵਨ ਕਰਨ ਨਾਲ ਵੀ ਚੰਗੀ ਨੀਂਦ ਆਉਂਦੀ ਹੈ। ਹਲਦੀ ਤੁਹਾਨੂੰ ਦੇਰ ਨਾਲ ਮਾਹਵਾਰੀ ਦੀ ਸਮੱਸਿਆ ਤੋਂ ਰਾਹਤ ਦੇਣ ਦਾ ਵੀ ਕੰਮ ਕਰਦੀ ਹੈ।

Get the latest update about irregular period problem, check out more about irregular period, irregular period food, irregular period & irregular period home remedies

Like us on Facebook or follow us on Twitter for more updates.