TRP ਧੋਖਾਧੜੀ ਮਾਮਲਾ : Republic ਵਿਵਾਦ ਤੋਂ ਬਾਅਦ BARC ਨੇ ਲਿਆ ਵੱਡਾ ਫੈਸਲਾ

ਟੈਲੀਵਿਜ਼ਨ ਰੇਟਿੰਗ ਪੁਆਇੰਟ (TRP) ਅਗਲੇ 8-10 ਹਫਤੇ ਲਈ ਰੋਕੀ ਜਾ ਰਹੀ ਹੈ। ਬ੍ਰਾਡਕਾਸਟ ਆਡੀਅੰਸ ਰਿਸਰਚ ਕੌਂਸਲ (BARC) ਨੇ ਪ੍ਰਸਤਾਵ ਰੱਖਿਆ ਹੈ। ਕੌਂਸਲ ਦੀ ਤਕਨੀਕੀ...

ਨਵੀਂ ਦਿੱਲੀ— ਟੈਲੀਵਿਜ਼ਨ ਰੇਟਿੰਗ ਪੁਆਇੰਟ (TRP) ਅਗਲੇ 8-10 ਹਫਤੇ ਲਈ ਰੋਕੀ ਜਾ ਰਹੀ ਹੈ। ਬ੍ਰਾਡਕਾਸਟ ਆਡੀਅੰਸ ਰਿਸਰਚ ਕੌਂਸਲ (BARC) ਨੇ ਪ੍ਰਸਤਾਵ ਰੱਖਿਆ ਹੈ। ਕੌਂਸਲ ਦੀ ਤਕਨੀਕੀ ਕਮੇਟੀ ਟੀਆਰਪੀ ਜਾਰੀ ਕਰਨ ਦੀ ਪੂਰਾ ਪ੍ਰੋਸੈੱਸ ਦਾ ਰੀਵਿਊ ਕਰੇਗੀ ਅਤੇ ਵੇਲੀਡੇਸ਼ਨ ਤੋਂ ਬਾਅਦ ਹੀ ਮੁੜ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਦਰਅਸਲ ਪਿਛਲੇ ਦਿਨੀਂ ਮੁੰਬਈ ਪੁਲਸ ਨੇ ਇਹ ਦਾਅਵਾ ਕੀਤਾ ਸੀ ਕਿ ਰਿਪਬਲਿਕ ਵਰਗੇ ਕੁਝ ਚੈਨਲ ਪੈਸੇ ਦੇ ਕੇ ਟੀਆਰਪੀ ਵਧਵਾਉਂਦੇ ਹਨ।

BARC ਕੀ ਹੈ?
BARC (ਬ੍ਰਾਡਕਾਸਟ ਆਡੀਅੰਸ ਰਿਸਰਚ ਕੌਂਸਲ) ਇਕ ਇੰਡਸਟਰੀ ਬਾਡੀ ਹੈ, ਜਿਸ ਦਾ ਸੰਯੁਕਤ ਮਾਲਿਕਾਨਾ ਹੱਕ ਐਡਵਟਾਈਜ਼ਰਸ, ਐਡ ਏਜੰਸੀਆਂ ਅਤੇ ਬ੍ਰਾਡਕਾਸਟਿੰਗ ਕੰਪਨੀਆਂ ਦੇ ਕੋਲ੍ਹ ਹੈ। ਇੰਡੀਅਨ ਸੁਸਾਇਟੀ ਆਫ ਐਡਵਟਾਈਜਰਸ, ਇੰਡੀਅਨ ਬ੍ਰਾਡਕਾਸਟਿੰਗ ਫਾਊਡੇਸ਼ਨ ਅਤੇ ਐਡਵਟਾਈਜਿੰਗ ਏਜੰਸੀ ਐਸੋਸੀਏਸ਼ਨ ਆਫ ਇੰਡੀਆ ਇਸ ਦੇ ਸੰਯੁਕਤ ਮਾਲਕ ਹਨ।


TRP ਕੀ ਹੈ?

ਟੀਆਰਪੀ (ਟਾਰਗੇਟ ਰੇਟਿੰਗ ਪੁਆਇੰਟਸ/ਟੈਲੀਵਿਜ਼ਨ ਰੇਟਿੰਗ ਪੁਆਇੰਟਸ) ਦੀ ਵਰਤੋਂ ਇਹ ਮਾਪਣ ਲਈ ਕੀਤੀ ਜਾਂਦੀ ਹੈ ਕਿ ਇੱਕ ਖਾਸ ਸਮੇਂ ਦੇ ਅੰਤਰਾਲ 'ਤੇ ਕਿੰਨੇ ਲੋਕ/ਦਰਸ਼ਕ ਇੱਕ ਟੀਵੀ ਸ਼ੋਅ ਦੇਖ ਰਹੇ ਹਨ। ਟੀਆਰਪੀ ਸਾਨੂੰ ਲੋਕਾਂ ਦੀ ਪਸੰਦ ਬਾਰੇ ਦੱਸਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਕਿਸੇ ਵਿਸ਼ੇਸ਼ ਚੈਨਲ ਜਾਂ ਸ਼ੋਅ ਦੀ ਪ੍ਰਸਿੱਧੀ ਕਿੰਨੀ ਹੈ।

TRP ਨੂੰ ਕਿਵੇਂ ਮਾਪਿਆ ਜਾਂਦਾ ਹੈ?

INTAM ਤੇ BARC ਏਜੰਸੀਆਂ ਕਿਸੇ ਵੀ ਟੀਵੀ ਸ਼ੋਅ ਦੀ ਟੀਆਰਪੀ ਨੂੰ ਮਾਪਦੀਆਂ ਹਨ। TRP ਦੀ ਗਿਣਤੀ ਕਰਨ ਜਾਂ ਮਾਪਣ ਲਈ ਕੁਝ ਥਾਵਾਂ 'ਤੇ ਬੈਰੋਮੀਟਰ ਸਥਾਪਤ ਕੀਤਾ ਗਿਆ ਹੈ। ਜਿਸ ਨਾਲ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਸ ਵਕਤ ਕਿਹੜੇ ਟੀਵੀ ਚੈਨਲ 'ਤੇ ਕਿਹੜਾ ਟੀਵੀ ਸ਼ੋਅ ਦੇਖਿਆ ਜਾ ਰਿਹਾ ਹੈ।


Get the latest update about Trending News, check out more about Barc Ratings, True Scoop Punjabi, Republic tv & True Scoop News

Like us on Facebook or follow us on Twitter for more updates.