ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਕਈ ਬੀਮਾਰੀਆਂ ਨੂੰ ਦੂਰ ਕਰਦੈ ਟਮਾਟਰ

ਟਮਾਟਰ ਨੂੰ ਆਮ ਕਰਕੇ ਜਿੱਥੇ ਸਿਰਫ ਸਬਜੀਆਂ ਤੇ ਭੋਜਨ ਸਬੰਧੀ ਹੋਰ ਪਕਵਾ

ਟਮਾਟਰ ਨੂੰ ਆਮ ਕਰਕੇ ਜਿੱਥੇ ਸਿਰਫ ਸਬਜੀਆਂ ਤੇ ਭੋਜਨ ਸਬੰਧੀ ਹੋਰ ਪਕਵਾਨਾਂ ਵਿਚ ਹੀ ਵਰਤਿਆ ਜਾਂਦਾ ਹੈ ਉਥੇ ਹੀ ਤੁਹਾਨ ਜਾਣ ਕੇ ਹੈਰਾਨੀ ਹੋਵੇਗੀ ਕਿ ਲਾਲ ਟਮਾਟਰ ਖਾਣੇ ਦੇ ਸੁਆਦ ਨੂੰ ਤਾਂ ਵਧਾਉਂਦੇ ਹਨ ਉੱਥੇ ਹੀ ਸਿਹਤ ਦੇ ਲਈ ਕਾਫੀ ਲਾਹੇਮੰਦ ਹਨ। ਟਮਾਟਰ ਦੀ ਵਰਤੋਂ ਖਾਣਾ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਜਿਸ ਕਰਕੇ ਇਹ ਹਰ ਘਰ 'ਚ ਆਮ ਪਾਇਆ ਜਾਂਦਾ ਹੈ।
ਟਮਾਟਰ ਨੂੰ ਸਬਜ਼ੀ ਬਣਾਉਣ ਤੋਂ ਲੈ ਕੇ ਸੂਪ, ਚਟਣੀ ਅਤੇ ਇੱਥੋਂ ਤੱਕ ਕਿ ਬਿਊਟੀ ਪ੍ਰਾਡੈਕਟਸ ਦੇ ਰੂਪ 'ਚ ਵੀ ਵਰਤਿਆ ਜਾਂਦਾ ਹੈ। ਟਮਾਟਰ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਰਾਹਤ ਦਿਵਾਉਂਦਾ ਹੈ।
ਗਠੀਏ ਦਾ ਰੋਗ: ਬਹੁਤ ਸਾਰੇ ਲੋਕ ਗਠੀਏ ਦੇ ਰੋਗ ਤੋਂ ਪੀੜਤ ਹੁੰਦੇ ਹਨ। ਇਸ ਰੋਗ ਤੋਂ ਰਾਹਤ ਪਾਉਣ ਲਈ ਟਮਾਟਰ ਦੀ ਵਰਤੋਂ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਰ ਰੋਜ਼ ਟਮਾਟਰ ਦੇ ਸੂਪ 'ਚ ਅਜ਼ਵਾਇਨ ਮਿਲਾ ਕੇ ਪੀਣ ਨਾਲ ਗਠੀਏ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਦੰਦਾਂ 'ਚ ਖੂਨ ਦੀ ਸਮੱਸਿਆ ਨੂੰ ਕਰੇ ਦੂਰ: ਦੰਦਾਂ 'ਚੋਂ ਖੂਨ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ-ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੰਦਾਂ ਨੂੰ ਲਾਭ ਹੁੰਦਾ ਹੈ।

ਚਿਹਰੇ ਲਈ ਫਾਇਦੇਮੰਦ: ਟਮਾਟਰ 'ਚ ਵਿਟਾਮਿਨ-ਏ.ਬੀ.ਸੀ. ਅਤੇ ਕੇ ਮੌਜੂਦ ਹੁੰਦੇ ਹਨ। ਇਹ ਚਿਹਰੇ ਦੇ ਦਿਖਾਈ ਦੇਣ ਵਾਲੇ ਤੇਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਹਰ ਰੋਜ਼ ਚਿਹਰੇ 'ਤੇ ਲਗਾਉਣ ਨਾਲ ਕਿੱਲ-ਮੁਹਾਂਸਿਆਂ ਦੀ ਪ੍ਰੇਸ਼ਾਨੀ ਖਤਮ ਹੋ ਜਾਂਦੀ ਹੈ।

ਖੂਨ ਨੂੰ ਵਧਾਉਂਦਾ ਹੈ: ਟਮਾਟਰ ਦੀ ਵਰਤੋਂ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।

ਮੂੰਹ ਦੇ ਛਾਲਿਆਂ ਤੋਂ ਰਾਹਤ: ਜੇਕਰ ਤੁਸੀਂ ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਹੋ ਤਾਂ ਟਮਾਟਰ ਦੀ ਵਰਤੋਂ ਕਰੋ। ਇਸ ਦੇ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।

ਕਬਜ਼ ਦੂਰ ਕਰੇ: ਬਹੁਤ ਸਾਰੇ ਲੋਕ ਕਬਜ਼ ਵਰਗੀ ਬੀਮਾਰੀ ਤੋਂ ਪੀੜਤ ਹੁੰਦੇ ਹਨ। ਟਮਾਟਰ ਦੀ ਵਰਤੋਂ ਨਾਲ ਕਬਜ਼ ਦੀ ਪ੍ਰੇਸ਼ਾਨੀ ਵੀ ਠੀਕ ਹੋ ਜਾਂਦੀ ਹੈ। ਟਮਾਟਰ ਨੂੰ ਕਾਲੀ ਮਿਰਚ ਦੇ ਨਾਲ ਵਰਤੋਂ ਕਰਨ ਦੇ ਨਾਲ ਕਬਜ਼ ਦੂਰ ਹੁੰਦੀ ਹੈ।

Get the latest update about humen body, check out more about tomato, extreme & beneficial

Like us on Facebook or follow us on Twitter for more updates.