ਜੋਧਪੁਰ-ਜੈਪੁਰ ਰੋਡ ਤੇ ਵਾਪਰਿਆ ਦਰਦਨਾਕ ਹਾਦਸਾ, ਬੋਲੈਰੋ ਟਰਾਲੇ ਦੀ ਭਿਆਨਕ ਟੱਕਰ 'ਚ 6 ਲੋਕਾਂ ਦੀ ਹੋਈ ਮੌਤ

ਜੋਧਪੁਰ-ਜੈਪੁਰ ਰੋਡ 'ਤੇ ਵੀਰਵਾਰ ਰਾਤ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਹਾਦਸਾ ਇਨਾ ਭਿਆਨਕ ਸੀ ਕਿ ਇਸ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜਖਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਪੁਰਸ਼, ਦੋ ਔਰਤਾਂ ਅਤੇ ਇੱਕ ਬੱਚਾ...

ਜੋਧਪੁਰ-ਜੈਪੁਰ ਰੋਡ 'ਤੇ ਵੀਰਵਾਰ ਰਾਤ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਹਾਦਸਾ ਇਨਾ ਭਿਆਨਕ ਸੀ ਕਿ ਇਸ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜਖਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਪੁਰਸ਼, ਦੋ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਜਾਣਕਾਰੀ ਮੁਤਾਬਿਕ ਜੋਧਪੁਰ-ਜੈਪੁਰ ਰੋਡ 'ਤੇ ਝੁਲੀ ਫੈਂਟੇ ਨੇੜੇ ਰਾਤ ਨੂੰ 1 ਵਜੇ ਦੇ ਨੇੜੇ ਇਕ ਤੇਜ਼ ਰਫ਼ਤਾਰ ਨਾਲ ਬੋਲੈਰੋ ਅੱਗੇ ਜਾ ਰਹੀ ਟਰਾਲੀ ਵਿੱਚ ਜਾ ਵਜੀ। ਬੋਲੈਰੋ ਦਾ ਅਗਲਾ ਹਿੱਸਾ ਟਰਾਲੀ ਦੇ ਪਿੱਛੇ ਫਸ ਗਿਆ। ਇਸ ਭਿਆਨਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 


ਮਿਲੀ ਜਾਣਕਾਰੀ ਅਨੁਸਾਰ ਮੌਕੇ ਤੇ ਮਰਨਵਾਲੇ ਵਿੱਚ ਤਿੰਨ ਵਿਅਕਤੀਆਂ ਤੋਂ ਇਲਾਵਾ, ਤਿੰਨ ਜ਼ਖਮੀਆਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਇਸ ਹਾਦਸੇ 'ਚ ਤਿੰਨ ਹੋਰ ਲੋਕ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਸਾਰੇ ਮ੍ਰਿਤਕ ਚੁਰੂ ਜ਼ਿਲ੍ਹੇ ਦੇ ਰਾਜਗੜ੍ਹ ਦੇ ਰਹਿਣ ਵਾਲੇ ਹਨ। ਇਹ ਲੋਕ ਬਾੜਮੇਰ ਰੋਡ 'ਤੇ ਸਥਿਤ ਆਪਣੇ ਕੁਲਦੇਵੀ ਨਗਾਣਾ ਰਾਏ ਮਾਤਾ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਤੇ ਤਫਤੀਸ਼ ਕੀਤੀ ਹੈ, ਪੁਲਿਸ ਦੇ ਪਹੁੰਚਣ ਤੋਂ ਪਹਿਲਾ ਹੀ ਓਥੇ ਮੌਜੂਦ ਲੋਕਾਂ ਨੇ ਆਪਣੇ ਪੱਧਰ ਤੇ ਲੋਕਾਂ ਦੀ ਸਹਾਇਤਾ ਕੀਤੀ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਰੇ ਮ੍ਰਿਤਕ ਚੁਰੂ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਨਗਾਨਾ ਰਾਏ ਸਥਿਤ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਮਰਨ ਵਾਲਿਆਂ ਵਿੱਚ 19 ਸਾਲਾ ਚੈਨ ਸਿੰਘ, 20 ਸਾਲਾ ਉਦੈ ਪ੍ਰਤਾਪ ਸਿੰਘ, 40 ਸਾਲਾ ਮੰਜੂ ਕੰਵਰ, ਪ੍ਰਵੀਨ ਸਿੰਘ, ਦਰਪਨ (6) ਅਤੇ ਮਧੂ ਕੰਵਰ (19) ਸ਼ਾਮਲ ਹਨ। ਜਦਕਿ ਸੰਜੂ ਕੰਵਰ, ਵਿਜੇ ਸਿੰਘ ਅਤੇ ਪਵਨ ਸਿੰਘ ਜ਼ਖ਼ਮੀ ਹੋ ਗਏ। ਇਹ ਸਾਰੇ ਚੁਰੂ ਜ਼ਿਲ੍ਹੇ ਦੇ ਖਿਆਲੀ ਪਿੰਡ ਦੇ ਰਹਿਣ ਵਾਲੇ ਹਨ।

Get the latest update about JODHPUR NEWS, check out more about JODHPUR JAIPUR ROAD ACCIDENT, 6 KILLED IN ROAD ACCIDENT, ACCIDENT & JAIPUR NEWS

Like us on Facebook or follow us on Twitter for more updates.