ਨਵਦੀਪ ਬੈਂਸ ਦੇ ਕੈਬਨਿਟ ਛੱਡਣ ਤੋਂ ਬਾਅਦ ਟਰੂਡੋ ਜਲਦ ਕਰ ਸਕਦੇ ਹਨ ਮੰਤਰੀਆਂ ਦੀ ਫੇਰਬਦਲ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਸਰਕਾਰ ਵਿਚ ਫੇਰਬਦਲ ਕਰਨ ਦਾ ਵਿਚਾਰ ਕ...

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਸਰਕਾਰ ਵਿਚ ਫੇਰਬਦਲ ਕਰਨ ਦਾ ਵਿਚਾਰ ਕਰ ਰਹੇ ਹਨ ਤੇ ਇਹ ਫੇਰਬਦਲ ਜਲਦੀ ਹੀ ਹੋ ਸਕਦਾ ਹੈ। ਸੀ.ਬੀ.ਸੀ. ਦੇ ਇਕ ਨੇੜਕੇ ਸੂਤਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਨਵਦੀਪ ਬੈਂਸ ਨੇ ਆਉਣ ਵਾਲੀਆਂ ਚੋਣਾਂ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ ਅਤੇ ਕੈਬਨਿਟ ਨੂੰ ਛੱਡ ਰਹੇ ਹਨ, ਜਿਸ ਨਾਲ ਕੈਬਨਿਟ ਵਿਚ ਫੇਰਬਦਲ ਤੈਅ ਹੈ।

ਸੂਤਰਾਂ ਨੇ ਅੱਗੇ ਦੱਸਿਆ ਕਿ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਫ੍ਰਾਂਕੋਇਸ-ਫਿਲਿਪ ਚੈਂਪੇਨ ਬੈਂਸ ਦੀ ਜਗ੍ਹਾ ਲੈਣਗੇ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਾਰਨੇਉ ਵਿਦੇਸ਼ ਮਾਮਲਿਆਂ ਵਿਚ ਚਲੇ ਜਾਣਗੇ। ਉਮਰ ਐਲਘਬਰਾ ਨੂੰ ਟਰਾਂਸਪੋਰਟ ਦਾ ਕਾਰਜਭਾਰ ਸੰਭਾਲਣ ਲਈ ਮੰਤਰੀ ਮੰਡਲ ਵਿਚ ਤਰੱਕੀ ਦਿੱਤੀ ਜਾਏਗੀ। ਬੈਂਸ ਫਿਲਹਾਲ ਮਿਸੀਸਾਗਾ-ਮਾਲਟਨ ਦੀ ਓਨਟਾਰੀਓ ਦੀ ਸੰਸਦ ਮੈਂਬਰ ਸੀਟ ਉੱਤੇ ਬਣੇ ਰਹਿਣਗੇ। ਸੂਤਰਾਂ ਨੇ ਦੱਸਿਆ ਕਿ ਇਹ ਤਬਦੀਲੀ ਮੰਗਲਵਾਰ ਸਵੇਰੇ 9 ਵਜੇ ਦੇ ਕਰੀਬ ਹੋਵੇਗੀ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ-19 ਕਾਲ ਵਿਚ ਇਹ ਪਹਿਲੀ ਵਰਚੁਅਲ ਕੈਬਨਿਟ ਵਿਚ ਤਬਦੀਲੀ ਹੈ।

Get the latest update about Navdeep Bains, check out more about cabinet, shuffle ministers & Justin Trudeau

Like us on Facebook or follow us on Twitter for more updates.