ਅਲਾਸਕਾ : 2 ਜਹਾਜ਼ਾਂ ਦੇ ਹਵਾ 'ਚ ਟਕਰਾਉਣ ਕਾਰਨ 5 ਲੋਕਾਂ ਦੀ ਮੌਤ, 10 ਜ਼ਖਮੀ

ਕੁਝ ਦਿਨਾਂ ਤੋਂ ਜਹਾਜ਼ਾਂ ਨਾਲ ਕਾਫੀ ਹਾਦਸੇ ਵਾਪਰ ਰਹੇ ਹਨ। ਹਾਲ ਹੀ 'ਚ ਖ਼ਬਰ ਆਈ ਹੈ ਕਿ ਅਲਾਸਕਾ 'ਚ ਦੋ ਜਹਾਜ਼ਾਂ ਦੇ ਹਵਾ 'ਚ ਟਕਰਾਉਣ ਕਰਕੇ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਜ਼ਖ਼ਮੀ ਤੇ ਇਕ ਲਾਪਤਾ...

ਕੋਚੀਕਾਨ— ਕੁਝ ਦਿਨਾਂ ਤੋਂ ਜਹਾਜ਼ਾਂ ਨਾਲ ਕਾਫੀ ਹਾਦਸੇ ਵਾਪਰ ਰਹੇ ਹਨ। ਹਾਲ ਹੀ 'ਚ ਖ਼ਬਰ ਆਈ ਹੈ ਕਿ ਅਲਾਸਕਾ 'ਚ ਦੋ ਜਹਾਜ਼ਾਂ ਦੇ ਹਵਾ 'ਚ ਟਕਰਾਉਣ ਕਰਕੇ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਜ਼ਖ਼ਮੀ ਤੇ ਇਕ ਲਾਪਤਾ ਵੀ ਹੈ। ਦੋਵੇਂ ਜਹਾਜ਼ ਸੀ-ਪਲੇਨ ਯਾਨੀ ਪਾਣੀ 'ਚ ਉਤਰਣ 'ਚ ਵੀ ਸਮਰੱਥ ਸੀ। ਦੋਵਾਂ 'ਚ ਰਾਇਲ ਪ੍ਰਿੰਸੈੱਸ ਕਰੂਜ਼ ਦੇ ਯਾਤਰੀ ਸਵਾਰ ਸੀ, ਜੋ ਇੱਥੇ ਸੈਰ-ਸਪਾਟੇ ਲਈ ਆਏ ਸੀ। ਉਨ੍ਹਾਂ ਨੂੰ ਹਵਾਈ ਸੈਰ ਕਰਵਾਈ ਜਾ ਰਹੀ ਸੀ। ਯੂ.ਐੱਸ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ, ਕੂਨ ਕੇਵ ਇਲਾਕੇ ਕੋਲ ਹੈਵੀਲੈਂਡ ਡੀ.ਐੱਚ.ਸੀ-2 ਬੀਵਰ ਤੇ ਦ ਹੈਵੀਲੈਂਡ ਆਟਰ ਡੀਸੀ-3 ਜਹਾਜ਼ ਟਕਰਾਏ।

ਚੀਨ ਨੂੰ ਪਿੱਛੇ ਛੱਡਦੇ ਹੋਏ ਜਾਪਾਨ ਨੇ ਦੁਨੀਆ ਦੀ ਸਭ ਤੋਂ ਤੇਜ਼ ਚੱਲਣ ਵਾਲੀ ਬੁਲੇਟ ਟ੍ਰੇਨ ਦਾ ਕੀਤਾ ਟ੍ਰਾਇਲ

ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ ਹੈ। ਬੀਵਰ 'ਚ ਪੰਜ ਤੇ ਆਟਰ 'ਚ 11 ਲੋਕ ਸਵਾਰ ਸਨ। ਬੀਵਰ ਦੇ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਜਾਣਕਾਰੀ ਦੁਰਘਟਨਾ ਸਮੇਂ ਦੋਵੇਂ ਏਅਰਕ੍ਰਾਫਟ ਏਅਰ ਟ੍ਰੈਫਿਕ ਕੰਟਰੋਲ ਦੇ ਸੰਪਰਕ 'ਚ ਨਹੀਂ ਸਨ। ਨੈਸ਼ਨਲ ਸੇਫਟੀ ਬੋਰਡ ਇਸ ਗੱਲ ਦੀ ਜਾਂਚ ਕਰ ਰਿਹਾ ਹੈ। ਪ੍ਰਿੰਸੈੱਸ ਕਰੂਜ਼ ਵੱਲੋਂ ਦੱਸਿਆ ਗਿਆ ਹੈ ਕਿ 10 ਯਾਤਰੀਆਂ ਨੂੰ ਰੈਸਕਿਊ ਕਰਕੇ ਹਸਪਤਾਲ 'ਚ ਪਹੁੰਚਾਇਆ ਗਿਆ ਹੈ ਜਦਕਿ ਇਕ ਯਾਤਰੀ ਲਾਪਤਾ ਹੈ।

Get the latest update about Tourist Plane Crash, check out more about News In Punjabi, International News & Alaska News

Like us on Facebook or follow us on Twitter for more updates.