70 ਸਾਲ ਪੁਰਾਣੇ ਅਯੋਧਿਆ ਮਾਮਲੇ ਨੂੰ ਲੈ ਕੇ ਅੱਜ ਦਾ ਦਿਨ ਬੇਹੱਦ ਖ਼ਾਸ, ਜਿਸ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਅੱਜ ਦਾ ਦਿਨ ਬੇਹੱਦ ਖ਼ਾਸ ਹੋਣ ਵਾਲਾ ਹੈ। ਅਯੁੱਧਿਆ ਵਿਵਾਦ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ 17 ਅਕਤੂਬਰ ਦੀ ਥਾਂ ਹੁਣ ਅੱਜ 16 ਅਕਤੂਬਰ ਨੂੰ ਹੀ ਖ਼ਤਮ ਹੋਣ ਦੀ ਸੰਭਾਵਨਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਸ...

ਨਵੀਂ ਦਿੱਲੀ— ਅੱਜ ਦਾ ਦਿਨ ਬੇਹੱਦ ਖ਼ਾਸ ਹੋਣ ਵਾਲਾ ਹੈ। ਅਯੁੱਧਿਆ ਵਿਵਾਦ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ 17 ਅਕਤੂਬਰ ਦੀ ਥਾਂ ਹੁਣ ਅੱਜ 16 ਅਕਤੂਬਰ ਨੂੰ ਹੀ ਖ਼ਤਮ ਹੋਣ ਦੀ ਸੰਭਾਵਨਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਸ ਬਾਰੇ ਸੰਕੇਤ ਦਿੰਦਿਆਂ ਕਿਹਾ ਕਿ 70 ਸਾਲ ਪੁਰਾਣੇ ਵਿਵਾਦ 'ਤੇ ਬਹਿਸ ਬੁੱਧਵਾਰ ਨੂੰ ਹੀ ਖ਼ਤਮ ਹੋ ਜਾਵੇਗੀ। ਸੁਣਵਾਈ ਦੇ ਆਖ਼ਰੀ ਦਿਨ ਚੀਫ਼ ਜਸਟਿਸ ਨੇ ਕਿਹਾ ਕਿ ਹਿੰਦੂ ਧਿਰ ਦੇ ਵਕੀਲ ਸੀ. ਐੱਸ ਵੈਦਿਆਨਾਥਨ ਨੂੰ ਕਿਹਾ ਕਿ ਇਕ ਘੰਟਾ ਉਨ੍ਹਾਂ ਨੂੰ ਮਿਲੇਗਾ ਤੇ ਇਕ ਘੰਟਾ ਮੁਸਲਿਮ ਧਿਰ ਨੂੰ ਦਿੱਤਾ ਜਾਵੇਗਾ। ਦੁਪਹਿਰ ਦੇ ਭੋਜਨ ਤੋਂ ਬਾਅਦ ਦੀ ਸੁਣਵਾਈ 'ਚ 45–45 ਮਿੰਟ ਬਾਕੀ ਦੀਆਂ ਪੰਜ ਧਿਰਾਂ ਨੂੰ ਦਿੱਤੇ ਜਾਣਗੇ। ਫਿਰ ਤਿੰਨ ਘੰਟੇ ਪੰਜ ਵਜੇ ਤੱਕ ਸੁਣਵਾਈ ਚੱਲੇਗੀ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇਹ ਤਿੰਨ ਘੰਟਿਆਂ ਦਾ ਸਮਾਂ ਸਾਰੀਆਂ ਧਿਰਾਂ ਆਪਸ 'ਚ ਵੰਡ ਲੈਣ।

ਨਵਜੰਮੀ ਬੱਚੀ ਨੂੰ ਦਫਣਾਉਣ ਸ਼ਮਸ਼ਾਨ ਘਾਟ ਪਹੁੰਚੇ ਪਿਤਾ ਨਾਲ ਹੋਇਆ ਚਮਤਕਾਰ, ਪੜ੍ਹੋ ਪੂਰੀ ਖ਼ਬਰ

ਇਸ ਤੋਂ ਵੱਧ ਉਨ੍ਹਾਂ ਦੀ ਹੋਰ ਕੋਈ ਸੁਣਵਾਈ ਨਹੀਂ ਹੋਵੇਗੀ। ਇੰਝ ਅਦਾਲਤ ਅੱਜ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਸਕਦੀ ਹੈ। ਕੱਲ੍ਹ ਸਵੇਰੇ ਅਦਾਲਤ ਨੇ ਕਿਹਾ ਸੀ ਕਿ ਆਖ਼ਰੀ ਦਿਨ ਅਸੀਂ ਇਸ ਗੱਲ 'ਤੇ ਵਿਚਾਰ ਕਰਾਂਗੇ ਕਿ ਕੀ ਇਲਾਹਾਬਾਦ ਹਾਈ ਕੋਰਟ ਵੱਲੋਂ ਸਾਰੀਆਂ ਧਿਰਾਂ ਦੀਆਂ ਅਰਜ਼ੀਆਂ ਨੂੰ ਮੋੜਨਾ ਸਹੀ ਸੀ। ਸਾਰੀਆਂ ਧਿਰਾਂ ਨੇ ਵਿਵਾਦਤ ਸਥਾਨ ਦਾ ਟਾਈਟਲ ਮੰਗਿਆ ਸੀ ਪਰ ਹਾਈ ਕੋਰਟ ਨੇ ਉਸ ਨੂੰ ਵੰਡ ਦਿੱਤਾ ਸੀ ਪਰ ਹੁਣ ਅਦਾਲਤ ਦੇ ਇਸ ਰੁਖ਼ ਤੋਂ ਨਹੀਂ ਲੱਗਦਾ ਕਿ ਅਰਜ਼ੀਆਂ ਨੂੰ ਬਦਲਣ ਦੇ ਇਸ ਮੁੱਦੇ ਉੱਤੇ ਵਿਚਾਰ ਹੋ ਸਕੇਗਾ। ਇਸ ਤੋਂ ਪਹਿਲਾਂ ਦੁਸਹਿਰਾ ਦੀ ਛੁੱਟੀ ਤੋਂ ਪਹਿਲਾਂ ਅਦਾਲਤ ਨੇ ਸੰਕੇਤ ਦਿੱਤਾ ਸੀ ਕਿ ਸੁਣਵਾਈ ਬੁੱਧਵਾਰ ਨੂੰ ਵੀ ਖ਼ਤਮ ਕੀਤੀ ਜਾ ਸਕਦੀ ਹੈ, ਭਾਵੇਂ ਸੁਣਵਾਈ ਦਾ ਸਮਾਂ ਅਦਾਲਤ ਨੇ ਵੀਰਵਾਰ ਤੱਕ ਕੀਤਾ ਸੀ।

Get the latest update about News In Punjabi, check out more about Ayodhya Hearing, Ranjan Gogoi, Babri Masjid & Chief Justice

Like us on Facebook or follow us on Twitter for more updates.