ਹਾਈਵੇ ਤੇ ਸਟੰਟ ਕਰ ਫਸੇ ਟਰਾਂਸਪੋਰਟ ਮੰਤਰੀ, ਚੱਲਦੀ ਗੱਡੀ ਦੀ ਸਨਰੂਫ ਤੋਂ ਬਾਹਰ ਨਿਕਲ 2 ਗੰਨਮੈਨ ਦੀ ਜਾਨ ਖ਼ਤਰੇ 'ਚ ਪਾਈ

ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਆਪ ਹੀ ਟ੍ਰੈਫਿਕ ਨਿਯਮਾਂ ਦੇ ਉਲੰਘਣ ਕਰਨ ਦੇ ਦੋਸ਼ 'ਚ ਫੱਸ ਗਏ ਹਨ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਹਾਈਵੇ ਤੇ ਸਟੰਟ ਕਰਨਾ ਮਹਿੰਗਾ ਪਿਆ ਹੈ...

ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਆਪ ਹੀ ਟ੍ਰੈਫਿਕ ਨਿਯਮਾਂ ਦੇ ਉਲੰਘਣ ਕਰਨ ਦੇ ਦੋਸ਼ 'ਚ ਫੱਸ ਗਏ ਹਨ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਹਾਈਵੇ ਤੇ ਸਟੰਟ ਕਰਨਾ ਮਹਿੰਗਾ ਪਿਆ ਹੈ। ਇਕ ਵੀਡੀਓ ਜੋਕਿ ਨੈਸ਼ਨਲ ਹਾਈਵੇ ਦੀ ਦਸੀ ਜਾ ਰਹੀ ਹੈ। ਉਸ 'ਚ ਉਹ ਆਪਣੀ ਐਂਡੇਵਰ ਗੱਡੀ ਦੇ ਸਨਰੂਫ ਤੋਂ ਹੱਥ ਹਿਲਾਉਂਦਾ ਦਿਖਾਈ ਦੇ ਰਿਹਾ ਹੈ ਤੇ ਨਾਲ ਹੀ ਉਸ ਦੇ ਦੋ ਗੰਨਮੈਨ ਵੀ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਬਾਹਰ ਲਟਕ ਰਹੇ ਹਨ। ਇਸ ਵੀਡੀਓ 'ਚ ਕਾਰ ਦੀ ਰਫਤਾਰ ਬਹੁਤ ਤੇਜ਼ ਲੱਗ ਰਹੀ ਹੈ। ਹਾਲਾਂਕਿ ਇਸ ਮੁੱਦੇ 'ਤੇ ਟਰਾਂਸਪੋਰਟ ਮੰਤਰੀ ਦਾ ਹਾਲੇ ਕੋਈ ਜਵਾਬ ਨਹੀਂ ਮਿਲਿਆ ਹੈ। 
ਪੰਜਾਬ ਦੇ ਟਰੈਫਿਕ ਮਾਹਿਰਾਂ ਮੁਤਾਬਿਕ ਰਾਸ਼ਟਰੀ ਰਾਜ ਮਾਰਗ 'ਤੇ ਇਸ ਤਰ੍ਹਾਂ ਦੇ ਸਟੰਟ ਨਿਯਮਾਂ ਦੀ ਉਲੰਘਣਾ ਹੈ। ਟਰਾਂਸਪੋਰਟ ਮੰਤਰੀ ਦੀ ਵੀਡੀਓ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਨ ਵਾਲੀ ਹੈ। ਇਹ ਮੋਟਰ ਵਹੀਕਲ ਐਕਟ ਦੀ ਧਾਰਾ 184 F ਅਧੀਨ ਆਉਂਦਾ ਹੈ। ਇਸ ਵਿੱਚ ਟਰਾਂਸਪੋਰਟ ਮੰਤਰੀ ਅਤੇ ਉਨ੍ਹਾਂ ਦੇ ਗੰਨਮੈਨਾਂ ਨੂੰ ਇੱਕ ਸਾਲ ਦੀ ਕੈਦ ਹੋ ਸਕਦੀ ਹੈਤੇ ਨਾਲ 1 ਤੋਂ 10 ਹਜ਼ਾਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਜੇਕਰ ਇਨਫੋਰਸਮੈਂਟ ਏਜੰਸੀਆਂ ਚਾਹੁਣ ਤਾਂ ਕਈ ਜੁਰਮਾਨੇ ਹੋਰ ਵੀ ਵੱਧ ਹੋ ਸਕਦੇ ਹਨ। 


ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ ਕਿ  ਇਹ ਦਿਖਾ ਕੇ ਮੰਤਰੀ ਨਾ ਸਿਰਫ਼ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ, ਸਗੋਂ ਹੋਰ ਲੋਕਾਂ ਨੂੰ ਵੀ ਅਜਿਹਾ ਖ਼ਤਰਾ ਉਠਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਸੜਕੀ ਵਿਵਹਾਰ ਚੰਗਾ ਨਹੀਂ ਹੈ। ਹਾਲਾਂਕਿ ਖੁਦ ਟਰਾਂਸਪੋਰਟ ਮੰਤਰੀ ਦੀ ਅਜਿਹੀ ਵੀਡੀਓ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ।

Get the latest update about STUNT, check out more about TRANSPORT MINISTER LALJEET BHULLAR, PUNJAB TRANSPORT MINISTER STUNT, VIRAL VIDEO & LALJEET BHULLAR

Like us on Facebook or follow us on Twitter for more updates.