ਵੱਡੀ ਸਫਲਤਾ!! BSF ਨੇ ਭਾਰਤ-ਪਾਕਿ ਬਾਰਡਰ 'ਤੇ ਭਾਰੀ ਮਾਤਰਾ 'ਚ ਹਥਿਆਰਾਂ ਦੀ ਖੇਪ ਕੀਤੀ ਬਰਾਮਦ

ਫਿਰੋਜ਼ਪੁਰ 'ਚ ਭਾਰਤ-ਪਾਕਿਸਤਾਨ ਬਾਰਡਰ 'ਤੇ ਬੀ.ਐੱਸ.ਐੱਫ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗਜਨੀਵਾਲਾ ਬੀ.ਓ.ਪੀ 'ਤੇ ਪਾਕਿਸਤਾਨ ਵਲੋਂ ਭੇਜੀ ਗਈ...

ਫਿਰੋਜ਼ਪੁਰ— ਫਿਰੋਜ਼ਪੁਰ 'ਚ ਭਾਰਤ-ਪਾਕਿਸਤਾਨ ਬਾਰਡਰ 'ਤੇ ਬੀ.ਐੱਸ.ਐੱਫ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗਜਨੀਵਾਲਾ ਬੀ.ਓ.ਪੀ 'ਤੇ ਪਾਕਿਸਤਾਨ ਵਲੋਂ ਭੇਜੀ ਗਈ ਹਥਿਆਰਾਂ ਦੀ ਖੇਪ ਪੀਲੇ ਰੰਗ ਦੇ ਬੈਗ 'ਚ ਬਰਾਮਦ ਕੀਤੀ ਹੈ। ਓਧਰ ਬੀ.ਐੱਸ.ਐੱਫ ਦੀ 124 ਬਟਾਲੀਅਨ ਵਲੋਂ ਸਰਚ ਅਭਿਆਨ ਹਾਲੇ ਵੀ ਜਾਰੀ ਹੈ।

ਜਲੰਧਰ ਦੀ ਮਾਡਲ ਦਾ ਮੋਹਾਲੀ 'ਚ ਹੋਇਆ ਰੇਪ, ਪੁਲਸ ਅਧਿਕਾਰੀ ਜ਼ਬਰਨ ਕਰਵਾ ਰਿਹੈ ਸਮਝੌਤਾ

ਜਾਣਕਾਰੀ ਮੁਤਾਬਕ ਅਬੋਹਰ ਸੈਕਟਰ ਦੇ ਅਧੀਨ ਬੀ.ਐੱਸਐੱਫ ਦੀ 124 ਬਟਾਲੀਅਨ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਰਚ ਅਭਿਆਨ ਚਲਾਉਂਦੇ ਹੋਏ ਬੀ.ਓ.ਪੀ 214/07 ਨਿਊ ਗਜਨੀਵਾਲਾ 'ਚ ਭਾਰਤ-ਪਾਕਿ ਸੀਮਾ ਦੇ ਮੱਧ ਕੰਟੀਲੀ ਤਾਰ ਤੋਂ ਪਾਰ 3 ਏਕੇ 47 ਰਾਈਫਲ, 6 ਮੈਗਜ਼ੀਨ, 91 ਕਾਰਤੂਸ 2 ਰਾਈਫਲ ਐੱਮ-16, 4 ਮੈਗਜ਼ੀਨ, 57 ਕਾਰਤੂਸ ਅਤੇ 2 ਪਿਸਤੌਲ ਮੇਡ ਇਨ ਚਾਈਨਾ 4 ਮੈਗਜ਼ੀਨ ਅਤੇ 20 ਕਾਰਤੂਸ ਬਰਾਮਦ ਕੀਤੇ ਹਨ।

ਜਲੰਧਰ 'ਚ ਚੋਰਾਂ ਦੇ ਹੌਂਸਲੇ ਬੁਲੰਦ, ਅਮਨ ਨਗਰ 'ਚ ਮੋਬਾਈਲ ਦੀਆਂ ਦੁਕਾਨਾਂ 'ਤੇ ਲਾਈ ਸੰਨ

ਇਸ ਸੰਬੰਧੀ ਬੀ.ਐੱਸ.ਐੱਫ ਵਲੋਂ ਪ੍ਰੈੱਸ ਨੂੰ ਜਾਣਕਾਰੀ ਦੇ ਕੇ ਸਾਰਾ ਖੁਲਾਸਾ ਕੀਤਾ। ਇਸ ਮੌਕੇ ਡੀ.ਆਈ.ਜੀ ਸੈਕਟਰ ਅਬੋਹਰ ਯਸ਼ਵੰਤ ਸਿੰਘ, ਕਮਾਂਡੈਂਟ ਦਰਿੰਦਰ ਕੁਮਾਰ, ਕਮਾਂਡੈਂਟ ਟੀ ਖੇਤਰੀ, ਕਮਾਂਡੈਂਟ ਨਿਤਿਸ਼ ਕੁਮਾਰ 124 ਵਾਹਿਨੀ ਮੌਜੂਦ ਸਨ। ਇਸ ਬਰਾਮਦਗੀ ਤੋਂ ਬਾਅਦ ਬੀ.ਐੱਸ.ਐੱਫ ਵਲੋਂ ਜਾਣਕਾਰੀ ਲਈ ਜਾ ਰਹੀ ਹੈ ਕਿ ਆਖਿਰਕਾਰ ਇੰਨੇ ਵੱਡੀ ਹਥਿਆਰਾਂ ਦੀ ਖੇਪ ਭੇਜਣ ਪਿੱਛੇ ਕਿਸ ਦਾ ਹੱਥ ਹੈ ਪਰ ਦੂਜੇ ਪਾਸੇ ਬੀ.ਐੱਸਐੱਫ ਨੇ ਪਾਕਿ ਵਲੋਂ ਹਥਿਆਰਾਂ ਨੂੰ ਭੇਜਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ।

Get the latest update about BORDER SECURITY FORCE, check out more about BSF, INDIA PAKISTAN BORDER, TRUE SCOOP NEWS & TRUE SCOOP PUNJABI

Like us on Facebook or follow us on Twitter for more updates.