True Scoop Special : ਕੀ ਪੁਲਸ ਪ੍ਰਸ਼ਾਸਨ ਸੌ ਰਿਹਾ ਸੀ, ਜਦੋਂ ਮੇਲੇ ਦੌਰਾਨ ਨੌਜਵਾਨ ਦਾ ਹੋਇਆ ਕਤਲ

ਅੱਜ-ਕੱਲ੍ਹ ਲੋਕਾਂ 'ਚ ਡਰ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਿਆ ਹੈ। ਨਾਬਾਲਗ ਬੱਚੇ ਕਿਸੇ ਨੂੰ ਵੀ ਮਾਰਨ ਤੋਂ ਝਿਜਕਦੇ ਨਹੀ ...

ਜਲੰਧਰ — ਅੱਜ-ਕੱਲ੍ਹ ਲੋਕਾਂ 'ਚ ਡਰ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਿਆ ਹੈ। ਨਾਬਾਲਗ ਬੱਚੇ ਕਿਸੇ ਨੂੰ ਵੀ ਮਾਰਨ ਤੋਂ ਝਿਜਕਦੇ ਨਹੀ, ਛੋਟੀ ਜਿਹੀ ਉਮਰ 'ਚ ਬੱਚੇ ਵੱਡੇ ਤੋਂ ਵੱਡਾ ਕ੍ਰਾਈਮ ਕਰ ਰਹੇ ਹਨ ਅਤੇ ਉਹ ਆਪਣੇ ਕੋਲ ਹਥਿਆਰ ਰੱਖਣ 'ਚ ਬਹੁਤ ਹੀ ਸ਼ਾਨ ਅਤੇ ਮਾਣ ਮਹਿਸੂਸ ਕਰਦੇ ਹਨ। ਲੋਕਾਂ 'ਚ ਇਨਸਾਨੀਅਤ ਖਤਮ ਹੋ ਰਹੀ ਹੈ। ਇਹ ਆਮ ਸੁਣਨ ਨੂੰ ਮਿਲਦਾ ਹੈ ਕਿ ਇਕ ਮਾਮੂਲੀ ਬਹਿਸ ਕਾਰਨ ਕਿਸੇ ਨੇ ਕਿਸੇ ਦਾ ਕਤਲ ਕਰ ਦਿੱਤਾ। ਇਹੋ ਜਿਹੀਆਂ ਵਾਰਦਾਤਾਂ ਹਿੰਸਾਂ ਨੂੰ ਬੜਾਵਾਂ ਦਿੰਦੀਆਂ ਹਨ। ਬੱਚਿਆਂ ਨੂੰ ਹੀਰੋ ਬਣਨ ਨਾਲੋਂ ਜ਼ਿਆਦਾ ਖਲਨਾਇਕ ਬਣਨਾ ਆਕਰਸ਼ਿਤ ਕਰ ਰਿਹਾ ਹੈ। ਬੱਚਿਆਂ 'ਚ ਅਜਿਹੀ ਮਾਨਸਿਕਤਾ ਦਾ ਜ਼ਿੰਮੇਵਾਰ ਅਸੀਂ ਕਿਸ ਨੂੰ ਕਹਿ ਸਕਦੇ ਹਾਂ?

ਹੁਣੇ ਆਈ ਵੱਡੀ ਖ਼ਬਰ, ਸ਼੍ਰੀ ਗੁਰੂ ਰਵਿਦਾਸ ਮੇਲੇ ਦੌਰਾਨ ਨੌਜਵਾਨ ਦਾ ਬੇਰਹਿਮੀ ਨਾਲ ਹੋਇਆ ਕਤਲ, ਦਹਿਸ਼ਤ 'ਚ ਲੋਕ

ਆਏ ਦਿਨ ਹੀ ਅਸੀਂ ਦੇਖਦੇ ਹਾਂ ਕਿ ਕਈ ਪੰਜਾਬੀ ਗੀਤਾਂ 'ਚ ਹਥਿਆਰ ਦਾ ਇਸਤੇਮਾਲ ਬੜੇ ਹੀ ਖੁੱਲ੍ਹੇ ਢੰਗ ਨਾਲ ਕੀਤਾ ਜਾਂਦਾ ਹੈ। ਇਹ ਗੀਤ ਬੱਚਿਆਂ ਨੂੰ ਕਿਤੇ ਨਾ ਕਿਤੇ ਦਲੇਰੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਦਾ ਵੀ ਡਰ ਨਹੀਂ ਰਹਿੰਦਾ। ਇਸ ਤੋਂ ਬਾਅਦ ਇਕ ਹੋਰ ਵੱਡੀ ਗੱਲ ਦੇਖਣ 'ਚ ਆਉਂਦੀ ਹੈ ਕਿ ਸੰਤ ਸ਼੍ਰੀ ਰਵਿਦਾਸ ਮਹਾਰਾਜ ਦਾ ਮੇਲਾ ਹਰ ਸਾਲ ਹੀ ਲੱਗਦਾ ਹੈ। ਇੱਥੇ ਹਜ਼ਾਰਾਂ ਦੀ ਗਿਣਤੀ 'ਚ ਪੁਲਸ ਕਾਂਸਟੇਬਲ ਅਤੇ ਸਕਿਓਰਿਟੀ ਹੁੰਦੀ ਹੈ। ਇੰਨੀ ਸਕਿਓੁਰਿਟੀ ਅਤੇ ਪ੍ਰਸ਼ਾਸਨ ਦੇ ਪੁਖਤਾ ਇੰਤਜ਼ਾਮ ਦੇ ਹੁੰਦਿਆਂ ਵੀ ਕਿਸੇ ਦਾ ਕਤਲ ਹੋ ਜਾਵੇ ਤਾਂ ਅਸੀਂ ਪ੍ਰਸ਼ਾਸਨ 'ਤੇ ਉਂਗਲੀ ਕਿਉਂ ਨਾ ਚੱਕੀਏ? ਆਖਿਰ ਉਸ ਵੇਲੇ ਪੁਲਸ ਉਦੋਂ ਕਿੱਥੇ ਸੀ?  

ਜਲੰਧਰ ਤੋਂ ਆਈ ਵੱਡੀ ਖ਼ਬਰ, ਨਸ਼ੇ ਕਾਰਨ ਮੌਤ ਦੀ ਬਲੀ ਚੜ੍ਹਿਆ ਇਕ ਹੋਰ ਨੌਜਵਾਨ

ਇਕ ਨਿੱਜੀ ਜਿਹੀ ਬੇਵਕੁਫੀ ਅਤੇ ਬਹਿਸ ਜਿਸ ਨੂੰ ਕੀ ਅਰਾਮ ਨਾਲ ਬੈਠ ਕੇ ਸਮਝਾਇਆ ਜਾ ਸਕਦਾ ਸੀ ਉਸ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਗੱਲ ਕਤਲ ਤੱਕ ਪਹੁੰਚ ਗਈ। ਦੱਸ ਦੱਈਏ ਕਿ ਬੀਤੀ ਰਾਤ 9 ਫਰਵਰੀ ਨੂੰ ਜਲੰਧਰ ਦੇ ਰਵਿਦਾਸ ਚੌਂਕ ਕੋਲ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੇਲੇ ਦੌਰਾਨ ਮਾਮੂਲੀ ਬਹਿਸ ਕਾਰਨ ਨੌਜਵਾਨ (26) ਸਰਬਜੀਤ ਦਾ ਉਸ ਦੇ ਹੀ ਦੋਸਤਾਂ ਨੇ ਗਲਾ ਕੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ।ਬੱਚਿਆਂ 'ਚ ਵੱਧਦੀ ਅਸਿਹਣਸ਼ੀਲਤਾ ਕਦੋਂ ਕਿਸ ਵੇਲੇ ਇੰਨਾ ਭਿਆਨਕ ਰੂਪ ਲੈ ਲਵੇ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਲਈ ਉਨ੍ਹਾਂ ਦੇ ਭਵਿੱਖ ਵਾਸਤੇ ਉਨ੍ਹਾਂ ਦੀ ਪਾਲਣ-ਪੋਸ਼ਣ ਦਾ ਵੀ ਵੱਡਾ ਯੋਗਦਾਨ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਰਾਸਤੇ ਵੱਲ ਲੈ ਕੇ ਜਾਣ। ਇਸ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਇਸ ਕਿਸ਼ੋਰ ਅਵਸਥਾ 'ਚ ਬੱਚਿਆਂ ਦਾ ਪੂਰੀ ਤਰ੍ਹਾਂ ਤੋਂ ਧਿਆਨ ਰੱਖਣ, ਤਾਂ ਕਿ ਬੱਚੇ ਗਲਤ ਰਾਸਤੇ 'ਨਾ ਜਾਣ। ਜੇਕਰ ਤੁਹਾਡੇ ਘਰ 'ਚ ਲਾਇਲੈਂਸ ਹਥਿਆਰ ਹੈ ਤਾਂ ਤੁਸੀਂ ਉਸ ਦੀ ਪ੍ਰਦਰਸ਼ਨੀ ਬੱਚਿਆਂ ਅੱਗੇ ਸੋਚ-ਸਮਝ ਕੇ ਕਰੋ।

ਇਨਸਾਨ ਬਣੇ ਹੈਵਾਨ, ਬੇਜ਼ੁਬਾਨ ਨਾਲ ਕੀਤਾ ਦਿਲ ਦਹਿਲਾ ਦੇਣ ਵਾਲਾ ਕਾਰਾ, ਦੇਖੋ ਵੀਡੀਓ

Get the latest update about Sleeping, check out more about Youth Brutally, True Scoop News, Police Administration & News In Punjabi

Like us on Facebook or follow us on Twitter for more updates.