ਹੁਣ ਚਲਾਨ ਦੇ ਵੀ ਟੁੱਟਣ ਲੱਗੇ ਰਿਕਾਰਡ, ਡਰਾਈਵਰ ਨੇ ਭਰਿਆ ਲੱਖਾਂ ਦਾ ਚਲਾਨ   

2 ਲੱਖ 500 ਦੇ ਚਲਾਨ ਨੇ ਤੋੜੇ ਸਭ ਰਿਕਾਰਡ...

ਨਵੀਂ ਦਿੱਲੀ :- ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਨਾਲ ਜਿਥੇ ਦੇਸ਼ 'ਚ ਟ੍ਰੈਫਿਕ ਨਿਯਮਾਂ ਨਾਲ ਜੁੜੀਆਂ ਸਮੱਸਿਆਵਾਂਤੋਂ ਨਿਪਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਥੇ ਹੀ ਲੋਕਾਂ ਨੂੰ ਇਨ੍ਹਾਂ ਨਿਯਮ ਬਾਰੇ ਸਖਤੀ ਨਾਲ ਜਾਣਕਾਰੀ ਦੇਣ ਦੇ ਵੀ ਅਲਗ ਤਰੀਕੇ ਆਪਣੇ ਜਾ ਰਹੇ ਹਨ। ਨਵੇਂ ਬਣੇ ਨਿਯਮ ਮੁਤਾਬਕ ਆਏ ਦਿਨ ਲੋਕਾਂ ਨੂੰ ਬਹੁਤ ਸਾਰੇ ਜੁਰਮਾਨੀਆ ਦੇ ਨਾਲ ਚਲਾਨ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ 'ਚ ਇਹ ਚਲਾਨ ਭਰਨੇ ਪੈ ਰਹੇ ਹਨ।

ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਦਿੱਲੀ ਦੇ ਮੁਬਾਰਕ ਬਾਦ ਚੌਂਕ ਦੇ ਕੋਲ, ਜਿਥੇ ਇੱਕ ਚਲਾਨ ਨੇ ਪਹਿਲਾਂ ਦੇ ਸਭ ਰਿਕਾਰਡ ਨੂੰ ਤੋੜ ਦਿੱਤਾ ਹੈ। ਇਥੇ ਇਕ ਟਰੱਕ ਡਰਾਈਵਰ ਦਾ 2 ਲੱਖ 500 ਰੁਪਏ ਦਾ ਚਲਾਨ ਕਟਿਆ ਗਿਆ ਹੈ। ਟਰੱਕ ਡਰਾਈਵਰ ਦਾ ਨਾਮ ਰਾਮ ਕਿਸ਼ਨ ਹੈ ਤੇ ਇਹ ਚਲਾਨ ਰੋਹਿਨੀ ਕੋਰਟ 'ਚ ਪੂਜਾ ਅੱਗਰਵਾਲ ਦੀ ਕੋਰਟ 'ਚ ਹੋਇਆ ਹੈ।

ਹਰਿਆਣਾ CM ਨੇ ਭਾਜਪਾ ਆਗੂ ਨੂੰ ਗੱਲ੍ਹ ਵੱਢਣ ਦੀ ਦਿੱਤੀ ਧਮਕੀ, ਹੁਣ ਮੀਡੀਆ ਸਾਹਮਣੇ ਦਿੱਤਾ ਵੱਡਾ ਬਿਆਨ

 ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਓਵਰਲੋਡਿੰਗ ਕੀਤੀ ਤੇ ਨਾਲ ਹੀ ਉਹ ਬਿਨਾ ਲਾਈਸੈਂਸ ਦੇ ਵੀ ਇਹ ਟਰੱਕ ਚਲਾ ਰਿਹਾ ਸੀ। ਇਸ ਤੋਂ ਇਲਾਵਾ ਉਸ ਕੌਣ ਟਰੱਕ ਦੀ ਆਰਸੀ ਇੰਸ਼ੋਰੈਂਸ ਅਤੇ ਪੋਲੀਓਸ਼ਨ ਸਰਟੀਫਿਕੇਟ ਵੀ ਨਹੀਂ ਸੀ। ਡਰਾਈਵਰ ਕੋਲ ਫਿਟਨੈਸ ਵੀ ਨਹੀਂ ਸੀ ਤੇ ਉਹ ਬਿਨਾ ਸੀਟ ਬੈਲਟ ਦੇ ਟਰੱਕ ਚਲਾ ਰਿਹਾ ਸੀ।
 

Get the latest update about Violence Traffic Rules, check out more about True Scoop News, Online Punjabi News, True Scoop Punjabi & Traffic Rules In India

Like us on Facebook or follow us on Twitter for more updates.