ਟ੍ਰੇਨ ਨੇ ਫਾਟਕ ਉੱਤੇ ਬੱਸ ਦੇ ਉਡਾਏ ਪਰਖੱਚੇ, 12 ਹਲਾਕ

ਬੰਗਲਾਦੇਸ਼ ਵਿਚ ਸ਼ਨੀਵਾਰ ਨੂੰ ਇਕ ਰੇਲਵੇ ਫਾਟਕ 'ਤੇ ਇ...

ਬੰਗਲਾਦੇਸ਼ ਵਿਚ ਸ਼ਨੀਵਾਰ ਨੂੰ ਇਕ ਰੇਲਵੇ ਫਾਟਕ 'ਤੇ ਇਕ ਰੇਲ ਗੱਡੀ ਤੇ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ ਹੋਰ 6 ਲੋਕ ਜ਼਼ਖ਼ਮੀ ਹੋ ਗਏ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਇਹ ਘਟਨਾ ਜਾਇਪੁਰਹਾਟ ਜ਼ਿਲ੍ਹੇ ਵਿਚ ਪੁਰਾਨਾਪੋਈਲ ਰੇਲਵੇ ਫਾਟਕ 'ਤੇ ਵਾਪਰੀ। ਇੱਥੇ ਰਾਜਸ਼ਾਹੀ ਜਾਣ ਵਾਲੀ ਉੱਤਰ ਐਕਸਪ੍ਰੈੱਸ ਟਰੇਨ ਦੀ ਰੇਲ ਫਾਟਕ 'ਤੇ ਬੱਸ ਨਾਲ ਟੱਕਰ ਹੋਈ। ਢਾਕਾ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੱਸ ਤਰਕੀਬਨ ਅੱਧਾ ਕਿਲੋਮੀਟਰ ਤੱਕ ਰੇਲਵੇ ਪਟੜੀ 'ਤੇ ਘੜੀਸ ਹੁੰਦੀ ਗਈ। ਬੱਸ ਜਾਇਪੁਰਹਾਟ ਤੋਂ ਪੰਚਬੀਬੀ ਜਾ ਰਹੀ ਸੀ। 

ਦੱਸਿਆ ਜਾ ਰਿਹਾ ਹੈ ਕਿ ਫਾਟਕ ਖੁੱਲ੍ਹਾ ਸੀ ਅਤੇ ਲਾਈਨਮੈਨ ਡਿਊਟੀ 'ਤੇ ਮੌਜੂਦ ਨਹੀਂ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਜਾਇਪੁਰਹਾਟ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 10 ਲਾਸ਼ਾਂ ਮਿਲੀਆਂ ਹਨ। 8 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ। ਹੁਣ 6 ਦਾ ਇਲਾਜ ਚੱਲ ਰਿਹਾ ਹੈ। 

Get the latest update about Joypurhat, check out more about kills 12 & Train bus collision

Like us on Facebook or follow us on Twitter for more updates.