ਬਗਦਾਦੀ ਦੀ ਮੌਤ ਤੋਂ ਬਾਅਦ ਟਰੰਪ ਨੇ ਇਸ ਟਵੀਟ ਨੇ ਇੰਟਰਨੈੱਟ 'ਤੇ ਮਚਾਈ ਖਲੀਬਲੀ, ਜਾਣੋ ਪੂਰੀ ਖ਼ਬਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇਕ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ 'ਇਸਲਾਮਿਕ ਸਟੇਟ' (9S9S) ਦੇ ਸਰਗਨਾ ਅਬੂ ਬਕਰ ਅਲ-ਬਗਦਾਦੀ ਦੇ ਅਗਲੇ...

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇਕ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ 'ਇਸਲਾਮਿਕ ਸਟੇਟ' (ISIS) ਦੇ ਸਰਗਨਾ ਅਬੂ ਬਕਰ ਅਲ-ਬਗਦਾਦੀ ਦੇ ਅਗਲੇ ਉਤਰਾਧਿਕਾਰੀ ਨੂੰ ਵੀ ਅਮਰੀਕੀ ਸੈਨਿਕਾਂ ਨੇ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਟਰੰਪ ਨੇ ਉਸ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਅਤੇ ਨਾ ਹੀ ਇਸ ਬਾਰੇ ਵਧੇਰੇ ਵਿਸਥਾਰ ਨਾਲ ਦੱਸਿਆ ਕਿ ਉਸ ਨੂੰ ਕਿਵੇਂ ਮਾਰਿਆ ਗਿਆ ਪਰ ਅਮਰੀਕਾ ਨੇ ਸੋਮਵਾਰ ਨੂੰ ਆਈ.ਐੱਸ ਦੇ ਬੁਲਾਰੇ ਤੇ ਜੇਹਾਦੀ ਸਮੂਹ ਦੇ ਉੱਚ ਪੱਧਰੀ ਸ਼ਖਸੀਅਤ ਅਬੂ ਅਲ-ਹਸਨ ਅਲ-ਮੁਹਾਜ਼ੀਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਬਗਦਾਦੀ ਦੀ ਮੌਤ ਤੋਂ ਬਾਅਦ ਇਹ ਸ਼ਖਸ ISIS ਦਾ ਬਣਿਆ ਨਵਾਂ ਚੀਫ

ਦੱਸ ਦੇਈਏ ਅਬੂ ਬਕਰ ਅਲ–ਬਗ਼ਦਾਦੀ ਦੇ ਮਾਰੇ ਜਾਣ ਤੋਂ ਬਾਅਦ ਹਾਲ ਹੀ 'ਚ ISIS ਦੇ ਨਵੇਂ ਮੁਖੀ ਥਾਪੇ ਜਾਣ ਦੀ ਖ਼ਬਰ ਆਈ ਸੀ। ਸੱਦਾਮ ਹੁਸੈਨ ਦੀ ਫ਼ੌਜ 'ਚ ਅਧਿਕਾਰੀ ਰਹੇ ਅਬਦੁੱਲ੍ਹਾ ਕਰਦਸ਼ ਨੂੰ ਨਵਾਂ 9S9S ਮੁਖੀ ਥਾਪਿਆ ਗਿਆ ਸੀ। ਸੱਦਾਮ ਹੁਸੈਨ ਦਾ ਸੱਜਾ ਹੱਥ ਰਹੇ ਹਾਜੀ ਅਬਦੁੱਲ੍ਹਾ, ਅਲ–ਅਫ਼ਾਰੀ ਜਾਂ ਪ੍ਰੋਫ਼ੈਸਰ ਦੇ ਨਾਂ ਨਾਲ ਮਸ਼ਹੂਰ ਕਰਦਸ਼ ਨੂੰ ਬਗ਼ਦਾਦੀ ਨੇ ISIS ਦੇ ਕਥਿਤ ਮੁਸਲਿਮ ਮਾਮਲਿਆਂ ਦਾ ਵਿਭਾਗ ਚਲਾਉਣ ਲਈ ਖ਼ੁਦ ਚੁਣਿਆ ਸੀ।

ਅਜਿਹਾ ਰਿਹਾ ਬਗਦਾਦੀ ਦੀ ਮੌਤ ਦਾ ਖੌਫਨਾਕ ਮੰਜ਼ਰ, ਟਰੰਪ ਨੇ ਕੀਤੇ ਹੈਰਾਨੀਜਨਕ ਖੁਲਾਸੇ

ਦੱਸ ਦੇਈਏ ਦੁਨੀਆ 'ਚ ਅੱਤਵਾਦ ਦਾ ਸਭ ਤੋਂ ਖੂੰਖਾਰ ਨਾਂ ਅਬੂ ਬਕਰ ਅਲ ਬਗਦਾਦੀ ਸ਼ਨੀਵਾਰ ਦੀ ਰਾਤ ਨੂੰ ਮਾਰਿਆ ਗਿਆ। ਉਸ ਨੂੰ ਅਮਰੀਕੀ ਫੌਜ ਨੇ ਉੱਤਰ ਪੱਛਮ ਇਲਾਕੇ 'ਚ ਮਾਰਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ੁਦ ਇਸ ਆਪਰੇਸ਼ਨ ਨੂੰ ਲਾਈਵ ਦੇਖ ਰਹੇ ਸੀ। ਬਗਦਾਦੀ ਇਕ ਸੁਰੰਗ 'ਚ ਲੁਕਿਆ ਸੀ ਪਰ ਘੇਰਾਬੰਦੀ ਅਜਿਹੀ ਸੀ ਕਿ ਉਸ ਕੋਲ ਬਚਣ ਦਾ ਕੋਈ ਚਾਰਾ ਨਹੀਂ ਸੀ। ਉਹ ਮੌਤ ਤੋਂ ਪਹਿਲਾਂ ਸੁਰੰਗ 'ਚ ਰੋਂਦਾ ਤੇ ਚੀਕਦਾ ਰਿਹਾ।

Get the latest update about US Special Operation, check out more about US President Trump, International News, Pakistani Govt & ISIS Leader Baghdadi

Like us on Facebook or follow us on Twitter for more updates.