ਸਿਹਤ ਮੰਤਰਾਲਾ ਵਿਚ ਸੰਯੁਕਤ ਸਕੱਤਰ ਦੇ ਅਹੁਦੇ ਉੱਤੇ ਤਾਇਨਾਤ ਆਈ.ਏ.ਐਸ. ਅਧਿਕਾਰੀ ਲਵ ਅਗਰਵਾਲ ਦੇ ਭਰਾ ਅੰਕੁਰ ਅਗਰਵਾਲ ਦੀ ਲਾਸ਼ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਰਹੱਸਮਈ ਹਾਲਾਤ ਵਿਚ ਬਰਾਮਦ ਕੀਤੀ ਗਈ ਹੈ। ਸੋਮਵਾਰ ਰਾਤ ਉਨ੍ਹਾਂ ਦੀ ਲਾਸ਼ ਸਰਸਾਵਾਂ ਉਦਯੋਗਿਕ ਖੇਤਰ ਵਿਚ ਉਨ੍ਹਾਂ ਦੀ ਫੈਕਟਰੀ ਦੇ ਕੋਲ ਤੋਂ ਮਿਲੀ। ਉਨ੍ਹਾਂ ਦੀ ਲਾਸ਼ ਦੇ ਕੋਲੋਂ ਇਕ ਪਿਸਟਲ ਵੀ ਬਰਾਮਦ ਕੀਤੀ ਗਈ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਦ ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅੰਕੁਰ ਸੋਮਵਾਰ ਸਵੇਰੇ ਆਪਣੀ ਫੈਕਟਰੀ ਲਈ ਨਿਕਲੇ ਸਨ ਅਤੇ ਸ਼ਾਮ ਕਰੀਬ 5 ਵਜੇ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਅੰਕੁਰ ਅਗਰਵਾਲ ਸਹਾਰਨਪੁਰ ਦੇ ਨਾਮੀ ਚਾਰਟਰਡ ਅਕਾਊਂਟੈਂਟ ਕੇ.ਜੀ. ਅਗਰਵਾਲ ਦੇ ਬੇਟੇ ਸਨ। ਉਨ੍ਹਾਂ ਦੇ ਭਰਾ ਆਈ.ਏ.ਐਸ. ਅਧਿਕਾਰੀ ਲਵ ਅਗਰਵਾਲ, ਸਿਹਤ ਮੰਤਰਾਲਾ ਵਿਚ ਸੰਯੁਕਤ ਸਕੱਤਰ ਦੇ ਅਹੁਦੇ ਉੱਤੇ ਨਿਯੁਕਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੰਕੁਰ ਦੀ ਲਾਸ਼ ਪਿਲਾਖਨੀ ਉਦਯੋਗਿਕ ਖੇਤਰ ਵਿਚ ਉਨ੍ਹਾਂ ਦੀ ਫੈਕਟਰੀ ਦੇ ਕੋਲ ਪਈ ਸੀ। ਐਸ.ਪੀ. (ਪੇਂਡੂ) ਸਹਾਰਨਪੁਰ ਨੇ ਕਿਹਾ ਕਿ ਪਹਿਲੀ ਨਜ਼ਰੇ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਪਰ ਅੱਗੇ ਦੀ ਜਾਂਚ ਤੋਂ ਬਾਅਦ ਹੀ ਮੌਤ ਦੇ ਠੀਕ ਕਾਰਨਾਂ ਦਾ ਪਤਾ ਚੱਲੇਗਾ।
Get the latest update about dead, check out more about Top bureaucrat, brother, UP & Lav Agarwal
Like us on Facebook or follow us on Twitter for more updates.