ਲੰਮਾ ਪਿੰਡ 'ਚ ਵਾਪਰਿਆ ਦਰਦਨਾਕ ਹਾਦਸਾ, ਘਰ 'ਚ ਸਿਲੰਡਰ ਫੱਟਣ ਨਾਲ ਪਿਤਾ ਸਮੇਤ ਡੇਢ ਸਾਲ ਦੇ ਬੱਚੇ ਦੀ ਹੋਈ ਮੌਤ

: ਲੰਮਾ ਪਿੰਡ ਵਿੱਚ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ ਜਿਥੇ ਇਕ ਘਰ 'ਚ ਸਿਲੰਡਰ ਫੱਟਣ ਨਾਲ ਹੋਏ ਧਮਾਕੇ 'ਚ ਇਕ ਹੀ ਪਰਿਵਾਰ ਦੇ ਦੋ ਜੀਆ ਦੀ ਮੌਤ ਹੋ ਗਈ। ਪਿੰਡ ਦੇ ਇੱਕ ਸਰਕਾਰੀ ਸਕੂਲ ਨੇੜੇ ਇੱਕ ਘਰ ਵਿੱਚ ਗੈਸ ਪਾਈਪ ਲੀਕ ਹੋਣ ਨਾਲ ਇਹ ਹਾਦਸਾ ਵਾਪਰਿਆ ਹੈ...

ਜਲੰਧਰ: ਲੰਮਾ ਪਿੰਡ ਵਿੱਚ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ ਜਿਥੇ ਇਕ ਘਰ 'ਚ ਸਿਲੰਡਰ ਫੱਟਣ ਨਾਲ ਹੋਏ ਧਮਾਕੇ 'ਚ ਇਕ ਹੀ ਪਰਿਵਾਰ ਦੇ ਦੋ ਜੀਆ ਦੀ ਮੌਤ ਹੋ ਗਈ।  ਪਿੰਡ ਦੇ ਇੱਕ ਸਰਕਾਰੀ ਸਕੂਲ ਨੇੜੇ ਇੱਕ ਘਰ ਵਿੱਚ ਗੈਸ ਪਾਈਪ ਲੀਕ ਹੋਣ ਨਾਲ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਪਿਓ ਪੁੱਤ ਦੀ ਮੌਤ ਹੋ ਗਈ ਹੈ, ਜਦਕਿ 2 ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚ ਬੱਚੇ ਦੀ ਉਮਰ ਮਹਿਜ ਡੇਢ ਸਾਲ ਹੈ। ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਮੁਤਾਬਿਕ ਕੱਲ ਰਾਤ ਪਰਿਵਾਰ ਵਾਲੇ ਖਾਣਾ ਬਣਾ ਕੇ ਖਾ ਕੇ ਸੌਂ ਗਏ ਪਰ ਰਾਤ ਭਰ ਸਿਲੰਡਰ ਵਿੱਚੋਂ ਗੈਸ ਲੀਕ ਹੁੰਦੀ ਰਹੀ। ਸਵੇਰੇ ਉੱਠ ਕੇ ਜਿਵੇਂ ਹੀ ਗੈਸ ਚੁੱਲ੍ਹੇ ਦੀ ਰੌਸ਼ਨੀ ਲਈ ਮਾਚਿਸ ਜਗਾਈ ਤਾਂ ਧਮਾਕਾ ਹੋ ਗਿਆ ਅਤੇ ਘਰ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਰਾਜ ਕੁਮਾਰ ਵਾਸੀ ਭਾਗਲਪੁਰ (ਬਿਹਾਰ) ਅਤੇ ਉਸ ਦੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਧਮਾਕੇ ਦੀ ਆਵਾਜ਼ ਸੁਣ ਕੇਪਿੰਡ ਦੇ ਲੋਕ ਇਕੱਠੇ ਹੋ ਗਏ ਉਨ੍ਹਾਂ ਦੇਖਿਆ ਕਿ ਘਰ ਦੇ ਸਾਰੇ ਲੋਕ ਜ਼ਖਮੀ ਹਾਲਤ ਵਿਚ ਬੇਹੋਸ਼ ਪਏ ਸਨ। ਘਰ ਦੇ ਮਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਨਾ ਦਿੱਤੀ ਤੇ ਜਖਮੀਆਂ ਨੂੰ ਹਸਪਤਾਲ ਲੈ ਗਏ। ਜਦੋਂ ਔਰਤ ਅਤੇ ਉਸ ਦੇ ਦੋ ਬੱਚਿਆਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ 'ਚ ਇਕ ਬੱਚੇ ਦੀ ਮੌਤ ਹੋ ਗਈ।

ਪੁਲਸ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਟੀਮ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਸਿਰਫ ਸਿਲੰਡਰ ਬਲਾਸਟ ਦਾ ਮਾਮਲਾ ਹੀ ਸਾਹਮਣੇ ਆ ਰਿਹਾ ਹੈ। ਇਹ ਹਾਦਸਾ ਪਾਈਪ ਲੀਕ ਹੋਣ ਕਾਰਨ ਵਾਪਰਿਆ। ਜਾਣਕਾਰੀ ਮੁਤਾਬਿਕ ਪਰਿਵਾਰ ਮੂਲ ਰੂਪ ਚ ਬਿਹਾਰ ਦਾ ਰਹਿਣ ਵਾਲਾ ਹੈ ਤੇ ਕੁੱਝ ਦਿਨ ਪਹਿਲਾ ਹੀ ਲੰਮਾ ਪਿੰਡ ਚ ਰਹਿਣ ਲਈ ਆਇਆ ਸੀ। 
Get the latest update about cylinder blast, check out more about jalandhar news lamba pind news, jalandhar cylinder blast, gas cylinder blast in lamba pind & jalandhar lamba pind

Like us on Facebook or follow us on Twitter for more updates.