ਸਿੱਧੂ ਮੂਸੇਵਾਲਾ ਨੂੰ ਜਨਮਦਿਨ ਮੌਕੇ ਸ਼ਰਧਾਂਜਲੀ, ਬਾਰਾਂ ਸਾਲਾਂ ਬੱਚੀ ਨੇ ਫੁੱਲਾਂ ਅਤੇ ਮਲਾਈ ਨਾਲ ਪੋਸਟਰ ਬਣਾ ਦਿਖਾਈ ਕਲਾਕਾਰੀ

ਅੱਜ 11 ਜੂਨ ਨੂੰ ਪੰਜਾਬ ਦੇ ਮਹਿਰੂਮ ਕਲਾਕਾਰ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਮੌਕੇ ਤੇ ਪੂਰੇ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ 'ਚ ਅੱਜ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਤੇ ਉਸ ਨੂੰ ਆਪਣੇ ਆਪਣੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ....

ਅੱਜ 11 ਜੂਨ ਨੂੰ ਪੰਜਾਬ ਦੇ ਮਹਿਰੂਮ ਕਲਾਕਾਰ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਮੌਕੇ ਤੇ ਪੂਰੇ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ 'ਚ ਅੱਜ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਤੇ ਉਸ ਨੂੰ ਆਪਣੇ ਆਪਣੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਜਲੰਧਰ ਦੀ ਰਹਿਣ ਵਾਲੀ 12 ਸਾਲਾਂ ਬੱਚੀ ਨੇ ਵੀ ਇਕ ਖਾਸ ਢੰਗ ਨਾਲ ਸਿੱਧੂ ਨੂੰ ਯਾਦ ਕੀਤਾ। ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਜਵਾਹਰਕੇ 'ਚ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 


ਜਲੰਧਰ ਦੀ ਬਾਰਾਂ ਸਾਲਾਂ ਦੀ ਇਕ ਸੱਤਵੀਂ ਕਲਾਸ ਦੀ ਵਿਦਿਆਰਥਣ ਨੇ ਸਿੱਧੂ ਮੂਸੇਵਾਲੇ ਨੂੰ ਆਪਣੇ ਢੰਗ ਨਾਲ ਯਾਦ ਕੀਤਾ। ਸਾਰਾ ਨੇ ਸਿੱਧੂ ਮੂਸੇਵਾਲੇ ਦਾ ਗੇਂਦੇ ਦੇ ਫੁੱਲਾਂ ਅਤੇ ਦੁੱਧ ਦੀ ਮਲਾਈ ਦਾ ਇਸਤੇਮਾਲ ਕਰ ਉਨ੍ਹਾਂ ਦਾ ਪੋਸਟਰ ਤਿਆਰ ਕੀਤਾ। ਸਾਰਾ ਉਨ੍ਹਾਂ ਦੇ ਗੀਤ ਵੀ ਹਮੇਸ਼ਾ ਗੁਣਗੁਣਾਉਂਦੀ ਰਹਿੰਦੀ ਹੈ । 

ਸਾਰਾ ਦੱਸਦੀ ਹੈ ਕਿ ਗੇਂਦੇ ਦੇ ਫੁੱਲਾਂ ਦੀਆਂ ਪੰਖੜੀਆਂ ਨੂੰ ਪੇਪਰ ਤੇ ਦੁੱਧ ਦੀ ਮਲਾਈ ਦੇ ਨਾਲ ਚਿਪਕਾ ਕੇ ਉਨ੍ਹਾਂ ਨੇ ਇਹ ਪੋਰਟਰੇਟ ਬਣਾਇਆ । ਉਨ੍ਹਾਂ ਦੱਸਿਆ ਕਿ ਇਹਨੂੰ ਬਣਾਉਣ ਲਈ ਉਨ੍ਹਾਂ ਨੂੰ ਕਰੀਬ ਤਿੰਨ ਘੰਟੇ ਦਾ ਸਮਾਂ ਲੱਗਿਆ । ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਆਰਟ ਵਰਕ ਬਣਾ ਚੁੱਕੀ ਹੈ । 

Get the latest update about sidhu birthday 11 june, check out more about sidhu mosewala birthday, sidhu mosewala sidhu murder & jalandhar girl tribute to sidhu mosewala

Like us on Facebook or follow us on Twitter for more updates.