ਕੈਨੇਡਾ, Ontario 'ਚ ਦਰਦਨਾਕ ਹਾਦਸਾ, 5 ਪੰਜਾਬੀਆਂ ਦੀ ਗਈ ਜਾਨ

ਹਾਦਸੇ 'ਚ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਨੂੰ ਸ਼ਨੀਵਾਰ ਦੇ ਹਾਦਸੇ ਵਾਲੀ ਥਾਂ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਤੇ ਹਾਦਸੇ ਚ ਜਖ਼ਮੀ ਪੀੜਤਾਂ ਦੀ ਉਮਰ 21 ਤੋਂ 24...

ਸ਼ਨੀਵਾਰ ਨੂੰ ਕੈਨੇਡਾ ਦੇ ਟੋਰਾਂਟੋ ਓਨਟਾਰੀਓ 'ਚ ਦਰਦਨਾਕ ਹਾਦਸੇ ਨੇ 5 ਪੰਜਾਬੀਆਂ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ, ਓਨਟਾਰੀਓ ਦੇ ਕੁਇੰਟੇ ਵੈਸਟ ਵਿੱਚ ਹਾਈਵੇਅ 401 'ਤੇ ਇੱਕ ਵੈਨ ਅਤੇ ਇੱਕ ਟਰੈਕਟਰ ਟਰੇਲਰ ਵਿਚਕਾਰ ਹੋਈ ਘਾਤਕ ਟੱਕਰ ਵਿੱਚ ਭਾਰਤ ਦੇ ਪੰਜ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਦੋ ਹੋਰ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗਣ ਨਾਲ ਹਸਪਤਾਲ ਲਿਜਾਇਆ ਗਿਆ, ਪਰ ਪੁਲਿਸ ਵਲੋਂ ਇਸ ਸਥਿਤੀ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ।  ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਦੀ ਟੀਮ ਮਦਦ ਲਈ ਪੀੜਤਾਂ ਦੇ ਦੋਸਤਾਂ ਨਾਲ ਸੰਪਰਕ ਵਿੱਚ ਹੈ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਇਹ ਜਾਣਕਾਰੀ ਦਿੱਤੀ ਹੈ। 

ਜਾਣਕਾਰੀ ਮੁਤਾਬਿਕ, ਇਸ ਹਾਦਸੇ 'ਚ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਨੂੰ ਸ਼ਨੀਵਾਰ ਦੇ ਹਾਦਸੇ ਵਾਲੀ ਥਾਂ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਤੇ ਹਾਦਸੇ ਚ ਜਖ਼ਮੀ ਪੀੜਤਾਂ ਦੀ ਉਮਰ 21 ਤੋਂ 24 ਸਾਲ ਦਰਮਿਆਨ ਹੈ ਅਤੇ ਸੂਬਾਈ ਪੁਲਿਸ ਦਾ ਕਹਿਣਾ ਹੈ ਕਿ ਉਹ ਸਾਰੇ ਗ੍ਰੇਟਰ ਟੋਰਾਂਟੋ ਅਤੇ ਮਾਂਟਰੀਅਲ ਖੇਤਰਾਂ ਦੇ ਵਿਦਿਆਰਥੀ ਸਨ।

ਜਿਕਰਯੋਗ ਹੈ ਕਿ ਉਹ ਸ਼ਨੀਵਾਰ ਸਵੇਰੇ ਹਾਈਵੇਅ 401 'ਤੇ ਇਕ ਯਾਤਰੀ ਵੈਨ 'ਚ ਪੱਛਮ ਵੱਲ ਜਾ ਰਹੇ ਸਨ ਜਦੋਂ ਤੜਕੇ 3:45 'ਤੇ ਉਨ੍ਹਾਂ ਦੀ ਇਕ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਦੋ ਹੋਰ ਯਾਤਰੀਆਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੀ ਸਥਿਤੀ ਨੂੰ ਅਪਡੇਟ ਨਹੀਂ ਕੀਤਾ ਗਿਆ। ਹਾਦਸੇ ਦੀ ਜਾਂਚ ਜਾਰੀ ਹੈ, ਅਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ।

Get the latest update about TRUE SCOOP NEWS, check out more about CANADA NEWS, 5 PUNJABI BOYS DEAD, TRUE SCOOP PUNJABI & AJAY BISARIA

Like us on Facebook or follow us on Twitter for more updates.