ਨਵੇਂ ਵਾਂਗ ਚਮਕਣਗੀਆਂ ਬਾਥਰੂਮ ਦੀਆਂ ਟੂਟੀਆਂ, ਅਜਮਾਓ ਇਹ ਆਸਾਨ ਕਲੀਨਿੰਗ ਟਿਪਸ

ਟੂਟੀਆਂ ਨੂੰ ਸਾਫ ਕਰਨ 'ਚ ਬਹੁਤ ਸਮਾਂ ਲਗਦਾ ਹੈ ਪਰ ਫਿਰ ਵੀ ਇਹ ਚੰਗੀ ਤਰਾਂ ਸਾਫ ਨਹੀਂ ਹੁੰਦੀਆਂ ਹਨ......

ਲੋਕ ਬਾਥਰੂਮ ਦੀ ਸਫਾਈ ਤਾਂ ਸਮੇ-ਸਮੇ 'ਤੇ ਕਰਦੇ ਹਨ ਪਰ ਬਾਥਰੂਮ ਦੀ ਟੂਟੀ ਨੂੰ ਸਾਫ਼ ਕਰਨਾ ਭੁੱਲ ਜਾਂਦੇ ਹਨ। ਬਾਥਰੂਮ 'ਚ ਪਾਣੀ ਦੀ ਵਰਤੋਂ ਕਾਰਨ ਟੂਟੀਆਂ ਗੰਦੀਆਂ ਹੋ ਜਾਂਦੀਆਂ ਹਨ ਜਾਂ ਪਾਣੀ ਕਾਰਨ ਇਹਨਾਂ 'ਤੇ ਜੰਗਾਲ ਲੱਗ ਜਾਂਦਾ ਹੈ। ਇਸ ਕਾਰਨ ਟੂਟੀਆਂ ਪੁਰਾਣੀਆਂ ਲੱਗਣ ਲੱਗਦੀਆਂ ਹਨ। ਇਹਨਾਂ ਟੂਟੀਆਂ ਨੂੰ ਸਾਫ ਕਰਨ 'ਚ ਬਹੁਤ ਸਮਾਂ ਲਗਦਾ ਹੈ ਪਰ ਫਿਰ ਵੀ ਇਹ ਚੰਗੀ ਤਰਾਂ ਸਾਫ ਨਹੀਂ ਹੁੰਦੀਆਂ ਹਨ। ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਕਲੀਨਿੰਗ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਗੰਦੀਆਂ ਟੂਟੀਆਂ ਮਿੰਟਾਂ 'ਚ ਸਾਫ ਹੋ ਜਾਣਗੀਆਂ। 

1. ਡਿਟਰਜੈਂਟ ਦੀ ਵਰਤੋਂ ਕਰੋ 
ਜੇਕਰ ਬਾਥਰੂਮ ਦੀ ਟੂਟੀ ਥੋੜ੍ਹੀ ਗੰਦੀ ਹੋ ਗਈ ਹੈ ਅਤੇ ਤੁਸੀਂ ਇਸਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਪਾਣੀ ਵਿੱਚ ਡਿਟਰਜੈਂਟ ਮਿਲਾ ਕੇ ਟੂਟੀ ਨੂੰ ਸਾਫ਼ ਕਰੋ। ਇਸ ਨਾਲ ਸਾਰੇ ਦਾਗ ਗਾਇਬ ਹੋ ਜਾਣਗੇ। ਡਿਟਰਜੈਂਟ ਨਾਲ ਟੂਟੀ ਦੀ ਸਫ਼ਾਈ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਸਾਫ਼ ਕਰਨ ਤੋਂ ਬਾਅਦ ਟੂਟੀ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਫਿਰ ਸੁੱਕੇ ਕੱਪੜੇ ਨਾਲ ਪੂੰਝ ਲਓ। 

2. ਬੇਕਿੰਗ ਸੋਡਾ ਨਾਲ ਹਟਾਓ ਟੂਟੀ ਦੇ ਜ਼ਿੱਦੀ ਧੱਬੇ 
ਬੇਕਿੰਗ ਸੋਡੇ ਦੀ ਵਰਤੋਂ ਅਕਸਰ ਘਰ ਵਿੱਚ ਵੱਖ-ਵੱਖ ਚੀਜ਼ਾਂ ਨੂੰ ਸਾਫ਼ ਕਰਨ ਲਈ ਕੀਤੀ ਜਾਂਦੀ ਹੈ, ਪਰ ਇਹ ਟੂਟੀ ਦੇ ਜ਼ਿੱਦੀ ਧੱਬਿਆ ਨੂੰ ਵੀ ਸਾਫ਼ ਕਰ ਸਕਦਾ ਹੈ। ਇਸ ਲਈ 1 ਚਮਚ ਬੇਕਿੰਗ ਸੋਡਾ ਲਓ ਅਤੇ ਅੱਧਾ ਚਮਚ ਚੂਨਾ ਮਿਲਾਓ। ਇਸ ਤੋਂ ਬਾਅਦ ਇਸ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਟੂਟੀ 'ਤੇ ਲਗਾਓ ਅਤੇ 3 ਤੋਂ 5 ਮਿੰਟ ਲਈ ਇਸੇ ਤਰਾਂ ਛੱਡ ਦਿਓ। ਇਸ ਤੋਂ ਬਾਅਦ ਟੂਟੀ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਕੱਪੜੇ ਨਾਲ ਪੂੰਝ ਲਓ। ਇਸ ਤਰਾਂ ਟੂਟੀ ਬਿਲਕੁਲ ਸਾਫ ਹੋ ਜਾਏਗੀ।  

ਗਰਮ ਪਾਣੀ ਅਤੇ ਨਮਕ ਦੀ ਮਦਦ ਨਾਲ ਤੁਸੀਂ ਬਾਥਰੂਮ ਦੀ ਟੂਟੀ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ। ਇਸ ਦੇ ਲਈ 1 ਲੀਟਰ ਗਰਮ ਪਾਣੀ ਵਿਚ 2 ਚਮਚ ਨਮਕ ਅਤੇ 2 ਚਮਚ ਨਿੰਬੂ ਦਾ ਰਸ ਮਿਲਾਓ। ਇਸ ਤੋਂ ਬਾਅਦ ਇਕ ਕੱਪੜਾ ਲੈ ਕੇ ਉਸ ਨੂੰ ਗਰਮ ਪਾਣੀ ਨਾਲ ਗਿੱਲਾ ਕਰੋ ਅਤੇ ਟੂਟੀ ਨੂੰ ਸਾਫ ਕਰੋ। ਇਸ ਨਾਲ ਗੰਦੀ ਟੂਟੀ ਤੁਰੰਤ ਸਾਫ਼ ਹੋ ਜਾਵੇਗੀ।

4. ਸਿਰਕੇ ਦਾ ਇਸਤੇਮਾਲ ਕਰੋ 
ਟੂਟੀ 'ਤੇ ਲਗੇ ਜ਼ਿੱਦੀ ਧੱਬਿਆ ਨੂੰ ਹਟਾਉਣ ਲਈ ਸਿਰਕਾ ਵੀ ਬਹੁਤ ਵਧੀਆ ਹੈ। ਇਸ ਦੇ ਲਈ ਇਕ ਕੱਪ ਪਾਣੀ ਵਿਚ 2-3 ਚਮਚ ਸਿਰਕਾ ਅਤੇ 1 ਚਮਚ ਬੇਕਿੰਗ ਸੋਡਾ ਮਿਲਾ ਲਓ। ਇਸ ਤੋਂ ਬਾਅਦ ਇਸ ਲਿਕਵਡ ਨੂੰ ਸਪ੍ਰੇ ਬੋਤਲ 'ਚ ਭਰ ਕੇ ਟੂਟੀ 'ਤੇ ਸਪਰੇਅ ਕਰੋ ਅਤੇ 1 ਮਿੰਟ ਲਈ ਛੱਡ ਦਿਓ। ਫਿਰ ਟੂਟੀ ਨੂੰ ਕੱਪੜੇ ਨਾਲ ਪੂੰਝ ਕੇ ਸਾਫ਼ ਕਰੋ। ਇਸ ਨਾਲ ਗੰਦੀ ਟੂਟੀ ਬਿਲਕੁਲ ਨਵੀਂ ਵਾਂਗ ਚਮਕਣ ਲੱਗ ਜਾਵੇਗੀ।

Get the latest update about bathroom cleaning tips, check out more about bathroom taps cleaning tips, truescoop news, lifestyle news & home made cleaning liquid

Like us on Facebook or follow us on Twitter for more updates.