Tomato Fever! ਕੋਰੋਨਾ-ਮੰਕੀਪੌਕਸ ਵਿਚਾਲੇ ਬੱਚਿਆਂ 'ਚ ਵਧਿਆ ਇਸ ਬੀਮਾਰੀ ਦਾ ਖਤਰਾ, ਜਾਣੋ ਇਹ 10 ਲੱਛਣ

ਕੋਰੋਨਾ ਅਤੇ ਮੰਕੀਪੌਕਸ ਵਰਗੀਆਂ ਬਿਮਾਰੀਆਂ ਦੇ ਕਹਿਰ ਭਾਰਤ ਵਿੱਚ ਵਧ ਰਿਹਾ ਹੈ ਪਰ ਇਸ ਵਿਚਾਲੇ ਹੀ ਇੱਕ ਅਜਿਹੀ ਬਿਮਾਰੀ ਵੀ ਹੈ ਜੋਕਿ ਕੋਰੋਨਾ-ਮੰਕੀਪੌਕਸ ਤੋਂ ਵੀ ਵੱਧ ਖਤਰਨਾਕ ਸਾਬਿਤ ਹੋ ਰਹੀ ਹੈ...

ਕੋਰੋਨਾ ਅਤੇ ਮੰਕੀਪੌਕਸ ਵਰਗੀਆਂ ਬਿਮਾਰੀਆਂ ਦੇ ਕਹਿਰ ਭਾਰਤ ਵਿੱਚ ਵਧ ਰਿਹਾ ਹੈ ਪਰ ਇਸ ਵਿਚਾਲੇ ਹੀ ਇੱਕ ਅਜਿਹੀ ਬਿਮਾਰੀ ਵੀ ਹੈ ਜੋਕਿ ਕੋਰੋਨਾ-ਮੰਕੀਪੌਕਸ ਤੋਂ ਵੀ ਵੱਧ ਖਤਰਨਾਕ ਸਾਬਿਤ ਹੋ ਰਹੀ ਹੈ। ਹਾਲ ਹੀ 'ਚ ਕੇਰਲ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਵੀ ਮਿਲੀ ਹੈ ਕਿ ਕੇਰਲ 'ਚ Tomato fever ਜਾਂ Tomato flu ਦੇ 80 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਭਾਰਤ ਵਿੱਚ ਕੁੱਲ ਕੇਸਾਂ ਦੀ ਗਿਣਤੀ 100 ਹੋ ਗਈ ਹੈ। ਬੇਸ਼ਕ ਕਰਨਾਟਕ ਦੇ ਸਿਹਤ ਮੰਤਰੀ ਕੇ ਸੁਧਾਕਰ ਨੇ ਕਿਹਾ ਕਿ ਇਸ ਬਿਮਾਰੀ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਮਾਹਿਰ ਲਾਪਰਵਾਹੀ ਨਾ ਕਰਨ ਅਤੇ ਇਸ ਤੋਂ ਬਚਣ ਲਈ ਹੁਣੇ ਜ਼ਰੂਰੀ ਕਦਮ ਚੁੱਕਣ ਦੀ ਚੇਤਾਵਨੀ ਦੇ ਰਹੇ ਹਨ। 

Tomato fever ਜਾਂ  Tomato flu ਕੀ ਹੈ?
Tomato fever ਜਾਂ Tomato flu ਨੂੰ ਸਿਰ, ਹੱਥ, ਪੈਰ, ਮੂੰਹ (HFMD) ਬਿਮਾਰੀ ਵੀ ਕਿਹਾ ਜਾਂਦਾ ਹੈ। ਇਹ ਇੱਕ ਦੁਰਲੱਭ ਵਾਇਰਲ ਬਿਮਾਰੀ ਹੈ ਜਿਸ ਵਿੱਚ ਸਾਰੇ ਸਰੀਰ ਵਿੱਚ ਧੱਫੜ ਅਤੇ ਛਾਲੇ ਹੋ ਜਾਂਦੇ ਹਨ। ਇਸਦਾ ਟਮਾਟਰ ਖਾਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਆਕਾਰ ਅਤੇ ਰੰਗ ਦੇ ਰੂਪ ਵਿੱਚ ਟਮਾਟਰ ਦੇ ਧੱਫੜ ਦੀ ਸਮਾਨਤਾ ਦੇ ਕਾਰਨ ਇਸਦਾ ਨਾਮ ਪਿਆ ਹੈ।

ਮਾਹਿਰਾਂ ਮੁਤਾਬਿਕ ਟਮਾਟਰ ਬੁਖ਼ਾਰ ਇੱਕ ਅਜਿਹੀ ਸਥਿਤੀ ਹੈ ਜੋ ਮੁੱਖ ਤੌਰ 'ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਟਮਾਟਰ ਬੁਖਾਰ ਦੇ ਕਾਰਨਾਂ ਦਾ ਹਜੇ   ਪਤਾ ਨਹੀਂ ਲੱਗ ਸਕਿਆ  ਪਰ ਇਸਨੂੰ ਇੱਕ ਦੁਰਲੱਭ ਵਾਇਰਲ ਬਿਮਾਰੀ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਬਿਮਾਰੀ ਜਾਨਲੇਵਾ ਜਾਂ ਘਾਤਕ ਨਹੀਂ ਹੈ, ਪਰ ਇਸਨੂੰ ਬਹੁਤ ਜ਼ਿਆਦਾ ਛੂਤਕਾਰੀ ਕਿਹਾ ਜਾਂਦਾ ਹੈ।

Tomato fever ਦੇ ਲੱਛਣ
Tomato fever ਦੇ ਜ਼ਿਆਦਾਤਰ ਮਾਮਲੇ ਬੱਚਿਆਂ ਵਿੱਚ ਸਾਹਮਣੇ ਆਏ ਹਨ, ਇਸ ਲਈ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਜਰੂਰੀ ਹੈ। ਹੁਣ ਤੱਕ ਇਸ ਬਿਮਾਰੀ ਨਾਲ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। Tomato fever ਦੇ ਕੁਝ ਆਮ ਲੱਛਣਾਂ ਵਿੱਚ ਲਾਲ ਛਾਲੇ, ਧੱਫੜ, ਚਮੜੀ ਦੀ ਜਲਣ ਅਤੇ ਡੀਹਾਈਡਰੇਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ, ਤੇਜ਼ ਬੁਖਾਰ, ਸਰੀਰ ਵਿੱਚ ਦਰਦ, ਜੋੜਾਂ ਵਿੱਚ ਸੁੱਜਣਾ, ਥਕਾਵਟ, ਪੇਟ ਵਿੱਚ ਕੜਵੱਲ,ਖਾਂਸੀ ਅਤੇ ਜ਼ੁਕਾਮ, ਦਸਤ ਅਤੇ ਉਲਟੀਆਂ ਦਾ ਅਨੁਭਵ ਹੋ ਸਕਦਾ ਹੈ। 

ਚਿਕਨਗੁਨੀਆ ਦੀ ਤਰ੍ਹਾਂ Tomato fever ਵੀ ਬੱਚਿਆਂ ਦੀ ਚਮੜੀ 'ਤੇ ਲਾਲ, ਖਾਰਸ਼ ਵਾਲੇ ਧੱਫੜ ਜਾਂ ਛਾਲੇ ਦਾ ਕਾਰਨ ਬਣਦਾ ਹੈ। ਕੁਝ ਮਹੱਤਵਪੂਰਨ ਗੱਲਾਂ ਹਨ ਜੋ ਮਾਪਿਆਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਜਿਵੇਂ ਕਿ ਤੁਹਾਡੇ ਬੱਚੇ ਨੂੰ ਸਖਤ ਨਿਗਰਾਨੀ ਹੇਠ ਰੱਖਣਾ ਅਤੇ ਉਹਨਾਂ ਨੂੰ ਦੂਜੇ ਬੱਚਿਆਂ ਜਾਂ ਵਿਅਕਤੀਆਂ ਤੋਂ ਵੱਖ ਕਰਨਾ। ਪ੍ਰਭਾਵਿਤ ਖੇਤਰ ਨੂੰ ਖੁਰਕਣ ਜਾਂ ਛੂਹਣ ਤੋਂ ਬਚੋ। 

Get the latest update about HEALTH NEWS, check out more about Tomato Flu in India, Tomato Fever symptoms, Tomato Flu & Tomato Fever

Like us on Facebook or follow us on Twitter for more updates.