ਜਾਣੋਂ ਇਕ ਅਜਿਹੇ ਦੇਸ਼ ਬਾਰੇ ਜਿੱਥੇ 1 ਹਫਤੇ ਤੱਕ ਸੌਂਦੇ ਹਨ ਲੋਕ? ਚੌਕਾਨੇ ਵਾਲੀ ਵਜ੍ਹਾਂ ਆਈ ਸਾਹਮਣੇ

ਕਜ਼ਾਖਸਤਾਨ ਦੇ ਇਕ ਛੋਟੇ ਜਿਹੇ ਪਿੰਡ ਵਿਚ ਕੁਝ ਸਾਲ ਪਹਿਲਾਂ ਲੋਕ ਇਕ ਰਹੱਸਮਈ ਸਮੱਸਿਆ ਨਾਲ ਜੂਝ ਰਹੇ................

ਕਜ਼ਾਖਸਤਾਨ ਦੇ ਇਕ ਛੋਟੇ ਜਿਹੇ ਪਿੰਡ ਵਿਚ ਕੁਝ ਸਾਲ ਪਹਿਲਾਂ ਲੋਕ ਇਕ ਰਹੱਸਮਈ ਸਮੱਸਿਆ ਨਾਲ ਜੂਝ ਰਹੇ ਸਨ। ਇਸ ਪਿੰਡ ਦੇ 150 ਤੋਂ ਵੱਧ ਵਿਅਕਤੀ ਹਿੰਸਕ ਭਰਮਾਂ ਭੋਗ ਰਹੇ ਸਨ ਅਤੇ ਇਹ ਲੋਕ ਇਕ ਹਫ਼ਤੇ ਤੱਕ ਸੌਂਦੇ ਸਨ। ਇਸ ਕਾਰਨ ਇਸ ਪਿੰਡ ਦੇ ਲੋਕ ਸੌਣ ਤੋਂ ਵੀ ਡਰਦੇ ਸਨ। ਕਾਲਾਚੀ ਨਾਮਕ ਇਸ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਜ਼ਿਆਦਾਤਰ ਜਰਮਨ ਅਤੇ ਰੂਸੀ ਲੋਕ ਇਸ ਪਿੰਡ ਵਿਚ ਰਹਿੰਦੇ ਹਨ। Komsomolskaya Pravda ਨਾਮਕ ਅਖਬਾਰ ਦੇ ਅਨੁਸਾਰ, ਪਿੰਡ ਦੇ ਲੋਕ ਅਚਾਨਕ ਸੌਂ ਜਾਦੇ ਸਨ। ਕਈ ਵਾਰ ਉਹ ਤੁਰਦੇ ਤੁਰਦੇ ਸਮੇਂ ਸੌਂ ਜਾਦੇ ਸਨ। ਅਤੇ ਫਿਰ ਉਨ੍ਹਾਂ ਦੀ ਨੀਂਦ ਕਮਜ਼ੋਰੀ, ਸਿਰ ਦਰਦ ਅਤੇ ਯਾਦਦਾਸ਼ਤ ਦੀ ਘਾਟ ਨਾਲ ਖੁੱਲ੍ਹ ਜਾਂਦੀ ਸੀ। ਕਈ ਵਾਰ ਇਹ ਲੋਕ ਸੌਂਦੇ ਰਹਿੰਦੇ ਸਨ ਹਾਲਾਂਕਿ ਉਨ੍ਹਾਂ ਨੂੰ ਉਠਾਇਆ ਜਾਦਾ ਹੈ ਤਾਂ ਉਨ੍ਹਾਂ ਨੂੰ ਕੁੱਝ ਯਾਦ ਨਹੀਂ ਹੁੰਦਾ।

ਹਾਲਾਂਕਿ, ਨਾ ਸਿਰਫ ਇਸ ਪਿੰਡ ਦੇ ਵੱਡੇ ਲੋਕਾਂ ਨੂੰ ਸਮੱਸਿਆਵਾਂ ਹੋ ਰਹੀਆਂ ਸਨ, ਬਲਕਿ ਇਸ ਪਿੰਡ ਦੇ ਬੱਚੇ ਵੀ ਇਕ ਅਜੀਬ ਸਮੱਸਿਆ ਤੋਂ ਲੰਘ ਰਹੇ ਸਨ। ਉਨ੍ਹਾਂ ਨੂੰ ਬੈੱਡਸ ਦੇ ਆਸ ਪਾਸ ਸੱਪ ਜਾਂ ਉੱਡਦੇ ਘੋੜੇ ਦਿਖਾਈ ਦਿੰਦੇ ਸਨ। ਇਸ ਤੋਂ ਬਾਅਦ ਇਸ ਮਾਮਲੇ ਬਾਰੇ ਕਈ ਸਿਧਾਂਤ ਸਾਹਮਣੇ ਆਉਣੇ ਸ਼ੁਰੂ ਹੋਏ। ਕੁੱਝ ਲੋਕਾਂ ਨੇ ਕਿਹਾ ਕਿ ਸੋਵੀਅਤ ਯੂਨੀਅਨ ਦੇ ਸਮੇਂ ਤੋਂ ਇਸ ਪਿੰਡ ਵਿਚ ਯੂਰੇਨੀਅਮ ਦੀ ਖਾਣ ਹੈ, ਜਿਸ ਕਾਰਨ ਇਹ ਹੋ ਸਕਦਾ ਹੈ।

ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਾਣੀ ਵਿਚ ਕੈਮੀਕਲ ਪਾ ਕੇ ਪਿੰਡ ਵਾਸੀਆਂ ਦਾ ਮਨ ਨਿਯੰਤਰਣ ਕੀਤਾ ਜਾ ਰਿਹਾ ਹੈ। ਹਾਲਾਂਕਿ, ਸਰਕਾਰ ਨੇ ਇਸ ਮਾਮਲੇ ਵਿਚ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਸਾਲ 2015 ਵਿਚ, ਕਜ਼ਾਖਸਤਾਨ ਦੀ ਸਰਕਾਰ ਨੇ ਇਕ ਬਿਆਨ ਜਾਰੀ ਕੀਤਾ ਸੀ ਕਿ ਇਸ ਖੇਤਰ ਵਿਚ ਇਕ ਖਾਨ ਵਿਚੋਂ ਨਿਕਲ ਰਹੇ ਕਾਰਬਨ ਮੋਨੋਆਕਸਾਈਡ ਦੇ ਕਾਰਨ, ਇਥੇ ਇਹ ਗੈਸ ਕਾਫ਼ੀ ਵੱਧ ਗਈ ਸੀ ਜਿਸ ਕਾਰਨ ਲੋਕ ਅਜੀਬ ਵਿਵਹਾਰ ਕਰ ਰਹੇ ਹਨ।

ਜਦੋਂ ਇਸ ਪਿੰਡ ਦੇ ਆਲੇ-ਦੁਆਲੇ ਟੈਸਟਿੰਗ ਕੀਤੀ ਗਈ ਤਾਂ ਇਥੇ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਆਮ ਨਾਲੋਂ ਦਸ ਗੁਣਾ ਵਧੇਰੇ ਪਾਈ ਗਈ। ਇਸ ਤੋਂ ਬਾਅਦ ਸਰਕਾਰ ਨੇ ਕਈ ਪਰਿਵਾਰਾਂ ਨੂੰ ਇਸ ਖੇਤਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਸਮੇਂ ਇਸ ਪਿੰਡ ਵਿਚ 120 ਪਰਿਵਾਰ ਵਸ ਰਹੇ ਹਨ ਅਤੇ ਕਾਰਬਨ ਮੋਨੋਆਕਸਾਈਡ ਦੀ ਆਮ ਮਾਤਰਾ ਕਾਰਨ ਹੁਣ ਲੋਕ ਆਰਾਮ ਨਾਲ ਜੀਵਨ ਬਤੀਤ ਕਰ ਰਹੇ ਹਨ।

Get the latest update about true scoop news, check out more about remembers, true scoop, people sleeped & one weeks

Like us on Facebook or follow us on Twitter for more updates.