ਜਲੰਧਰ ਫਗਵਾੜਾ ਜੀ.ਟੀ ਰੋਡ ਤੇ ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ, ਮਹਿਲਾ ਦੀ ਮੌਤ

ਜਲੰਧਰ ਫਗਵਾੜਾ ਜੀ.ਟੀ ਰੋਡ 'ਤੇ ਕਲੱਬ ਕੈਬਾਨਾ ਹੋਟਲ ਨੇੜੇ ਐਕਟਿਵਾ ਸਵਾਰ ਮਾਂ ਧੀ ਅਤੇ 3 ਮਹੀਨੇ ਦੀ ਬੱਚੀ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ...

ਜਲੰਧਰ ਫਗਵਾੜਾ ਜੀ.ਟੀ ਰੋਡ 'ਤੇ ਕਲੱਬ ਕੈਬਾਨਾ ਹੋਟਲ ਨੇੜੇ ਐਕਟਿਵਾ ਸਵਾਰ ਮਾਂ ਧੀ ਅਤੇ 3 ਮਹੀਨੇ ਦੀ ਬੱਚੀ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਅਨੁਸਾਰ ਮਮਤਾ ਵਾਸੀ ਕੌਰੀਆਂ ਮੁਹੱਲਾ ਫਗਵਾੜਾ ਆਪਣੀ 2 ਬੱਚਿਆਂ ਜਿਹਨਾਂ ਵਿਚੋਂ ਇੱਕ 3 ਮਹੀਨੇ ਦੀ ਬੱਚੀ ਹੈ ਨਾਲ ਆਦਮਪੁਰ ਤੋਂ ਐਕਟਿਵਾ 'ਤੇ ਫਗਵਾੜਾ ਆ ਰਹੀ ਸੀ। ਇਸੇ ਦੌਰਾਨ ਜੀ.ਟੀ.ਰੋਡ 'ਤੇ ਹੋਟਲ ਕਲੱਬ ਕਬਾਨਾ ਨੇੜੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਿਸ 'ਚ ਮਮਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪ੍ਰਿਆ ਅਤੇ 3 ਮਹੀਨੇ ਦੀ ਬੱਚੀ ਗੰਭੀਰ ਜ਼ਖਮੀ ਹੋ ਗਏ। 

ਹਾਦਸੇ ਤੋਂ ਬਾਅਦ ਪੁਲਿਸ ਅਤੇ ਰਾਹਗੀਰਾਂ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਟਰੱਕ ਚਾਲਕ ਮੌਕੇ 'ਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਪੁਲੀਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Get the latest update about truck active accident, check out more about jalandhar news, jalandhar gt road accident, news in punjabi & accident

Like us on Facebook or follow us on Twitter for more updates.