Toolkit ਮਾਮਲੇ ਵਿਚ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ

Toolkit ਮਾਮਲੇ ਵਿਚ ਗ੍ਰਿਫਤਾਰ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ (Disha Ravi) ਨੂੰ ਜ਼ਮਾਨਤ ਮਿਲ ਗ...

Toolkit ਮਾਮਲੇ ਵਿਚ ਗ੍ਰਿਫਤਾਰ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ (Disha Ravi) ਨੂੰ ਜ਼ਮਾਨਤ ਮਿਲ ਗਈ। ਪਟਿਆਲਾ ਹਾਊਸ ਕੋਰਟ ਨੇ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਉਨ੍ਹਾਂ ਨੂੰ ਦੋ ਬਾਂਡ ਦੇ ਨਾਲ 100,000 ਰੁਪਏ ਦੀ ਜ਼ਮਾਨਤ ਰਾਸ਼ੀ ਦੇਣ ਉੱਤੇ ਜ਼ਮਾਨਤ ਦਿੱਤੀ ਹੈ। 

ਇਸ ਤੋਂ ਪਹਿਲਾਂ ਅਦਾਲਤ ਨੇ Disha Ravi ਨੂੰ 10 ਦਿਨ ਦੀ ਪੁਲਸ ਰਿਮਾਂਡ ਵਿਚ ਉੱਤੇ ਭੇਜਿਆ ਸੀ। ਬਾਅਦ ਵਿਚ ਦਿੱਲੀ ਪੁਲਸ ਨੇ ਅਦਾਲਤ ਤੋਂ ਹੋਰ ਰਿਮਾਂਡ ਦੀ ਅਪੀਲ ਕੀਤੀ ਸੀ, ਜਿਸ ਵਿਚ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਦੀ ਰਿਮਾਂਡ ਉੱਤੇ ਫਿਰ ਤੋਂ ਭੇਜ ਦਿੱਤਾ ਸੀ। ਦਿਸ਼ਾ ਰਵੀ ਉੱਤੇ ਇਲਜ਼ਾਮ ਹੈ ਕਿ ਉਹ ਕਿਸਾਨ ਅੰਦੋਲਨ ਵਿਚ ਖਾਲਿਸਤਾਨੀ ਕਨੈਕਸ਼ਨ ਵਿਚ ਸ਼ਾਮਿਲ ਰਹੀ ਹੈ। Disha Ravi ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

Get the latest update about farmers protest, check out more about Disha Ravi, bail & toolkit case

Like us on Facebook or follow us on Twitter for more updates.