NAILS ਨੂੰ ਤੇਜ਼ੀ ਨਾਲ ਵਧਾਉਣ ਲਈ ਅਜਮਾਓ ਇਹ ਨੈਚੂਰਲ ਟਿਪਸ

ਪਰ ਜੇਕਰ ਤੁਸੀਂ ਅਜਿਹੇ ਵਿਅਕਤੀ ਹੋ ਜੋ ਨੈਚੁਰਲ ਤੌਰ 'ਤੇ ਆਪਣੇ ਨਹੁੰ ਲੰਬੇ ਕਰਨਾ ਚਾਹੁੰਦੇ ਹੋ, ਤਾਂ ਸਾਡੇ ਕੋਲ ਤੁਹਾਡੇ ਲਈ ਕੁਝ ਟਿਪਸ ਹਨ.....

ਲੰਬੇ ਨਹੁੰ ਅੱਜਕਲ ਟਰੈਂਡ ਵਿੱਚ ਹਨ। ਕਈਆਂ ਦੇ ਨਹੁੰ ਕੁਦਰਤੀ ਤੌਰ 'ਤੇ ਲੰਬੇ ਹੁੰਦੇ ਹਨ ਅਤੇ ਕਈਆਂ ਨੂੰ ਐਕਸਟੈਂਸ਼ਨ ਅਤੇ ਨਕਲੀ ਨਹੁੰ ਲਗਵਾ ਕੇ ਆਪਣੀ ਇੱਛਾ ਪੂਰੀ ਕਰਨੀ ਪੈਂਦੀ ਹੈ। ਪਰ ਜੇਕਰ ਤੁਸੀਂ ਅਜਿਹੇ ਵਿਅਕਤੀ ਹੋ ਜੋ ਨੈਚੁਰਲ ਤੌਰ 'ਤੇ ਆਪਣੇ ਨਹੁੰ ਲੰਬੇ ਕਰਨਾ ਚਾਹੁੰਦੇ ਹੋ, ਤਾਂ ਸਾਡੇ ਕੋਲ ਤੁਹਾਡੇ ਲਈ ਕੁਝ ਟਿਪਸ ਹਨ। ਆਓ ਤੁਹਾਨੂੰ ਦਸਦੇ ਹਾਂ ਨੈਚੁਰਲ ਤਰੀਕੇ ਨਾਲ ਜਲਦੀ ਨਹੁੰ ਵਧਾਉਣ ਦੀਆ ਇਹ 7 ਟਿਪਸ-

1. ਪ੍ਰੋਪਰ ਹਾਈਡਰੇਸ਼ਨ
ਬਿਊਟੀ ਦੇ ਨਾਲ ਜੁੜੀਆਂ ਲਗਭਗ ਸਾਰੀਆਂ ਸਮੱਸਿਆਵਾਂ ਦਾ ਇਲਾਜ ਹਾਈਡ੍ਰੇਸ਼ਨ ਹੈ। ਇਸ ਲਈ ਬਹੁਤ ਸਾਰਾ ਪਾਣੀ ਪੀਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ। ਇਹ ਨਾ ਸਿਰਫ ਤੁਹਾਡੀ ਚਮੜੀ ਅਤੇ ਵਾਲਾਂ ਲਈ ਵਧੀਆ ਹੈ ਸਗੋਂ ਨਹੁੰਆਂ ਦੇ ਵਾਧੇ ਵਿੱਚ ਵੀ ਮਦਦ ਕਰਦਾ ਹੈ। ਤੁਸੀਂ ਨਾਰੀਅਲ ਪਾਣੀ, ਤਾਜ਼ੇ ਫਲਾਂ ਦੇ ਜੂਸ ਵਰਗੇ ਹਾਈਡਰੇਟਿਡ ਡਰਿੰਕਸ ਵੀ ਪੀ ਸਕਦੇ ਹੋ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਸਰੀਰ ਹਾਈਡਰੇਟਿਡ ਨਹੀਂ ਰਹਿ ਪਾਉਂਦਾ, ਤਾਂ ਆਪਣੇ ਨਹੁੰਆਂ ਨੂੰ ਹਾਈਡਰੇਟਿਡ ਨੇਲ ਕਰੀਮ ਨਾਲ ਮੋਇਸਚਰਾਇਜ਼ ਕਰੋ।

2. ਆਇਲ ਅਤੇ ਸੀਰਮ ਦਾ ਇਸਤੇਮਾਲ  
ਹੈਲਥੀ ਲੰਬੇ ਨੇਲਸ ਲਈ ਕਟਿਕਲ ਹੈਲਥੀ ਦਾ ਹੋਣਾ ਬਹੁਤ ਜ਼ਰੂਰੀ ਹੈ।  ਜਿਸ ਲਈ ਕਟੀਕਲ ਆਇਲ ਅਤੇ ਸੀਰਮ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸਦੇ ਇਸਤੇਮਾਲ ਨਾਲ ਨਾ ਸਿਰਫ ਤੁਹਾਡੇ ਕਟਿਕਲ ਨੂੰ ਨਮੀ ਮਿਲੇਗੀ ਸਗੋਂ ਨਹੁੰਆਂ ਨੂੰ ਟੁੱਟਣ ਤੋਂ ਬਚਾਉਣ 'ਚ ਵੀ ਮਦਦ ਕਰਨਗੇ। 

3. ਪ੍ਰੋਟੀਨ
ਜੇਕਰ ਤੁਹਾਡੇ ਨਹੁੰ ਕਮਜ਼ੋਰ ਹਨ,ਮਾਮੂਲੀ ਜਿਹੀ ਸੱਟ ਨਾਲ ਟੁੱਟ ਜਾਂਦੇ ਹਨ ਤਾਂ ਤੁਹਾਨੂੰ ਆਪਣੀ ਡਾਈਟ 'ਚ ਪ੍ਰੋਟੀਨ ਦੀ ਮਾਤਰਾ ਵਧਾਉਣ ਦੀ ਲੋੜ ਹੈ। ਲੰਬੇ ਅਤੇ ਮਜ਼ਬੂਤ ​​ਨਹੁੰਆਂ ਲਈ ਤੁਹਾਨੂੰ ਅੰਡੇ ਅਤੇ ਡੇਅਰੀ ਪ੍ਰੋਡਕਟ ਖਾਣ ਦੀ ਲੋੜ ਹੈ ਜੋ ਕਿ ਪ੍ਰੋਟੀਨ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਦਾ ਹੈ।  

4. ਨਹੁੰਆਂ ਨੂੰ ਦਿਓ ਰਾਊਂਡ ਸ਼ੇਪ
ਹੋਰ ਸ਼ੇਪਸ ਦੇ ਮੁਕਾਬਲੇ, ਰਾਊਂਡ ਸ਼ੇਪ ਦੇ ਨਹੁੰਆਂ ਦੇ ਟੁੱਟਣ ਦੀ ਸੰਭਾਵਨਾ ਘੱਟ ਹੁੰਦੀ ਹੈ। ਤੁਸੀ ਆਪਣੇ ਨਹੁੰਆ ਨੂੰ ਛੋਟੇ ਰੱਖ ਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਬਚਾ ਕੇ ਰੱਖ ਸਕਦੇ ਹੋ।  ਅਸੀਂ ਜਾਣਦੇ ਹਾਂ ਕਿ ਇਹ ਅਜੀਬ ਲੱਗ ਸਕਦਾ ਹੈ, ਪਰ ਤੁਹਾਡੇ ਨਹੁੰ ਨਾਜ਼ੁਕ ਹਨ, ਇਸ ਲਈ ਅਚਾਨਕ ਟੁੱਟਣ ਤੋਂ ਬਚਣ ਲਈ ਉਹਨਾਂ ਨੂੰ ਸਮੇਂ-ਸਮੇਂ 'ਤੇ ਕੱਟਦੇ ਰਹੋ।


5. ਐਸੀਟੋਨ ਬੇਸਡ ਨੇਲ ਪੋਲਿਸ਼ ਰੀਮੂਵਰ ਤੋਂ ਬਚੋ
ਜੇਕਰ ਤੁਸੀਂ ਆਪਣੇ ਨੇਲ ਪੇਂਟ ਨੂੰ ਵਾਰ-ਵਾਰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨੈਚੁਰਲ ਨੇਲ ਪਾਲਿਸ਼ ਰਿਮੂਵਰ ਦੀ ਵਰਤੋਂ ਕਰਨੀ ਚਾਹੀਦੀ ਹੈ। ਐਸੀਟੋਨ ਬੇਸਡ ਨੇਲ ਪਾਲਿਸ਼  ਰਿਮੂਵਰ ਨਹੁੰਆ ਲਈ ਖਤਰਨਾਕ ਹੁੰਦੇ ਹਨ ਅਤੇ ਨਹੁੰਆ ਨੂੰ ਵਧਣ ਤੋਂ ਰੋਕਦੇ ਹਨ। ਇਸ ਲਈ ਇਨ੍ਹਾਂ ਨੇਲ ਪੋਲਿਸ਼ ਰੀਮੂਵਰ ਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ। 

6. ਨਿੰਬੂ ਦਾ ਰਸ
ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਨਹੁੰਆਂ ਅਤੇ ਵਾਲਾਂ ਦੇ ਵਿਕਾਸ ਲਈ ਬਹੁਤ ਵਧੀਆ ਹੈ। ਨਿੰਬੂ ਵਿਚ ਬਲੀਚਿੰਗ ਗੁਣ ਹੁੰਦੇ ਹਨ ਇਸ ਲਈ ਨਹੁੰਆਂ 'ਤੇ ਨਿੰਬੂ ਦੀ ਰੋਜਾਨਾ ਵਰਤੋਂ ਕਰਨ ਨਾਲ ਨਹੁੰਆਂ 'ਤੇ ਦਾਗ-ਧੱਬਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨਿੰਬੂ ਦਾ ਇੱਕ ਟੁਕੜਾ ਆਪਣੀਆਂ ਉਂਗਲਾਂ ਅਤੇ ਪੈਰਾਂ ਦੇ ਨਹੁੰਆਂ 'ਤੇ ਲਗਭਗ 5 ਮਿੰਟ ਲਈ ਰਗੜੋ ਅਤੇ ਕੋਸੇ ਪਾਣੀ ਨਾਲ ਧੋ ਲਓ। ਇਹ ਨਹੁੰਆਂ ਲਈ ਕਾਫੀ ਫਾਇਦੇਮੰਦ ਹੈ। 

7. ਨਾਰੀਅਲ ਦਾ ਤੇਲ
ਨਾਰੀਅਲ ਦਾ ਤੇਲ ਵਿਟਾਮਿਨ ਈ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕਿ ਨਹੁੰਆਂ ਅਤੇ ਵਾਲਾਂ ਨੂੰ ਨਮੀ ਦਿੰਦਾ ਹੈ। ਨਾਰੀਅਲ ਦਾ ਤੇਲ ਨਹੁੰਆਂ ਵਿੱਚ ਆਸਾਨੀ ਨਾਲ ਸਮਾ ਜਾਂਦਾ ਹੈ। ਐਂਟੀ-ਆਕਸੀਡੈਂਟ ਏਜੰਟ ਹੋਣ ਕਾਰਨ, ਨਾਰੀਅਲ ਤੇਲ ਫੰਗਲ ਅਤੇ ਬੈਕਟੀਰੀਆ ਦੀ ਲਾਗ ਨੂੰ ਵੀ ਰੋਕਦਾ ਹੈ। ਇੱਕ ਕਟੋਰੀ ਵਿੱਚ ਥੋੜ੍ਹਾ ਜਿਹਾ  ਨਾਰੀਅਲ ਤੇਲ ਗਰਮ ਕਰੋ ਅਤੇ ਇਸ ਨਾਲ ਆਪਣੇ ਨਹੁੰਆਂ ਅਤੇ ਉਂਗਲਾਂ ਦੀ ਮਾਲਿਸ਼ ਕਰੋ। ਇਹ ਨਹੁੰਆ ਨੂੰ ਤੇਜੀ ਨਾਲ ਵਧਾਉਣ 'ਚ ਮਦਦ ਕਰਦਾ ਹੈ। 

Get the latest update about nail extension, check out more about lifestyle, fashion updates, faster way of nail growth & coconut for nails growth

Like us on Facebook or follow us on Twitter for more updates.