ਗੋਰੀ ਮੇਮ ਦੇ ਇਸ਼ਕ 'ਚ ਪਿਆ ਯੂਪੀ ਦਾ ਇਹ ਸ਼ਖਸ, ਜਾਤ ਤੇ ਧਰਮ ਨੂੰ ਸਾਈਡ 'ਚ ਰੱਖਦੇ ਹੋਏ ਕਾਇਮ ਕੀਤੀ ਮਿਸਾਲ

ਸੱਚੇ ਪਿਆਰ ਅੱਗੇ ਕੋਈ ਹੱਦ-ਸਰਹੱਦ ਮਾਇਨੈ ਨਹੀਂ ਰੱਖਦੀ। ਕਹਿੰਦੇ ਹਨ ਕਿ ਪਿਆਰ ਨਾ ਤਾਂ ਜਾਤ ਦੇਖਦਾ ਹੈ ਤੇ ਨਾ ਹੀ ਧਰਮ। ਅਜਿਹਾ ਹੀ ਇਕ ਕਿੱਸਾ ਯੂ.ਪੀ 'ਚ ਸਾਹਮਣੇ ਆਇਆ ਹੈ, ਜਿੱਥੇ ਜਰਮਨ ਦੀ ਰਹਿਣ ਵਾਲੀ...

ਲਖਨਊ— ਸੱਚੇ ਪਿਆਰ ਅੱਗੇ ਕੋਈ ਹੱਦ-ਸਰਹੱਦ ਮਾਇਨੈ ਨਹੀਂ ਰੱਖਦੀ। ਕਹਿੰਦੇ ਹਨ ਕਿ ਪਿਆਰ ਨਾ ਤਾਂ ਜਾਤ ਦੇਖਦਾ ਹੈ ਤੇ ਨਾ ਹੀ ਧਰਮ। ਅਜਿਹਾ ਹੀ ਇਕ ਕਿੱਸਾ ਯੂ.ਪੀ 'ਚ ਸਾਹਮਣੇ ਆਇਆ ਹੈ, ਜਿੱਥੇ ਜਰਮਨ ਦੀ ਰਹਿਣ ਵਾਲੀ ਸਵੀਟੀ ਨੂੰ ਨਾਲ ਪੜ੍ਹਦੇ ਯੂਪੀ ਦੇ ਮੁੰਡੇ ਰਿੰਕੂ ਨਾਲ ਪਿਆਰ ਹੋ ਗਿਆ। ਸਵੀਟੀ ਨੇ ਦੁਲਹਨ ਬਣ ਸੱਤ ਫੇਰੇ ਲੈ ਕੇ ਰਿੰਕੂ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਹਨ। ਵਿਆਹ ਤੋਂ ਬਾਅਦ ਦੋਵੇਂ ਫਿਰ ਤੋਂ ਜਰਮਨ ਚਲੇ ਗਏ ਹਨ। ਮਹਾਰਾਜਗੰਜ ਦੇ ਫਰੇਂਦਾ ਖੇਤਰ ਦੇ ਸਿੱਧਵਾਰੀ ਪਿੰਡ ਦੇ ਰਹਿਣ ਵਾਲੇ ਗਣੇਸ਼ ਚੌਧਰੀ ਫੌਜ 'ਚ ਹਨ ਤੇ ਪਰਿਵਾਰ ਨਾਲ ਚੇਨਈ 'ਚ ਰਹਿੰਦੇ ਸੀ।

ਓਡੀਸ਼ਾ : 'ਫਾਨੀ' ਤੂਫਾਨ 'ਚ ਪੀੜਤ ਲੋਕਾਂ ਲਈ ਡਿਜ਼ਨੀ ਇੰਡੀਆ ਨੇ ਵਧਾਇਆ ਹੱਥ

ਉਨ੍ਹਾਂ ਦਾ ਬੇਟਾ ਰਿੰਕੂ 10ਵੀਂ ਦੀ ਪੜ੍ਹਾਈ ਤੋਂ ਬਾਅਦ ਸਕਾਲਰਸ਼ਿਪ 'ਤੇ ਪੜ੍ਹਾਈ ਕਰਨ ਜਰਮਨ ਚਲਾ ਗਿਆ ਸੀ, ਜਿੱਥੇ ਰਿੰਕੂ ਤੇ ਸਵੀਟੀ ਨੂੰ ਆਪਸ 'ਚ ਪਿਆਰ ਹੋ ਗਿਆ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਦੋਵਾਂ ਨੇ ਰਿੰਕੂ ਦੇ ਜੱਦੀ ਪਿੰਡ 'ਚ ਵਿਆਹ ਕੀਤਾ। ਰਿੰਕੂ ਤੇ ਸਵੀਟੀ ਨੇ 17 ਮਈ ਨੂੰ ਹਿੰਦੂ ਰੀਤਾਂ ਮੁਤਾਬਕ ਵਿਆਹ ਕੀਤਾ। ਰਿੰਕੂ ਦਾ ਵਿਆਹ ਇਕ ਵਿਦੇਸ਼ੀ ਨਾਲ ਹੁੰਦਿਆਂ ਦੇਖ ਪਿੰਡ ਵਾਸੀ ਕਾਫੀ ਖੁਸ਼ ਹਨ। ਦੋਵਾਂ ਆਪਣੇ ਵਿਆਹ ਕਰਕੇ ਸੁਰਖੀਆਂ 'ਚ ਆ ਗਏ ਹਨ।

Get the latest update about News In Punjabi, check out more about True Scoop News, Germany, Maharajganj & National News

Like us on Facebook or follow us on Twitter for more updates.