ਤ੍ਰਿਕੂਟ ਪਰਬਤ ਰੋਪ ਹਾਦਸਾ:- 18 ਘੰਟੇ ਤੋਂ ਹਵਾ 'ਚ ਲਟਕੀਆਂ 48 ਜਿੰਦਗੀਆਂ, ਫੌਜ ਨੇ ਸੰਭਾਲਿਆ ਮੋਰਚਾ

ਦੇਵਘਰ 'ਚ ਤ੍ਰਿਕੂਟ ਪਹਾੜ 'ਤੇ ਕੱਲ ਇਕ ਵੱਡਾ ਹਾਦਸਾ ਵਾਪਰਿਆ ਜਿਥੇ ਰਸੀ ਦੇ ਮੁੜਨ ਨਾਲ ਅਚਾਨਕ ਰੋਪਵੇਅ ਟੁੱਟ ਗਿਆ। ਤ੍ਰਿਕੂਟ ਪਰਬਤ ਤੇ ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ 'ਚ ਇਕ ਔਰਤ ਦੀ ਮੌਤ...

ਝਾਰਖੰਡ:- ਦੇਵਘਰ 'ਚ ਤ੍ਰਿਕੂਟ ਪਹਾੜ 'ਤੇ ਕੱਲ ਇਕ ਵੱਡਾ ਹਾਦਸਾ ਵਾਪਰਿਆ ਜਿਥੇ ਰਸੀ ਦੇ ਮੁੜਨ ਨਾਲ ਅਚਾਨਕ ਰੋਪਵੇਅ ਟੁੱਟ ਗਿਆ। ਤ੍ਰਿਕੂਟ ਪਰਬਤ ਤੇ  ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਿਕ ਹਾਦਸੇ ਦੌਰਾਨ ਵੱਖ-ਵੱਖ ਟਰਾਲੀਆਂ ਵਿੱਚ 100 ਦੇ ਕਰੀਬ ਲੋਕ ਸਵਾਰ ਸਨ। ਤ੍ਰਿਕੂਟ ਪਹਾੜ 'ਤੇ ਰੋਪਵੇਅ ਹਾਦਸੇ ਤੋਂ ਬਾਅਦ ਫੌਜ ਨੇ ਵੀ ਉਥੇ ਫਸੇ ਲੋਕਾਂ ਨੂੰ ਕੱਢਣ ਲਈ ਸੋਮਵਾਰ ਸਵੇਰ ਤੋਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਫੌਜ ਦਾ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। ਇਸ ਸਮੇਂ ਕਰੀਬ 2500 ਫੁੱਟ ਦੀ ਉਚਾਈ 'ਤੇ ਵੱਖ-ਵੱਖ ਟਰਾਲੀਆਂ 'ਚ 48 ਲੋਕ ਫਸੇ ਹੋਏ ਹਨ।

ਭਾਰਤੀ ਹਵਾਈ ਸੈਨਾ, ਆਈਟੀਬੀਪੀ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਵਿੱਚ ਸ਼ਾਮਲ ਹਨ। ਭਾਰਤੀ ਹਵਾਈ ਸੈਨਾ ਵੱਲੋਂ ਹੈਲੀਕਾਪਟਰ ਰਾਹੀਂ ਬਚਾਅ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਾਰ ਟੁੱਟਣ ਕਾਰਨ ਹੈਲੀਕਾਪਟਰ ਨੂੰ ਮੁਸ਼ਕਲ ਆ ਰਹੀ ਹੈ। ਹਵਾਈ ਸੈਨਾ ਦੇ ਕਰਮਚਾਰੀ ਹੈਲੀਕਾਪਟਰ ਤੋਂ ਰੱਸੀ ਦੀ ਮਦਦ ਨਾਲ ਕੇਵਿਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਡੂੰਘਾਈ ਜ਼ਿਆਦਾ ਹੋਣ ਕਾਰਨ ਏਅਰਫੋਰਸ ਦੇ ਜਵਾਨਾਂ ਨੂੰ ਕੈਬਿਨ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ। ਇਸ ਦੇ ਨਾਲ ਹੀ ਹੈਲੀਕਾਪਟਰ ਨੂੰ ਤਾਰਾਂ ਕਾਰਨ ਮੁੜ ਵਾਪਸ ਪਰਤਣਾ ਪਿਆ। ਜਵਾਨ ਅਜੇ ਬਚਾਅ ਲਈ ਕੈਬਿਨ ਤੱਕ ਨਹੀਂ ਪਹੁੰਚੇ ਹਨ, ਕੋਸ਼ਿਸ਼ਾਂ ਜਾਰੀ ਹਨ। ਰੋਪਵੇਅ ਹਾਦਸੇ ਵਿੱਚ ਫਸੇ ਲੋਕ ਰਾਤ ਭਰ ਟਰਾਲੀ ਵਿੱਚ ਬੈਠੇ ਰਹੇ। ਇੱਕ ਦੂਜੇ ਨਾਲ ਗੱਲ ਕਰਕੇ ਆਪਣੇ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 


ਜਾਣਕਾਰੀ ਮੁਤਾਬਿਕ ਕੱਲ ਰੋਪਵੇਅ ਦੇ ਟੁੱਟਣ ਨਾਲ ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ ਸੀ। ਕਈ ਲੋਕਾਂ ਦੇ ਪਰਿਵਾਰ ਲਾਪਤਾ ਸਨ। ਟਰਾਲੀ ਵਿੱਚ ਫਸੇ ਲੋਕ ਆਪਣੇ ਆਪ ਨੂੰ ਬਚਾਉਣ ਲਈ ਤਰਲੇ ਕਰ ਰਹੇ ਸਨ। ਤਾਰਾਂ ਟੁੱਟਣ ਤੋਂ ਬਾਅਦ ਦੀਪਿਕਾ ਵਰਮਾ ਨੇ ਟਰਾਲੀ ਦਾ ਦਰਵਾਜ਼ਾ ਤੋੜ ਕੇ ਹੇਠਾਂ ਛਾਲ ਮਾਰ ਦਿੱਤੀ ਸੀ। ਇਸ 'ਚ ਦੋਵੇਂ ਜ਼ਖਮੀ ਹੋ ਗਏ ਹਨ। ਰੋਪਵੇਅ ਹਾਦਸੇ ਤੋਂ ਬਾਅਦ ਸੋਮਵਾਰ ਸਵੇਰੇ ਰਾਹਤ ਅਤੇ ਬਚਾਅ ਕੰਮ ਮੁੜ ਸ਼ੁਰੂ ਹੋ ਗਿਆ। ਹਾਲਾਂਕਿ ਤਾਰ ਦੇ ਜਾਲ ਕਾਰਨ NDRF ਅਤੇ ਫੌਜ ਦੇ ਕਮਾਂਡੋ ਛੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਵੀ ਬਚਾਅ ਨਹੀਂ ਕਰ ਸਕੇ ਹਨ। ਦੋ ਹੈਲੀਕਾਪਟਰ ਆਪਰੇਸ਼ਨ ਵਿੱਚ ਲੱਗੇ ਹੋਏ ਹਨ। ਸਥਿਤੀ ਇਹ ਹੈ ਕਿ ਐਤਵਾਰ ਸ਼ਾਮ 4 ਵਜੇ ਤੋਂ ਲੈ ਕੇ 18 ਘੰਟੇ ਤੋਂ ਵੱਧ ਸਮੇਂ ਤੋਂ ਟਰਾਲੀ 'ਚ ਫਸੇ 48 ਲੋਕ ਹਵਾ 'ਚ ਲਟਕ ਰਹੇ ਹਨ।

ਜਿਕਰਯੋਗ ਹੈ ਕਿ ਅੱਜ ਦੇਵਘਰ 'ਚ ਮੌਸਮ ਸਾਫ ਹੈ ਪਰ ਤਾਰਾਂ ਦੇ ਜਾਲ ਕਾਰਨ ਬਚਾਅ ਕਾਰਜ 'ਚ ਲੱਗੇ ਹੈਲੀਕਾਪਟਰ ਅਤੇ ਕਮਾਂਡੋਜ਼ ਨੂੰ ਆਪਣੇ ਆਪਰੇਸ਼ਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰਾਲੀ ਵਿੱਚ ਫਸੇ ਲੋਕਾਂ ਨੇ ਇੱਕ ਦੂਜੇ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸਵੇਰੇ ਕਰੀਬ 5 ਵਜੇ ਤੋਂ ਮੁੜ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਦੇਰ ਰਾਤ ਕੈਬਿਨ ਵਿੱਚ ਫਸੇ ਲੋਕਾਂ ਤੱਕ ਖਾਣੇ ਦੇ ਪੈਕੇਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।

ਝਾਰਖੰਡ ਦੇ ਸੈਰ ਸਪਾਟਾ ਮੰਤਰੀ ਹਾਫਿਜ਼ੁਲ ਹਸਨ ਨੇ ਕਿਹਾ ਕਿ ਰੋਪਵੇਅ ਦਾ ਸੰਚਾਲਨ ਕਰਨ ਵਾਲੀ ਦਾਮੋਦਰ ਵੈਲੀ ਕਾਰਪੋਰੇਸ਼ਨ ਨੂੰ ਬਲੈਕਲਿਸਟ ਕੀਤਾ ਜਾਵੇਗਾ। ਰਸੀ ਕਿਵੇਂ ਟੁੱਟਿਆ, ਇਸ ਦੀ ਸਾਂਭ-ਸੰਭਾਲ ਕਿਵੇਂ ਚੱਲ ਰਹੀ ਸੀ, ਇਨ੍ਹਾਂ ਸਾਰੇ ਪੁਆਇੰਟਾਂ ਦੀ ਜਾਂਚ ਕੀਤੀ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਸੈਲਾਨੀਆਂ ਦੀ ਸੁਰੱਖਿਆ ਲਈ ਬਦਲਵੀਂ ਸੜਕ ਬਣਾਈ ਜਾਵੇਗੀ।

Get the latest update about deoghar ropeway accident, check out more about Jharkhand News, Trikut Ropeway Accident, trikut parvat & Trikut Deoghar

Like us on Facebook or follow us on Twitter for more updates.