ਪੰਜਾਬ 'ਚ ਮਾਨ ਸਰਕਾਰ ਨੇ ਆਪਣੀ ਨਸ਼ਿਆਂ ਖਿਲਾਫ ਕਾਰਵਾਈ ਕਰਨ ਲਈ ਸਖਤ ਹੋ ਗਈ ਹੈ। ਮਾਨ ਸਰਕਾਰ ਪੰਜਾਬ 'ਚ ਗਨ ਕਲਚਰ ਦੇ ਖਿਲਾਫ ਵੱਡਾ ਐਕਸ਼ਨ ਲੈਣ ਜਾ ਰਹੀ ਹੈ। ਬੀਤੇ ਕੱਲ ਵੀਰਵਾਰ ਨੂੰ ਪੰਜਾਬ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ 'ਚ ਹੋਈ ਮੀਟਿੰਗ ਜਿਸ 'ਚ ਐਸਐਸਪੀ, ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਆਦਿ ਅਧਿਕਾਰੀ ਸ਼ਾਮਿਲ ਹੋਏ ਸਨ। ਇਸ ਮੀਟਿੰਗ ਮੁੱਖ ਤੌਰ ਤੇ ਪੰਜਾਬ 'ਚ ਨਸ਼ਾ ਖਤਮ ਕਰਨ ਲਈ ਡਰੱਗ ਮਾਫੀਆ ਤੇ ਨੱਥ ਪਾਉਣ ਲਈ ਸਰਕਾਰ ਦਾ ਨਵਾਂ ਪਲੈਨ ਤਿਆਰ ਕਰਨਾ ਸੀ, ਇਸ ਮੀਟਿੰਗ ਦੌਰਾਨ ਜੋ ਗੱਲ ਉਭਰ ਕੇ ਸਾਹਮਣੇ ਆਈ ਉਹ ਇਹ ਸੀ ਕਿ ਪੰਜਾਬ 'ਚ ਨਸ਼ਾ ਵੱਧਣ ਦਾ ਮੁੱਖ ਕਾਰਨ ਪੰਜਾਬੀ ਗੀਤਾਂ 'ਚ ਇਨ੍ਹਾਂ ਗੰਨ ਕਾਰਤੂਸ, ਅਸ਼ਲੀਲਤਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨਾ ਹੈ। ਦੇਖਿਆ ਗਿਆ ਹੈ ਕਿ ਕੁਝ ਪੰਜਾਬੀ ਗਾਇਕ ਆਪਣੇ ਗਾਣਿਆਂ 'ਚ ਗਨ, ਨਸ਼ਾਆ ਆਦਿ ਨੂੰ ਮੁੱਖ ਵਿਸ਼ਾ ਬਣਾਉਂਦੇ ਹਨ ਜਿਸ ਨੂੰ ਦੇਖ ਕੇ ਯੂਥ ਉਨ੍ਹਾਂ ਵੱਖ ਅਟ੍ਰੈਕਟ ਹੁੰਦੀ ਹੈ। ਜਿਸ ਕਰਕੇ ਪੰਜਾਬ 'ਚ ਗੈਂਗਸਟਰ ਸਭਿਆਚਾਰ ਵਧਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਗਾਇਕਾਂ ਨੂੰ ਲੈ ਕੇ ਭੜਕੇ ਹੋਏ ਹਨ। ਉਨ੍ਹਾਂ ਕਿਹਾ ਕਿ ਬੰਦੂਕ ਸੱਭਿਆਚਾਰ ਅਤੇ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਬੰਦ ਕਰੋ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਰਕਾਰ ਸਖ਼ਤ ਕਾਰਵਾਈ ਕਰੇਗੀ। ਫਿਲਹਾਲ ਇਹ ਅਪੀਲ ਹੈ, ਪਰ ਜੇਕਰ ਭਵਿੱਖ 'ਚ ਅਜਿਹੇ ਗੀਤ ਆਉਂਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਨਹੀਂ ਬਖਸ਼ੇਗੀ। ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਸੀਐਮ ਮਾਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ, ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਸ 'ਤੇ ਨਜ਼ਰ ਰੱਖਣ ਲਈ ਕਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ 'ਚ ਇਹ ਗੱਲ ਸਪਸ਼ਟ ਤੌਰ ਤੇ ਕਹੀ ਕਿ ਪੰਜਾਬ ਚ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਇਨ੍ਹਾਂ ਗਾਇਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। CM ਮਾਨ ਨੇ ਕਿਹਾ ਕਿ ਗਾਇਕਾਂ ਨੂੰ ਗੀਤਾਂ ਰਾਹੀਂ ਹਿੰਸਾ ਨਹੀਂ ਫੈਲਾਉਣ ਦਿੱਤੀ ਜਾਵੇਗੀ। ਉਸ ਦੇ ਗੀਤਾਂ ਤੋਂ ਜਲਦੀ ਪ੍ਰਭਾਵਿਤ ਹੋਣ ਵਾਲੇ ਬੱਚੇ ਵਿਗੜ ਜਾਂਦੇ ਹਨ। ਗੀਤਾਂ ਵਿੱਚ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰੋ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕਾਂ ਨੂੰ ਇਸ ਰੁਝਾਨ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:- ਡਰੱਗ ਮੁੱਦੇ ਤੇ ਬੋਲੇ ਮੁੱਖ ਮੰਤਰੀ ਪੰਜਾਬ, ਕਿਹਾ: ਜਿੱਥੇ ਨਸ਼ਾ ਵਿਕਦਾ ਹੈ, ਉਸ ਇਲਾਕੇ ਦਾ SHO ਅਤੇ SSP ਹੋਣਗੇ ਜ਼ਿੰਮੇਵਾਰ
ਜਿਕਰਯੋਗ ਹੈ ਕਿ ਪੰਜਾਬ ਕੇ ਕਾਫੀ ਗਾਇਕ ਜਿਵੇ ਬੱਬੂ ਮਾਨ, ਸਿੱਧੂ ਮੂਸੇਵਾਲਾ, ਕਰਨ ਔਜਲਾ, ਮਨਕੀਰਤ ਔਲਖ ਆਦਿ ਦੇ ਗੀਤਾਂ ਚ ਸ਼ਰਮਾਂ ਹੀ ਬੰਦੂਕ, ਨਸ਼ਿਆਂ ਦੀ ਗੱਲ ਹੁੰਦੀ ਰਹੀ ਹੈ। ਇਸ ਵਾਰ ਵਿਧਾਨਸਭਾ ਚੋਣਾਂ 'ਚ ਕਾਂਗਰਸ ਦੇ ਸਟਾਰ ਚਿਹਰੇ ਵਜੋਂ ਦਿਖੇ ਸਿੱਧੂ ਮੂਸੇਵਾਲਾ ਦੇ ਕਈ ਗੀਤ ਜਿਵੇ ਮਾਫੀਆ ਸਟਾਈਲ,ਬੈਡ, ਸੰਜੂ, ਏਕੇ 47, ਮੀ ਐਂਡ ਮਾਈ ਗਰਲਫ੍ਰੈਂਡ, ਬੰਦੂਕ ਆਦਿ ਗਾਣੇ ਹਨ ਜਿਸ' ਚ ਸ਼ਰੇਆਮ ਇਹਨਾਂ ਬੰਦੂਕ ਨੂੰ ਦਿਖਾਇਆ ਗਿਆ ਹੈ ਤੇ ਇਸਤੇਮਾਲ ਕੀਤਾ ਗਿਆ ਹੈ। ਪਿਛਲੇ ਕਾਫੀ ਸਮੇ ਤੋਂ ਗੀਤਾਂ ਤੋਂ ਇਲਾਵਾ ਗੈਂਗਸਟਰਾਂ ਨਾਲ ਰਿਸ਼ਤਿਆਂ ਜਾਂ ਧਮਕੀਆਂ ਕਰਕੇ ਸੁਰਖੀਆਂ 'ਚ ਰਹੇ ਮਨਕੀਰਤ ਔਲਖ ਦੇ ਗੀਤ ਜਿਵੇਂ, ਬਦਨਾਮ, ਗੈਂਗਲੈਂਡ, ਦਾਰੂ ਬੰਦ, ਜੇਲ੍ਹ, ਅੱਠ ਰਫਲਾਂ ਗਾਣੇ ਹਨ ਜਿਨ੍ਹਾਂ ਚ ਇਹਨਾਂ ਹਥਿਆਰਾਂ ਦਾ ਜਿਕਰ ਹੈ। ਗੀਤਾਂ ਦੀ ਮਸ਼ੀਨ ਵਜੋਂ ਪ੍ਰਸਿੱਧ ਕਰਨ ਔਜਲਾ ਦੇ ਗੀਤ ਜਿਵੇਂ ਚਿੱਟਾ ਕੁਰਤਾ, ਰੈੱਡ ਆਈਜ਼, IT AIN'T ਲੀਗਲ, ਅਧੀਆ, ਹਿੰਟ ਗਾਨ ਹਨ ਜਿਸ 'ਚ ਕੁੱਟਮਾਰ, ਹਥਿਆਰਾਂ ਦਾ ਜਿਕਰ ਹੈ। ਪੰਜਾਬ ਦੇ ਸਭ ਤੋਂ ਪ੍ਰਸਿੱਧ ਗਾਇਕ ਬੱਬੂ ਮਾਨ ਦੇ ਵੀ ਕਾਫੀ ਗੀਤਾਂ 'ਚ ਹਥਿਆਰ ਦਾ ਜ਼ਿਕਰ ਹੁੰਦਾ ਹੈ। ਇਸ ਤੋਂ ਇਲਾਵਾ ਵੀ ਕਈ ਗਾਇਕ ਹਨਜੋ ਕਿ ਇਨ੍ਹਾਂ ਨਸ਼ਿਆਂ, ਹਥਿਆਰ ਦਾ ਪ੍ਰਚਾਰ ਕਰਦੇ ਹਨ।
ਪੰਜਾਬ ਰਾਜਨੀਤੀ ਅਤੇ ਮੌਜੂਦਾ ਸਮੇ ਹਿਮਾਚਲ ਆਮ ਆਦਮੀ ਪਾਰਟੀ ਦੇ ਮੀਡੀਆ ਪ੍ਰਭਾਵੀ ਦੀਪਕ ਬਾਲੀ ਦਾ ਕਹਿਣਾ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਇਸ ਸਮੇ ਕੇਵਲ ਪੰਜਾਬ ਜਾਂ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ। ਆਪਣੇ ਸੰਗੀਤ, ਗਾਇਕੀ ਕਰਕੇ ਕਾਫੀ ਪ੍ਰਸਿੱਧ ਹੋ ਚੁਕੇ ਪੰਜਾਬੀ ਗੀਤ, ਜਦੋ ਅਜਿਹੇ ਗੀਤ ਦੁਨੀਆ ਸਾਹਮਣੇ ਲਿਆਉਂਦੇ ਹਨ ਤਾਂ ਕਈ ਨੌਜਵਾਨਾਂ ਤੇ ਇਸ ਦਾ ਮਾੜਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ। ਪਿੱਛਲੇ ਕਾਫੀ ਸਮੇ ਤੋਂ ਇਹ ਮੰਗ ਵੀ ਉੱਠ ਰਹੀ ਸੀ ਕਿ ਇਹਨਾਂ ਗੀਤਾਂ ਤੇ ਰੋਕ ਲਗਾਈ ਜਾਵੇ ਇਨ੍ਹਾਂ ਗਾਇਕਾਂ ਤੇ ਸ਼ਿਕੰਜਾ ਕਸਿਆ ਜਾਵੇ। ਪੰਜਾਬ 'ਚ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਵੀ ਪਿੱਛਲੀਆਂ ਸਰਕਰਾਂ ਨੇ ਇਹ ਕੋਸ਼ਿਸ਼ ਕੀਤੀ ਸੀ ਪਰ ਇਹ ਨੂੰ ਬੰਦ ਨਹੀਂ ਕਰਵਾ ਪਾਏ ਪਰ ਹੁਣ ਮਾਨ ਸਰਕਾਰ ਨੇ ਇਸ ਪ੍ਰਤੀ ਇਕ ਕਦਮ ਚੁੱਕਿਆ ਹੈ ਪੰਜਾਬ ਦੇ ਨੌਜਵਾਨਾਂ ਦੇ ਆਈਡਲ ਇਨ੍ਹਾਂ ਪੰਜਾਬੀ ਗਾਇਕਾਂ ਨੂੰ ਸਾਫ ਸੁਥਰੀ ਤੇ ਪੰਜਾਬੀ ਸਭਿਆਚਾਰ ਨੂੰ ਪ੍ਰਮੋਟ ਕਰਨ ਕਵਲ ਗਾਇਕੀ ਕਰਨ ਲਈ ਕਿਹਾ ਹੈ।
Get the latest update about BABBU MANN, check out more about KARAR AUJLA, PUNJAB GOVT ACTION AGAINST PUNJABI SINGER, PUNJABI SONGS & GANGSTERS IN PUNJAB TRUE SCOOP SPECIAL
Like us on Facebook or follow us on Twitter for more updates.