TrueScoop Special: IAS ਸੰਜੇ ਪੋਪਲੀ ਤੋਂ ਬਾਅਦ ਵਿਜ਼ੀਲੈਂਸ ਦੇ ਨਿਸ਼ਾਨੇ 'ਤੇ ਕਈ ਹੋਰ IAS ਅਧਿਕਾਰੀ

ਕੱਲ ਸੋਮਵਾਰ ਨੂੰ ਵਿਜ਼ੀਲੈਂਸ ਵਿਓਰੋ ਪੰਜਾਬ ਨੇ ਵੱਡੀ ਕਾਰਵਾਈ ਕਰਦਿਆਂ 2008 ਬੈਚ ਦੇ ਸੀਨੀਅਰ IAS ਅਧਿਕਾਰੀ ਸੰਜੇ ਪੋਪਲੀ ਨੂੰ ਕਮਿਸ਼ਨ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। ਇਸ ਮਾਮਲੇ ਤੇ ਸੰਜੇ ਪੋਪਲੀ ਨੂੰ ਚੰਡੀਗੜ੍ਹ ਦੇ 17 ਸੈਕਟਰ ਤੋਂ ਓਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੀ ਪਤਨੀ ਨਾਲ ਸ਼ੋਪਿੰਗ ਕਰ ਰਹੇ ਸਨ...

ਕੱਲ ਸੋਮਵਾਰ ਨੂੰ ਵਿਜ਼ੀਲੈਂਸ ਵਿਓਰੋ ਪੰਜਾਬ ਨੇ ਵੱਡੀ ਕਾਰਵਾਈ ਕਰਦਿਆਂ 2008 ਬੈਚ ਦੇ ਸੀਨੀਅਰ IAS ਅਧਿਕਾਰੀ ਸੰਜੇ ਪੋਪਲੀ ਨੂੰ ਕਮਿਸ਼ਨ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ।  ਇਸ ਮਾਮਲੇ ਤੇ ਸੰਜੇ ਪੋਪਲੀ ਨੂੰ ਚੰਡੀਗੜ੍ਹ ਦੇ 17 ਸੈਕਟਰ ਤੋਂ ਓਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੀ ਪਤਨੀ ਨਾਲ ਸ਼ੋਪਿੰਗ ਕਰ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਵਿਜ਼ੀਲੈਂਸ ਵਿਓਰੋ ਕੋਲ ਕਈ ਹੋਰ IAS ਅਧਿਕਾਰੀਆਂ ਅਫਸਰਾਂ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਹਨ। ਵਿਜੀਲੈਂਸ ਵਿਓਰੋ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਅਫਸਰਾਂ ਤੇ ਵੀ ਕਾਰਵਾਈ ਕਰਨ ਜਾ ਰਿਹਾ ਹੈ। 
ਜਾਣਕਾਰੀ ਮੁਤਾਬਿਕ ਵਿਜ਼ੀਲੈਂਸ ਵਿਓਰੋ ਦੀ ਇਸ ਜਾਂਚ 'ਚ 1000 ਕਰੋੜ ਦੇ ਇਰੀਗੇਸ਼ਨ ਸਕੀਮ 'ਚ ਅੱਧਾ ਦਰਜਨ ਤੋਂ ਜਿਆਦਾ IAS ਅਫਸਰ ਵੀ ਰਾਡਾਰ ਤੇ ਹਨ। ਦਸ ਦਈਏ ਕਿ ਜੇਕਰ ਇਹ ਮਾਮਲਾ ਖੁਲਦਾ ਹੈ ਤਾਂ ਕਈ ਸਾਬਕਾ IAS ਅਫਸਰਾਂ ਤੇ ਵੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਾਧੂ ਸਿੰਘ ਧਰਮਸੋਤ ਦੇ ਜੰਗਤਾਲ ਸਕੈਮ 'ਚ ਵੀ ਕਈ IAS ਦੇ ਨਾਮ ਸਾਹਮਣੇ ਆਏ ਹਨ। ਇਸ ਲਈ ਵਿਜ਼ੀਲੈਂਸ ਵਿਓਰੋ ਹਰ ਇਕ ਤੱਥ ਤੇ ਜਾਂਚ ਕਰ ਰਹੀ ਹੈ।  

 
ਕਾਂਗਰਸ ਸਰਕਾਰ ਦੇ ਸਮੇ ਘਟੋ ਘੱਟ 10 ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਵਿਭਾਗਾਂ ਦੇ ਨਾਲ ਸੰਬੰਧਿਤ ਅਧਿਕਾਰੀ ਅਤੇ ਅਫਸਰ ਵਿਜ਼ੀਲੈਂਸ ਵਿਓਰੋ ਦੇ ਨਿਸ਼ਾਨੇ ਤੇ ਹਨ। ਵਿਜ਼ੀਲੈਂਸ ਵਿਓਰੋ ਅਜਿਹੇ ਅਧਿਕਾਰੀਆਂ ਬਾਰੇ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਮਾਮਲੇ ਤਾਂ ਦਰਜ਼ ਹਨ ਪਰ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ। ਵਿਜ਼ੀਲੈਂਸ ਵਿਓਰੋ ਇਨ੍ਹਾਂ ਅਧਿਕਾਰੀਆਂ ਦੇ ਦਸਤਾਵੇਜਾਂ, ਜਮੀਨ ਦੇ ਕਾਗਜ਼ਾਂ ਤੇ ਹੋਰ ਜਾਣਕਾਰੀ ਨੂੰ ਵੀ ਖੰਗਾਲਨ ਦੀ ਕੋਸ਼ਿਸ਼ ਕਰ ਰਹੀ ਹੈ। ਦਸ ਦਈਏ ਕਿ ਇਸੇ ਦੇ ਨਾਲ ਹੀ ਮੌਜੂਦਾ ਵਿਜ਼ੀਲੈਂਸ ਵਿਓਰੋ 'ਚ ਤੈਨਾਤ ਇਕ  ਅਧਿਕਾਰੀ ਵੀ ਸਵਾਲ ਦੇ ਘੇਰੇ 'ਚ ਹੈ ਜਿਸ ਦੇ ਖਿਲਾਫ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਚਲ ਰਹੀ ਹੈ।     

Get the latest update about ias sanjay popli arrested, check out more about vigilance bureau Punjab, vigilance bureau arrested ias sanjay popli & ias sanjay popli

Like us on Facebook or follow us on Twitter for more updates.