True Scoop ਸਪੈਸ਼ਲ ਇਨਵੈਸਟੀਗੇਸ਼ਨ : ਅੰਮ੍ਰਿਤਸਰ ਜੇਲ੍ਹ ਦੀ ਉਸਾਰੀ ਤੇ ਖੜ੍ਹੋ ਹੋਏ ਸਵਾਲ, ਜ਼ਿੰਮੇਦਾਰ ਕੌਣ?

ਬੀਤੀ ਰਾਤ ਅੰਮ੍ਰਿਤਸਰ ਕੇਂਦਰੀ ਜੇਲ ਦੀ ਦੀਵਾਰ ਤੋੜ ਕੇ ਤਿੰਨ ਕੈਦੀ ਫਰਾਰ ਹੋ ਗਏ। ਇਸ ਤੋਂ ਬਾਅਦ ਹੁਣ ਅੰਮ੍ਰਿਤਸਰ ਜੇਲ੍ਹ ਦੀ ਉਸਾਰੀ ਤੇ ਸਵਾਲ ਖੜ੍ਹੇ ਹੋ ਰਹੇ ਹਨ। ਇੱਥੇ ਪਹਿਲਾ ਸਵਾਲ ਇਹ...

ਅੰਮ੍ਰਿਤਸਰ— ਬੀਤੀ ਰਾਤ ਅੰਮ੍ਰਿਤਸਰ ਕੇਂਦਰੀ ਜੇਲ ਦੀ ਦੀਵਾਰ ਤੋੜ ਕੇ ਤਿੰਨ ਕੈਦੀ ਫਰਾਰ ਹੋ ਗਏ। ਇਸ ਤੋਂ ਬਾਅਦ ਹੁਣ ਅੰਮ੍ਰਿਤਸਰ ਜੇਲ੍ਹ ਦੀ ਉਸਾਰੀ ਤੇ ਸਵਾਲ ਖੜ੍ਹੇ ਹੋ ਰਹੇ ਹਨ। ਇੱਥੇ ਪਹਿਲਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਅੰਮ੍ਰਿਤਸਰ ਜੇਲ੍ਹ ਦੀ ਉਸਾਰੀ 'ਚ ਘਪਲਾ ਕਿਉਂ ਹੋਇਆ? ਇਸ ਦਾ ਜ਼ਿੰਮੇਵਾਰ ਕੌਣ ਹੈ? ਟਰੂ ਸਕੂਪ ਦੀ ਇਨਵੈਸਟੀਗੇਸ਼ਨ 'ਚ ਇਸ ਉਸਾਰੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਗਏ ਹਨ। ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੀ. ਡਬਲਿਊ. ਡੀ ਵਲੋਂ ਬਣਾਈ ਗਈ ਇਸ ਜੇਲ੍ਹ 'ਚ ਕਈ ਕਮੀਆਂ ਹਨ। ਦੱਸਣਯੋਗ ਹੈ ਕਿ 2015-16 'ਚ ਇਹ ਜੇਲ੍ਹ ਬਣ ਕੇ ਤਿਆਰ ਹੋਈ ਸੀ। ਜਦੋਂ ਜੇਲ੍ਹ ਦਾ ਦੌਰਾ ਕੀਤਾ ਗਿਆ ਤਾਂ ਜੇਲ੍ਹ ਦੇ ਕਈ ਜਗ੍ਹਾ ਲੀਕੇਜ ਦੇਖੇ ਗਏ ਅਤੇ ਦੀਵਾਰਾਂ ਖਰਾਬ ਹੀ ਪਾਈਆਂ ਗਈਆਂ। ਜੇਲ੍ਹ ਦਾ ਫਰਸ਼ ਬੈਠਾ ਹੋਇਆ ਹੈ ਅਤੇ ਦੀਵਾਰਾਂ ਦਾ ਰੰਗ ਉੱਤਰਿਆ ਹੋਇਆ ਹੈ।

10 IAS ਤੇ 3 PCS ਅਫ਼ਸਰਾਂ ਦੇ ਤਬਾਦਲੇ, IAS ਕੁਲਵੰਤ ਸਿੰਘ ਬਣੇ ਫਿਰੋਜ਼ਪੁਰ ਦੇ ਨਵੇਂ DC

ਜਾਣਕਾਰੀ ਮੁਤਾਬਕ ਇਸ ਜੇਲ੍ਹ ਦੀ ਉਸਾਰੀ ਸਮੇਂ ਘਟੀਆਂ ਸਾਮਾਨ ਯੂਜ਼ ਕੀਤਾ ਗਿਆ ਹੈ। ਅੰਮ੍ਰਿਤਸਰ ਦੀ ਇਹ ਬੇਹੱਦ ਸੈਂਸੀਟਿਵ ਜੇਲ੍ਹ ਹੈ, ਜਿੱਥੇ ਆਮ ਦੋਸ਼ੀਆਂ ਤੋਂ ਇਲਾਵਾ ਕਈ ਅੱਤਵਾਦੀਆਂ ਨੂੰ ਵੀ ਕੈਦ 'ਚ ਰੱਖਿਆ ਗਿਆ ਹੈ। ਇਸ ਜੇਲ੍ਹ ਦੀ ਕਪੈਸਟੀ 2400 ਹੈ ਪਰ ਕੈਦੀਆਂ ਦੀ ਗਿਣਤੀ 3200 ਹੈ। ਅੰਮ੍ਰਿਤਸਰ ਦੀ ਜੇਲ੍ਹ ਨਾਭੇ ਦੀ ਜੇਲ੍ਹ ਤੋਂ ਵੀ ਜ਼ਿਆਦਾ ਸੈਂਸੀਟਿਵ ਹੈ। ਇੱਥੇ ਇਕ ਹੋਰ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਇਸ ਜੇਲ੍ਹ ਦੇ ਬਾਹਰ ਲੱਗੀ ਲਾਈਵ ਵਾਇਰ 'ਚ ਗੈਪ ਸੀ, ਜੋ ਨਹੀਂ ਹੋਣਾ ਚਾਹੀਦਾ ਸੀ। ਇਹ ਬਹੁਤ ਵੱਡੀ ਲਾਪਰਵਾਹੀ ਹੈ। ਉਸਾਰੀ ਵੇਲੇ ਇਸ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ? ਹੁਣ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਦੇ ਇਕ ਆਲਾ ਅਫ਼ਸਰ ਇਸ ਤੇ ਐਕਸ਼ਨ ਵੀ ਲੈ ਸਕਦੀ ਹੈ। ਇਸ ਘਟਨਾ ਨੇ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਰਕਾਰ ਦੀ ਖੁਫ਼ੀਆ ਵਿੰਗ ਦੇ ਇਕ ਅਫ਼ਸਰ ਨੇ ਵੀ ਇਸ ਦੀ ਉਸਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ।  

ਮੁੰਡੇ ਤੋਂ ਪਹਿਲਾਂ ਘੋੜੀ ਚੜ੍ਹ ਕੁੜੀ ਨੇ ਲਾਈਆਂ ਮੁਹੱਲੇ ਦੀਆਂ ਗੇੜੀਆਂ, ਦੇਖਣ ਵਾਲੇ ਹੋਏ ਹੱਕੇ-ਬੱਕੇ

ਜ਼ਿਕਰਯੋਗ ਹੈ ਕਿ ਬੀਤੀ ਰਾਤ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੀ ਦੀਵਾਰ ਤੋੜ ਕੇ ਤਿਨ ਕੈਦੀ ਫਰਾਰ ਹੋ ਗਏ। ਜਿਸ ਸਮੇਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਅੰਮ੍ਰਿਤਸਰ ਦੀ ਜੇਲ੍ਹ ਪੁਲਸ 'ਚ ਅਫ਼ੜਾ ਤਫੜੀ ਮੱਚ ਗਈ। ਪੂਰੇ ਇਲਾਕੇ ਵਿਚ ਛਾਣਬੀਣ ਸ਼ੁਰੂ ਕਰ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭੱਜੇ ਕੈਦੀਆਂ ਦੀ ਪਛਾਣ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਵਿਸ਼ਾਲ ਦੇ ਰੂਪ 'ਚ ਹੋਈ ਹੈ, ਗੁਰਪ੍ਰੀਤ ਤੇ ਜਰਨੈਲ ਦੋਵੇਂ ਚੋਰੀ ਦੇ ਕੇਸ 'ਚ ਅਤੇ ਵਿਸ਼ਾਲ ਬਲਾਤਕਾਰ ਦੇ ਕੇਸ 'ਚ ਬੰਦ ਸੀ। ਇਸ ਮਾਮਲੇ 'ਚ 2 ਅਸੀਸਟੈਂਟ ਜੇਲ੍ਹ ਸੁਪਰੀਟੈਂਡੈਂਟ ਸਮੇਤ 7 ਜੇਲ੍ਹ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

Sukha Kahlon ਦੇ ਜੀਵਨ ਤੇ ਬਣੀ ਫਿਲਮ ਨਹੀਂ ਹੋਵੇਗੀ Release : ਸ਼ਿਵ ਸੈਨਾ ਹਿੰਦ

Get the latest update about Amritsar Prison, check out more about Jarnail Singh, True Scoop Special Investigation, Punjab High Security Jail & Gurpreet

Like us on Facebook or follow us on Twitter for more updates.