ਦਰਾਮਦ ਨੂੰ ਲੈ ਕੇ ਭਾਰਤ ਵਿਰੁੱਧ ਅਮਰੀਕਾ ਦਾ ਵੱਡਾ ਐਲਾਨ, ਜਾਣੋ ਵਜ੍ਹਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ 5 ਜੂਨ ਤੋਂ ਭਾਰਤ ਨੂੰ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼ (ਜੀ.ਐੱਸ.ਪੀ) ਤੋਂ ਬਾਹਰ ਕਰਨ ਦਾ ਫੈਸਲਾ ਲਾਗੂ ਕੀਤਾ ਜਾਵੇਗਾ ਕਿਉਂਕਿ ਭਾਰਤ...

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ 5 ਜੂਨ ਤੋਂ ਭਾਰਤ ਨੂੰ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼ (ਜੀ.ਐੱਸ.ਪੀ) ਤੋਂ ਬਾਹਰ ਕਰਨ ਦਾ ਫੈਸਲਾ ਲਾਗੂ ਕੀਤਾ ਜਾਵੇਗਾ ਕਿਉਂਕਿ ਭਾਰਤ ਨੇ ਆਪਣੇ ਬਜ਼ਾਰ 'ਚ ਅਮਰੀਕਾ ਨੂੰ ਬਰਾਬਰ ਤੇ ਸਹੀ ਪਹੁੰਚ ਉਪਲੱਬਧ ਕਰਾਉਣ ਦਾ ਭਰੋਸਾ ਨਹੀਂ ਦਿੱਤਾ। ਟਰੰਪ ਨੇ 4 ਮਾਰਚ ਨੂੰ ਭਾਰਤ ਨੂੰ ਜੀ.ਐੱਸ.ਪੀ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਸੀ ਤੇ 60 ਦਿਨਾਂ ਦਾ ਨੋਟਿਸ ਪੀਰੀਅਡ ਤੈਅ ਕੀਤਾ ਗਿਆ ਸੀ, ਜੋ 3 ਮਈ ਨੂੰ ਖ਼ਤਮ ਹੋ ਚੁੱਕਾ ਹੈ। ਇਸ ਲਈ ਹੁਣ ਟਰੰਪ ਨੇ ਭਾਰਤ ਨੂੰ ਦਰਾਮਤ 'ਤੇ ਦਿੱਤੀ ਛੋਟ ਤੋਂ ਬਾਹਰ ਕਰਨ ਦਾ ਫੈਸਲਾ ਲੈ ਲਿਆ ਹੈ।

ਰੂਸ ਦੀ ਇਸ ਕੰਪਨੀ ਦਾ ਅਨੋਖਾ ਫਰਮਾਨ, ਜਿੰਨੇ ਨਿੱਕੇ ਕੱਪੜੇ ਓਨੇ ਵੱਧ ਪੈਸੇ

ਦਰਅਸਲ ਜੀ.ਐੱਸ.ਪੀ ਤਹਿਤ ਭਾਰਤ, ਜੋ ਉਤਪਾਦ ਅਮਰੀਕਾ ਨੂੰ ਭੇਜਦਾ ਹੈ, ਉਨ੍ਹਾਂ ਤੇ ਉੱਥੇ ਦਰਾਮਦ ਕਰ ਨਹੀਂ ਲੱਗਦਾ। ਜੀ.ਐੱਸ.ਪੀ ਪ੍ਰੋਗਰਾਮ 'ਚ ਵਿਕਾਸਸ਼ੀਲ ਦੇਸ਼ਾਂ ਨੂੰ ਅਮਰੀਕਾ 'ਚ ਇੰਪੋਰਟ ਡਿਊਟੀ ਤੋਂ ਛੋਟ ਮਿਲਦੀ ਹੈ। ਇਸ ਦੇ ਤਹਿਤ ਭਾਰਤ ਕਰੀਬ 2000 ਉਤਪਾਦ ਅਮਰੀਕਾ ਭੇਜਦਾ ਹੈ, ਜਿਨ੍ਹਾਂ 'ਤੇ ਇੰਪੋਰਟ ਡਿਊਟੀ ਨਹੀਂ ਲੱਗਦੀ। 2017 ਤੋਂ ਭਾਰਤ ਜੀ.ਐੱਸ.ਪੀ ਪ੍ਰੋਗਰਾਮ ਦਾ ਸਭ ਤੋਂ ਵੱਡਾ ਲਾਭਪਾਤਰ ਦੇਸ਼ ਸੀ।

ਅਮਰੀਕਾ ਦੇ ਵਰਜੀਨੀਆ ਦੀ ਇਕ ਇਮਾਰਤ 'ਚ ਕਰਮਚਾਰੀ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 12 ਦੀ ਮੌਤ

ਭਾਰਤ ਨੂੰ ਅਮਰੀਕਾ 'ਚ 40,000 ਕਰੋੜ ਦੀ ਇੰਪੋਰਟ ਡਿਊਟੀ 'ਤੇ ਛੋਟ ਮਿਲੀ ਸੀ। ਅਮਰੀਕਾ ਦੀ ਦਲੀਲ ਹੈ ਕਿ ਭਾਰਤ ਅਮਰੀਕਾ 'ਚ ਆਪਣੀਆਂ ਕਈ ਵਸਤਾਂ ਬਿਨਾਂ ਇੰਪੋਰਟ ਡਿਊਟੀ ਵੇਚਦਾ ਹੈ ਜਦਕਿ ਭਾਰਤ ਵਿੱਚ ਅਮਰੀਕਾ ਨੂੰ ਆਪਣੀਆਂ ਵਸਤਾਂ ਵੇਚਣ ਲਈ ਇੰਪੋਰਟ ਡਿਊਟੀ ਅਦਾ ਕਰਨੀ ਪੈਂਦੀ ਹੈ। ਹੁਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ 'ਚ ਇਸ ਦਾ ਕੀ ਨਤੀਜਾ ਕੱਢਦੀ ਹੈ।

Get the latest update about True Scoop News, check out more about International Online Punjabi News, Donald Trump, International News & Business News

Like us on Facebook or follow us on Twitter for more updates.