29-30 ਜੂਨ ਨੂੰ ਬਦਲੇਗਾ ਮੌਸਮ ਦਾ ਮਿਜ਼ਾਜ਼, ਅੱਜ ਪਾਰਾ 40 ਡਿਗਰੀ ਤੋਂ ਹੋਵੇਗਾ ਪਾਰ

ਹਰ ਦਿਨ ਦਾ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਰਿਹਾ ਹੈ ਪਰ ਆਉਣ ਵਾਲੇ 29-30 ਜੂਨ ਨੂੰ ਇਸ ਤੋਂ ਰਾਹਤ ਮਿਲਨ ਵਾਲੀ ਹੈ...

ਪੰਜਾਬ 'ਚ ਲਗਾਤਾਰ ਪੈ ਰਹੀ ਗਰਮੀ ਦੇ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਹਰ ਦਿਨ ਦਾ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਰਿਹਾ ਹੈ ਪਰ ਆਉਣ ਵਾਲੇ 29-30 ਜੂਨ ਨੂੰ ਇਸ ਤੋਂ ਰਾਹਤ ਮਿਲਨ ਵਾਲੀ ਹੈ। ਮੌਸਮ ਵਿਭਾਗ ਅਨੁਸਾਰ 29 ਅਤੇ 30 ਜੂਨ ਨੂੰ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਇਸ ਤੋਂ ਵੀ ਪਹਿਲਾ ਅੱਜ ਦਾ ਦਿਨ ਕੜਾਕੇ ਦੀ ਗਰਮੀ ਦੇ ਕਾਰਨ ਲੋਕਾਂ ਲਈ ਮੁਸ਼ਕਿਲ ਹੋਣ ਵਾਲਾ ਹੈ। ਸੋਮਵਾਰ ਓਵਰਆਲ 41 ਡਿਗਰੀ ਦਾ ਤਾਪਮਾਨ ਸੀ ਤੇ ਅੱਜ ਵੀ ਪਾਰਾ 40 ਡਿਗਰੀ ਦੇ ਨੇੜੇ ਰਹੇਗਾ। ਜਲੰਧਰ 'ਚ ਜੂਨ ਮਹੀਨੇ 'ਚ ਤਾਪਮਾਨ 43 ਡਿਗਰੀ ਤੱਕ ਪਹੁੰਚ ਜਾਂਦਾ ਹੈ ਪਰ ਆਮ ਤੌਰ 'ਤੇ 20 ਜੂਨ ਤੋਂ ਬਾਅਦ ਲਗਾਤਾਰ ਮੀਂਹ ਪੈਂਦਾ ਹੈ ਅਤੇ ਇਸ ਨਾਲ ਤਾਪਮਾਨ 'ਚ ਗਿਰਾਵਟ ਆਉਂਦੀ ਹੈ।


ਇਸ ਸਾਲ ਬਾਰਸ਼ਾਂ ਦੀ ਕਮੀ ਦੇ ਕਾਰਨ ਲੋਕ ਇਸ ਮਹੀਨੇ ਦੇ ਆਖਰੀ ਦਿਨ ਵੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਬੀਤੀ ਰਾਤ ਤਾਪਮਾਨ 30 ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਤਰ੍ਹਾਂ ਦਿਨ ਅਤੇ ਰਾਤ ਦੇ ਤਾਪਮਾਨ 'ਚ ਵਾਧੇ ਕਾਰਨ ਗਰਮੀ ਦਾ ਅਸਰ ਜ਼ਿਆਦਾ ਮਹਿਸੂਸ ਹੁੰਦਾ ਹੈ। ਨਮੀ ਅਤੇ ਗਰਮ ਹਵਾਵਾਂ ਨੇ ਮੁਸੀਬਤ ਵਧਾ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਹੁਣ ਬੁੱਧਵਾਰ ਤੋਂ 2 ਦਿਨਾਂ ਤੱਕ ਮੌਸਮ 'ਚ ਬਦਲਾਅ ਹੋਵੇਗਾਤੇ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਸਥਾਨ 'ਤੇ ਹਵਾ ਦਾ ਦਬਾਅ ਬਣਿਆ ਹੋਇਆ ਹੈ, ਜਿਸ ਕਾਰਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ।

Get the latest update about today weather, check out more about Punjab news, Punjab weather today, Punjab monsoon & Punjab weather update

Like us on Facebook or follow us on Twitter for more updates.