TSPSC ਨੇ 1540 ਅਸਾਮੀਆਂ ਲਈ ਕੱਢੀ ਭਰਤੀ, ਉਮੀਦਵਾਰ 15 ਅਕਤੂਬਰ ਤੱਕ ਕਰਨ ਅਪਲਾਈ

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15 ਅਕਤੂਬਰ ਹੈ।

ਤੇਲੰਗਾਨਾ ਸਟੇਟ ਪਬਲਿਕ ਸਰਵਿਸ ਕਮਿਸ਼ਨ (ਟੀ.ਐੱਸ.ਪੀ.ਐੱਸ.ਸੀ.) ਨੇ 1540 ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀ ਤੇਲੰਗਾਨਾ ਦੀਆਂ ਵੱਖ-ਵੱਖ ਇੰਜੀਨੀਅਰਿੰਗ ਸੇਵਾਵਾਂ ਲਈ ਹੋਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ tspsc.gov.in 'ਤੇ ਜਾ ਕੇ ਇਸ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15 ਅਕਤੂਬਰ ਹੈ।

ਖਾਲੀ ਅਸਾਮੀਆਂ 
*AEE (Civil) in PR & RD Dept. (ਮਿਸ਼ਨ ਭਗੀਰਥ) – 302
*AEE (Civil) in PR & RD Dept. – 211
*AEE (Civil) in MA & UD-PH – 147
*AEE (Civil) in T.W. Dept – 15
*AEE in I&CAD Dept – 704
*AEE (Mechanical) in I&CAD (GWD) – 3
*AEE (Civil) in TR & B – 145
*AEE (Electrical) in TR & B – 13

ਉਮੀਦਵਾਰ ਦੀ ਯੋਗਤਾ, ਫੀਸ ਅਤੇ ਉਮਰ 
ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਨਾਲ ਸਬੰਧਤ ਖੇਤਰ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਅਰਜ਼ੀ ਫੀਸ ਵਜੋਂ 200 ਰੁਪਏ ਅਤੇ ਪ੍ਰੀਖਿਆ ਫੀਸ ਲਈ 120 ਰੁਪਏ ਅਦਾ ਕਰਨੇ  ਹਨ। ਉਮੀਦਵਾਰਾਂ ਦੀ ਉਮਰ 1 ਜੁਲਾਈ 2022 ਨੂੰ 18 ਤੋਂ 44 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਅਧਿਕਾਰਿਕ ਵੈੱਬਸਾਈਟ tspsc.gov.in 'ਤੇ ਕਲਿੱਕ ਕਰਨ।  

 

Get the latest update about latest jobs, check out more about TSPCS, jobs, naukari & TSPCS jobs

Like us on Facebook or follow us on Twitter for more updates.