ਟਰੂ ਸਕੂਪ ਸਪੈਸ਼ਲ : 'ਅਫ਼ਸਰਸ਼ਾਹੀ ਜਾਂ ਨੌਕਰਸ਼ਾਹੀ'? ਐਪੀਸੋਡ-9

ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ (ਆਈ. ਪੀ. ਐੱਸ.) ਮੋਹਾਲੀ ਨਾਲ ਪ੍ਰੋਗਰਾਮ 'ਅਫ਼ਰਸ਼ਾਹੀ ਜਾਂ ਨੌਕਰਸ਼ਾਹੀ' ਰਾਹੀਂ ਖਾਸ ਗੱਲਬਾਤ ...

ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ (ਆਈ. ਪੀ. ਐੱਸ.) ਮੋਹਾਲੀ ਨਾਲ ਪ੍ਰੋਗਰਾਮ 'ਅਫ਼ਰਸ਼ਾਹੀ ਜਾਂ ਨੌਕਰਸ਼ਾਹੀ' ਰਾਹੀਂ ਖਾਸ ਗੱਲਬਾਤ —
ਸਵਾਲ — ਜਦੋਂ ਤੁਸੀਂ ਬਤੌਰ ਏ. ਐੱਸ. ਆਈ. ਭਰਤੀ ਹੋਏ ਉਸ ਤੋਂ ਬਾਅਦ ਏ. ਐੱਸ. ਆਈ ਤੋਂ ਆਈ. ਪੀ. ਐੱਸ. ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ?
ਜਵਾਬ — ਮੇਰਾ ਸਫ਼ਰ ਬਹੁਤ ਹੀ ਵਧੀਆ ਰਿਹਾ, ਮੈਂ ਇੱਥੋਂ ਤੱਕ ਪਹੁੰਚਣ ਲਈ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਅਤੇ ਇੱਥੋਂ ਤੱਕ ਵਧਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਵੀ ਚੰਗਾ ਹੀ ਕਰਾਂਗੇ।

ਸਵਾਲ — ਤੁਸੀਂ ਬਤੌਰ ਏ. ਐੱਸ. ਆਈ ਦੀ ਵੀ ਨੌਕਰੀ ਸੰਭਾਲੀ ਅਤੇ ਹੁਣ ਤੁਸੀਂ ਆਈ. ਪੀ. ਐੱਸ. ਅਫ਼ਸਰ ਵੀ ਹੋ, ਤੁਹਾਨੂੰ ਕੀ ਅੰਤਰ ਲੱਗਦਾ?
ਜਵਾਬ — ਅਸੀਂ ਲੋਕਾਂ ਦੀ ਹੀ ਸੇਵਾ ਕਰਦੇ ਹਾਂ ਅਤੇ ਜਦੋਂ ਮੈਂ ਏ. ਐੱਸ. ਆਈ ਸੀ. ਤਾਂ ਉਦੋਂ ਮੈਂ ਖੁਦ ਹੀ ਕੰਮ ਕਰਦਾ ਸੀ ਅਤੇ ਜਦੋਂ ਮੈਂ ਆਈ. ਪੀ. ਐੱਸ.
ਬਣਿਆ ਇੱਥੇ ਮੇਰਾ ਦਾਇਰਾ ਵੱਧ ਗਿਆ ਅਤੇ ਅਸੀਂ ਹੇਠਲੇ ਅਫ਼ਸਰਾਂ ਨੂੰ ਰੈਫਰ ਕਰਦੇ ਹਾਂ ਪਰ ਦੋਵੇਂ ਪਾਸਿਓ ਅਸੀਂ ਲੋਕਾਂ ਦੀ ਹੀ ਸੇਵਾ ਕਰਦੇ ਹਾਂ।
 

ਸਵਾਲ — ਬਤੌਰ ਐੱਸ. ਐੱਸ. ਪੀ. ਆਫ ਮੋਹਾਲੀ ਕਿੰਨਾ ਕੁ ਏਰੀਆ ਤੁਹਾਡੇ ਅਧੀਨ ਆਉਂਦਾ ਹੈ?
ਜਵਾਬ — ਪੂਰਾ ਮੋਹਾਲੀ ਜ਼ਿਲ੍ਹਾ ਜਿਵੇਂ ਕਿ ਲਾਲ ਰੋਡ, ਕੁਰਾਲੀ, ਨਿਊ ਚੰਡੀਗੜ੍ਹ, ਨਿਊ ਮੁੱਲਾਪੁਰ ਸਾਰੇ ਹੀ ਮੋਹਾਲੀ ਦੇ ਹੀ ਅਧੀਨ ਆਉਂਦੇ ਹਨ। ਇਹ ਬਹੁਤ ਹੀ ਵੱਡਾ ਏਰੀਆ ਹੈ ਅਤੇ ਇੱਥੇ ਹੁਣ ਤੱਕ ਤਕਰੀਬਨ 15 ਲੱਖ ਆਬਾਦੀ ਰਹਿੰਦੀ ਹੈ।
 

ਸਵਾਲ — ਮੋਹਾਲੀ 'ਚ ਜ਼ਿਆਦਾਤਰ ਲੋਕ ਕਿਹੜੇ-ਕਿਹੜੇ ਮੁੱਦੇ ਲੈ ਕੇ ਆਉਂਦੇ ਹਨ?
ਜਵਾਬ — ਮੋਹਾਲੀ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਨਹੀਂ ਸਗੋਂ ਇੰਡੀਆ ਦਾ ਵੀ ਇਕ ਬਹੁਤ ਹੀ ਵੱਡਾ ਸ਼ਹਿਰ ਹੋਣ ਵਾਲਾ ਹੈ, ਇੱਥੇ ਪੈਸਿਆਂ ਦੇ ਲੈਣ-ਦੇਣ 'ਤੇ ਮੁੱਦੇ ਆਉਂਦੇ ਹਨ। ਇਸ ਤੋਂ ਇਲਾਵਾ ਇੱਥੇ ਜ਼ਿਆਦਾਤਰ ਮੁੱਦੇ ਘਰੇਲੂ ਹਿੰਸਾ ਦੇ ਹੀ ਹੁੰਦੇ ਹਨ ਪਰ ਕ੍ਰਾਈਮ ਦੇ ਮੁੱਦੇ ਘੱਟ-ਵਧ ਹੀ ਆਉਂਦੇ ਹਨ। ਆਉਣ ਵਾਲੇ ਸਮੇਂ 'ਚ ਪੁਲਿਸ ਲਈ ਚੈਂਲੇਜ਼ ਹੋਵੇਗਾ, ਅਤੇ ਆਬਾਦੀ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ।
 

ਟਰੂ ਸਕੂਪ ਸਪੈਸ਼ਲ : 'ਅਫ਼ਸਰਸ਼ਾਹੀ ਜਾਂ ਨੌਕਰਸ਼ਾਹੀ'

ਸਵਾਲ — ਕੁਝ ਦਿਨ ਪਹਿਲਾਂ 2 ਸਿੰਗਰਾਂ ਦਾ ਆਪਸ 'ਚ ਟਕਰਾਅ ਹੋਇਆ ਸੀ ਸੋਸ਼ਲ ਮੀਡੀਆ 'ਤੇ, ਤੁਸੀਂ ਉਨ੍ਹਾਂ ਨੂੰ ਕਾਬੂ ਕੀਤਾ ਸੀ, ਪੂਰੀ ਵਾਰਤਾ ਕੀ ਹੋਈ ਸੀ?
ਜਵਾਬ — 2 ਸਿੰਗਰ ਗਰੁੱਪ ਸੀ, ਜਿਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਆਪਸ 'ਚ ਟਕਰਾਅ ਹੋ ਗਿਆ ਸੀ। ਉਨ੍ਹਾਂ ਦੋਵਾਂ ਨੇ ਇਕ-ਦੂਜੇ ਨੂੰ ਸੋਸ਼ਲ ਮੀਡੀਆ 'ਤੇ ਚਿਤਾਵਨੀ ਦਿੱਤੀ ਸੀ ਅਤੇ ਉਨ੍ਹਾਂ ਨੇ ਗਲਤ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਸੀ। ਅਸੀਂ ਉਨ੍ਹਾਂ ਦੋਵਾਂ ਸਿੰਗਰਾਂ ਨਾਲ ਪਹਿਲਾਂ ਗੱਲ ਕੀਤੀ ਉਨ੍ਹਾਂ ਨੂੰ ਸਮਝਾਇਆ ਪਰ ਉਹ ਦੋਵੇਂ ਨਹੀਂ ਮੰਨ੍ਹੇ। ਸੈਕਟਰ-88 ਗਮਾਡਾ ਦੀ ਸੁਸਾਇਟੀ 'ਚ ਲੋਕਾਂ 'ਚ ਕਾਫੀ ਦਹਿਸ਼ਤ ਸੀ, ਕਿਉਂਕਿ ਜਿੰਨੇ ਵੀ ਉੱਥੇ ਲੋਕ ਸਨ ਉਹ ਜ਼ਿਆਦਾਤਰ ਵਿਦਿਆਰਥੀ ਸਨ। ਅਸੀਂ ਪਹਿਲਾਂ ਹੀ ਪੁਲਿਸ ਪਾਰਟੀ ਉੱਥੇ ਲਾਈ ਸੀ। ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਦੋਵਾਂ ਪਾਰਟੀਆਂ ਵਿਰੁੱਧ ਕੇਸ ਦਰਜ ਕੀਤਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।
 

 

ਸਵਾਲ —  ਗੁੰਡਾਗਰਦੀ ਦੇ ਕੇਸ ਹੋਰ ਮੋਹਾਲੀ 'ਚ ਕਿੰਨੇ ਹਨ ਕਿਉਂਕਿ ਆਮ-ਤੌਰ 'ਤੇ ਕੁਝ-ਕੁਝ ਗੱਲਾਂ ਕਦੇ-ਕਦੇ ਸਾਹਮਣੇ ਆ ਜਾਂਦੀਆਂ ਹਨ, ਉਨ੍ਹਾਂ ਨੂੰ ਤੁਸੀਂ ਕਿਵੇਂ ਕਾਬੂ ਕਰਦੇ ਹੋ?
ਜਵਾਬ —    ਇੱਥੇ ਜ਼ਿਆਦਾਤਰ ਫਲੈਟ ਹਨ, ਉਨ੍ਹਾਂ 'ਚ ਜ਼ਿਆਦਾਤਰ ਵਿਦਿਆਰਥੀ ਹੀ ਰਹਿੰਦੇ ਹਨ। ਉਨ੍ਹਾਂ ਨੂੰ ਚੰਡੀਗੜ੍ਹ ਥੋੜਾ ਮੰਹਿਗਾ ਪੈਂਦਾ ਹੈ ਅਤੇ ਪੰਚਕੂਲਾ ਚੰਡੀਗੜ੍ਹ ਤੋਂ ਦੂਰ ਪੈਂਦਾ ਹੈ। ਇਸ ਕਰਕੇ ਲੋਕ ਜ਼ਿਆਦਾਤਰ ਪੀ. ਆਈ. ਮੋਹਾਲੀ 'ਚ ਰਹਿਣਾ ਹੀ ਪਸੰਦ ਕਰਦੇ ਹਨ। ਇਥੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ ਅਸੀਂ ਉਨ੍ਹਾਂ 'ਤੇ ਕਾਰਵਾਈ ਕਰਦੇ ਹਾਂ। ਮੋਹਾਲੀ ਕਾਫੀ ਸ਼ਾਂਤਮਈ ਸਿਟੀ ਹੈ।
 

ਸਵਾਲ — ਜਿਹੜੇ ਪੀ. ਜੀ. 'ਚ ਲੋਕ ਆ ਕੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਜਾਂ ਜਾਂ ਬਿਨ੍ਹਾਂ ਆਈ. ਡੀ. ਦੇ, ਕੀ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ?
ਜਵਾਬ — ਅਸੀਂ ਡੀ. ਸੀ. ਸਾਹਿਬ ਤੋਂ ਆਰਡਰ ਲੈਂਦੇ ਹਾਂ ਅਤੇ ਫਿਰ ਪੀ. ਜੀ. ਚੈੱਕ ਕਰਵਾਉਂਦੇ ਹਾਂ, ਜਿਸ ਨੂੰ ਵੀ ਤੁਸੀਂ ਪੀ. ਜੀ. ਦੇ ਰੱਖਣਾ ਹੈ ਉਨ੍ਹਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਅਤੇ ਟਾਈਮ ਤੋਂ ਟਾਈਮ ਇਹ ਅਭਿਆਨ ਚਲਾਉਂਦੇ ਰਹਿੰਦੇ ਹਾਂ।
ਸਵਾਲ — ਮੋਹਾਲੀ 'ਚ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਐਡਵਾਂਸ 'ਚ ਕੀ ਸੋਚਿਆ ਜਾ ਰਿਹਾ ਹੈ?
ਜਵਾਬ — ਬਿਲਕੁਲ ਹੀ ਆਉਣ ਵਾਲੇ ਸਮੇਂ 'ਚ ਮੋਹਾਲੀ ਦਾ ਟ੍ਰੈਫਿਕ ਇਕ ਗੰਭੀਰ ਸਮੱਸਿਆ ਹੈ। ਅਸੀਂ ਇਕ ਸਟੱਡੀ ਕਰਵਾਈ ਹੈ ਅਤੇ ਇਹ ਸਟੱਡੀ ਡਿਟੇਲ ਸਟੱਡੀ ਹੋਈ ਸੀ, ਕਿਹੜੇ ਐਕਸੀਡੈਂਟ ਸਪੋਰਟ ਹਨ, ਕਿੱਥੇ ਘਟਨਾਵਾਂ ਜ਼ਿਆਦਾ ਹੋਈਆਂ ਹਨ, ਇਹ ਸਾਰੀ ਸਟੱਡੀ ਤੰਦਰੁਸਤ ਪੰਜਾਬ ਦੇ ਅਧੀਨ ਹੋਈ ਸੀ। ਜਿੰਨੇ ਵੀ ਸਾਡੇ ਸੁਝਾਅ ਹੁੰਦੇ ਹਨ ਉਹ ਸਾਰੇ ਅਸੀਂ ਸਰਕਾਰ ਨੂੰ ਭੇਜ ਦਿੰਦੇ ਹਾਂ, ਜਿਵੇਂ ਕਿ ਫਲਾਈਓਵਰ, ਲਾਂਡਰਾ, ਮੈਕਡੋਨਰ ਵਾਲਾ ਹੋ ਗਿਆ, ਇਨ੍ਹਾਂ ਦਾ ਜਲਦ ਤੋਂ ਜਲਦ ਹੀ ਹੱਲ ਚਾਹੀਦਾ ਹੈ ਅਤੇ ਇਸ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੰਦੇ ਹਾਂ।

ਸਵਾਲ — ਮੋਹਾਲੀ 'ਚ ਇਮੀਗ੍ਰੇਸ਼ਨ ਠੱਗੀ ਦੇ ਕੇਸ ਆਉਂਦੇ ਹਨ, ਉਨ੍ਹਾਂ ਨੂੰ ਕਿਵੇਂ ਡੀਲ ਕਰਦੇ ਹੋ ਅਤੇ ਉਨ੍ਹਾਂ ਕੰਪਨੀਆਂ ਵਿਰੁੱਧ ਤੁਸੀਂ ਕੀ ਕਾਰਵਾਈ ਕਰਦੇ ਹੋ?
ਜਵਾਬ — ਮੋਹਾਲੀ 'ਚ ਇਮੀਗ੍ਰੇਸ਼ਨ ਠੱਗੀ ਵਾਲਾ ਇਕ ਬਹੁਤ ਹੀ ਗੰਭੀਰ ਮਸਲਾ ਹੈ, ਜਦੋਂ ਇੱਥੇ ਸਰਵੇਂ ਹੋਇਆ ਸੀ ਟ੍ਰੈਵਲ ਏਜੰਟ 113 ਦੇ ਤਕਰੀਬਨ ਕਾਨੂੰਨੀ ਸੀ ਪਰ ਜ਼ਿਆਦਾਤਰ ਟ੍ਰੈਵਲ ਏਜੰਟ ਗੈਰ-ਕਾਨੂੰਨੀ ਸੀ। ਅਸੀਂ ਇਕ ਸਪੈਸ਼ਲ ਮੁਹਿੰਮ ਚਲਾਈ ਹੈ, ਜਦੋਂ ਵੀ ਸਾਡੇ ਕੋਲ ਕੇਸ ਆਉਂਦਾ ਹੈ, ਜਿਹੜੇ ਵੀ ਐਡ ਕਰਦੇ ਨੇ, ਉਹ ਰਾਜਸਥਾਨ, ਬੀਕਾਨੇਰ ਜਾ ਕੇ ਕਰਦੇ ਹਨ। ਉਥੋਂ ਦੇ ਲੋਕ ਇਨ੍ਹਾਂ ਬਾਰੇ ਬੈਰੀਫਿਕੇਸ਼ਨ ਨਹੀਂ ਕਰਦੇ ਅਤੇ ਇਨ੍ਹਾਂ ਦੇ ਜਾਲ 'ਚ ਫਸ ਜਾਂਦੇ ਹਨ  ਜੇਕਰ ਸਾਡੇ ਕੋਲ ਉਨ੍ਹਾਂ ਬਾਰੇ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਕਰਦੇ ਹਾਂ। ਪੂਰੇ ਪੰਜਾਬ 'ਚ ਜਿੰਨੇ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ 'ਤੇ ਕੇਸ ਦਰਜ ਹੋਏ ਹਨ ਉਹ ਸਭ ਤੋਂ ਜ਼ਿਆਦਾ ਮੋਹਾਲੀ ਦੇ ਹਨ।
 

ਸਵਾਲ — ਤੁਸੀਂ ਫਿੱਟਨੈੱਸ ਫਰੀਕ ਕਾਫੀ ਮੰਨੇ ਜਾਂਦੇ ਹੋਂ, ਇਸ ਤੋਂ ਇਲਾਵਾ ਪੰਜਾਬੀ ਸਿੰਗਰ ਕੁਲਵਿੰਦਰ ਬਿੱਲਾ ਨੇ ਤੁਹਾਡੀ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਤੁਸੀਂ ਦੋਵੇਂ ਇਕੱਠੇ ਜਿੰਮ ਕਰ ਰਹੇ ਸੀ, ਕੀ ਤੁਹਾਨੂੰ ਪੰਜਾਬੀ ਸਿੰਗਰ ਕਾਫੀ ਪਸੰਦ ਹਨ?
ਜਵਾਬ — ਮੈਂ ਪੰਜਾਬੀ ਗਾਣੇ ਘੱਟ ਸੁਣਦਾ ਹਾਂ,  ਉਹ ਮੈਨੂੰ ਕਲੱਬ 'ਚ ਮਿਲ ਗਏ ਸਨ ਅਤੇ ਮੈਂ ਉਨ੍ਹਾਂ ਨਾਲ ਐਕਸਸਾਈਜ਼ ਕੀਤੀ ਸੀ। ਮੈਂ ਯੂਥ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਚਾਹੀਦਾ ਹੈ। ਕਿਉਂਕਿ ਇਹ ਹੀ ਤੁਹਾਡਾ ਪਹਿਲਾ ਕੰਮ ਹੈ।

ਸਵਾਲ — ਇਸ ਤੋਂ ਇਲਾਵਾ ਤੁਸੀਂ ਮੋਹਾਲੀ ਦੇ ਲੋਕਾਂ ਨੂੰ ਕੋਈ ਮੈਸੇਜ਼ ਦੇਣਾ ਚਾਹੁੰਦੇ ਹੋ?
ਜਵਾਬ — ਮੈਂ ਅਪੀਲ ਕਰਦਾ ਹਾਂ ਕਿ ਜੋ ਵੀ ਤੁਸੀਂ ਕਿਰਾਏਦਾਰ ਰੱਖਣਾ ਚਾਹੁੰਦੇ ਹੋ ਉਸ ਦੀ ਫੈਰੀਫਿਕੇਸ਼ਨ ਕਰਵਾਓ, ਜੋ ਟ੍ਰੈਫਿਕ ਰੂਲਸ ਹਨ ਉਨ੍ਹਾਂ ਦੀ ਪਾਲਣਾ ਕਰੋ ਤਾਂ ਕਿ ਤੁਹਾਡੇ ਆਲੇ-ਦੁਆਲੇ ਜੋ ਹੋ ਰਿਹਾ ਹੈ ਤੁਸੀਂ ਸਾਨੂੰ ਉਨ੍ਹਾਂ ਬਾਰੇ ਜਾਣਕਾਰੀ ਦੇ ਸਕਦੇ ਹੋ, ਇਸ ਵਾਸਤੇ ਸਾਡੇ ਵਟਸਐਪ, ਸੋਸ਼ਲ ਸਾਈਟ ਗਰੁੱਪ ਅਤੇ ਸਾਡਾ ਨੰਬਰ 112  ਜਾਂ 181 ਬਣੇ ਹਨ। ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਦੱਸੋ।

ਜਵਾਬ — ਕੀ ਲੋਕ ਕਿਸੇ ਸਮੇਂ ਵੀ ਆ ਕੇ ਤੁਹਾਡੇ ਕੋਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਨ?
ਜਵਾਬ — ਬਿਲਕੁਲ ਮੈਂ ਸਵੇਰੇ ਆਫਿਸ ਆ ਜਾਂਦਾ ਹਾਂ ਅਤੇ ਮੈਂ ਸ਼ਾਂਮ ਤੱਕ ਆਫਿਸ ਹੀ ਹੁੰਦਾ ਹਾਂ ਪਰ ਬਾਹਰ ਦੀ ਸਾਡੀ ਕੋਈ ਡਿਊਟੀ ਨਾ ਹੋਵੇ ਅਤੇ ਨਾ ਹੀ ਕੋਈ ਬੀ. ਆਈ. ਪੀ. ਡਿਊਟੀ ਹੋਵੇ। ਅਸੀਂ ਉਨ੍ਹਾਂ ਦੇ ਲਈ ਹੀ ਬੈਠੇ ਹਾਂ।