ਦਿੱਲੀ 'ਚ ਇਜ਼ਰਾਇਲੀ ਰਾਜਦੂਤ 'ਤੇ ਹੋਏ ਹਮਲੇ 'ਚ ਸੀ ਇਰਾਨੀ ਜਨਰਲ ਸੁਲੇਮਾਨੀ ਦਾ ਹੱਥ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਦਿੱਲੀ 'ਚ ਇਜ਼ਰਾਈਲੀ ਰਾਜਦੂਤ ਦੀ ਪਤਨੀ 'ਤੇ ਹੋਏ ਅੱਤਵਾਦੀ ਹਮਲੇ ਦੇ ਪਿੱਛੇ ਮਾਰੇ ਗਏ ਈਰਾਨੀ ਫੌਜ ਕਮਾਂਡਰ ਅਤੇ ਖੁਫੀਆ ਮੁਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਦਾ...

ਅਮਰੀਕਾ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਦਿੱਲੀ 'ਚ ਇਜ਼ਰਾਈਲੀ ਰਾਜਦੂਤ ਦੀ ਪਤਨੀ 'ਤੇ ਹੋਏ ਅੱਤਵਾਦੀ ਹਮਲੇ ਦੇ ਪਿੱਛੇ ਮਾਰੇ ਗਏ ਈਰਾਨੀ ਫੌਜ ਕਮਾਂਡਰ ਅਤੇ ਖੁਫੀਆ ਮੁਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਦਾ ਹੀ ਹੱਥ ਸੀ। ਹਾਲਾਂਕਿ ਉਨ੍ਹਾਂ ਨੇ ਇਸ ਦਾਅਵੇ ਨੂੰ ਲੈ ਕੇ ਕੋਈ ਸੰਖੇਪ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਦੁਨੀਆ ਭਰ 'ਚ ਸਮਰਥਨ ਜੁਟਾਉਣ ਲਈ ਟਰੰਪ ਨੇ ਭਾਰਤ ਦਾ ਜ਼ਿਕਰ ਕੀਤਾ ਹੈ।

ਗੁਰਦੁਆਰਾ ਨਨਕਾਣਾ ਸਾਹਿਬ ਭੰਨ-ਤੋੜ ਮਾਮਲਾ : ਨਗਰ-ਕੀਰਤਨ ਕੱਢਣ ਨੂੰ ਲੈ ਕੇ ਆਈ ਵੱਡੀ ਖ਼ਬਰ

ਫਰਵਰੀ 2012 ਦਾ ਹੋ ਸਕਦਾ ਹੈ ਮਾਮਲਾ
ਡੋਨਾਲਡ ਟਰੰਪ ਨੇ ਨਵੀਂ ਦਿੱਲੀ ਦਾ ਜ਼ਿਕਰ ਜ਼ਰੂਰ ਕੀਤਾ ਪਰ ਉਨ੍ਹਾਂ ਨੇ ਇਸ ਦੀ ਕੋਈ ਸੰਖੇਪ ਜਾਣਕਾਰੀ ਨਹੀਂ ਦਿੱਤੀ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਫਰਵਰੀ 2012 ਦਾ ਮਾਮਲਾ ਹੈ। ਦਿੱਲੀ 'ਚ ਫਰਵਰੀ 2012 ਨੂੰ ਇਜ਼ਰਾਇਲੀ ਰਾਜਦੂਤ ਦੀ ਪਤਨੀ ਟਾਲ ਯੋਹੋਸ਼ੁਆ ਕੋਰੇਨ ਕੀ ਕਾਰ 'ਚ ਇਕ ਬੰਬ ਰੱਖਿਆ ਗਿਆ ਸੀ। ਇਸ ਦੇ ਵਿਸਫੋਟ ਤੋਂ ਰਾਜਦੂਤ ਦੀ ਪਤਨੀ, ਡਰਾਈਵਰ ਅਤੇ 2 ਰਾਹਗੀਰ ਜ਼ਖਮੀ ਹੋਏ ਸਨ। ਪੁਲਸ ਨੇ ਜਾਂਚ 'ਚ ਪਾਇਆ ਸੀ ਕਿ ਇਰਾਨ ਦੇ ਰਿਵੋਲਿਊਸ਼ਨਰੀ ਗਾਰਡਸ ਨੇ ਇਸ ਹਮਲੇ ਦੀ ਸਾਜਿਸ਼ ਰਚੀ ਸੀ। ਬਾਅਦ 'ਚ ਇਸ ਮਾਮਲੇ 'ਚ ਇਕ ਇਰਾਨੀ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਟਰੰਪ ਇਸ ਘਟਨਾ ਨੂੰ ਜਨਰਲ ਕਾਸਿਮ ਨਾਲ ਜੋੜ ਰਹੇ ਹਨ।

ਆਖਿਰ ਕਿਉਂ 19 ਮਹੀਨਿਆਂ ਦੇ ਬੱਚੇ ਨੂੰ ਮਿਲਿਆ ਬਹਾਦਰੀ ਦਾ ਐਵਾਰਡ!!

ਇਜ਼ਰਾਇਲੀ ਨੂੰ ਵੀ ਇਰਾਨ 'ਤੇ ਸੀ ਸ਼ੱਕ
ਇਜ਼ਰਾਇਲੀ ਨੇ ਵੀ ਹਮਲੇ ਲਈ ਇਰਾਨ ਨੂੰ ਹੀ ਦੋਸ਼ੀ ਠਹਿਰਾਇਆ ਸੀ, ਜਿਸ ਨੂੰ ਮੋਸਾਦ ਵਲੋਂ ਇਰਾਨੀ ਪਰਮਾਣੂ ਵਿਗਿਆਨਕ ਮੁਸਤਫਾ ਅਹਿਮਦੀ ਰੋਸ਼ਨ ਦੀ ਹੱਤਿਆ ਲਈ ਬਦਲੇ ਦੇ ਰੂਪ 'ਚ ਦੇਖਿਆ ਗਿਆ ਸੀ। ਦਿੱਲੀ 'ਚ ਹੋਏ ਹਮਲੇ 'ਚ ਇਕ ਭਾਰਤੀ ਪੱਤਰਕਾਰ ਸਈਅਗ ਅਹਿਮਦ ਕਾਜ਼ਮੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਕਾਜ਼ਮੀ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਸੋਲੇਮਾਨੀ ਦੀ ਅਗਵਾਈ 'ਚ ਇਰਾਨ ਦੀ ਖੂਫੀਆ ਏਜੰਸੀ ਕੁਦਸ ਫੋਰਸ ਲਈ ਜਾਣਕਾਰੀ ਜੁਟਾਈ ਸੀ।

ਕਮਾਂਡਰ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਇਰਾਕ 'ਤੇ ਮੁੜ ਕੀਤਾ ਹਮਲਾ, 6 ਦੀ ਮੌਤ

Get the latest update about Qassem Soleimani, check out more about Donald Trump, MEA, True Scoop News & Iranian Quds Force Commander

Like us on Facebook or follow us on Twitter for more updates.