(ਧਰਮਿੰਦਰ ਠਾਕੁਰ): ਨਵੇਂ ਸਾਲ ਦੇ ਚੱਲਦੇ ਜਿੱਥੇ ਸੁਰੱਖਿਆ ਏਜੰਸੀਆਂ ਵਲੋਂ ਜ਼ਿਲਾ ਪਠਾਨਕੋਟ ਵਿਚ ਅਲਰਟ ਜਾਰੀ ਕੀਤਾ ਗਿਆ ਸੀ ਉਥੇ ਹੀ ਹੁਣ ਜ਼ਿਲਾ ਪਠਾਨਕੋਟ ਦੇ ਪਿੰਡ ਗੁੜਾ ਕਲਾਂ ਵਿਚ ਸੁਰੰਗ ਮਿਲਣ ਨਾਲ ਮਾਹੌਲ ਤਣਾਅ ਭਰਿਆ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਸੁਰੰਗ ਕਰੀਬ 100 ਮੀਟਰ ਲੰਮੀ ਹੈ ਅਤੇ ਇਸ ਵਿਚ ਮਿੱਟੀ ਦੇ ਟੁੱਟੇ ਬਰਤਨ ਤੇ ਇਕ ਲੋਹੇ ਦੀ ਰਾਡ ਲਟਕੀ ਹੋਈ ਹੈ।
ਉਥੇ ਹੀ ਇਸ ਸਬੰਧੀ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਉਹ ਅਕਸਰ ਇਸ ਪਾਸੇ ਰਨਿਗ ਲਈ ਆਉਂਦੇ ਹਨ ਅਤੇ ਬੀਤੇ ਦਿਨੀਂ ਜਦੋਂ ਉਹ ਇਸ ਪਾਸੇ ਜਾ ਰਹੇ ਸਨ ਤਾਂ ਉਨ੍ਹਾਂ ਦਾ ਪੈਰ ਟੋਏ ਵਿਚ ਫਸ ਗਿਆ, ਜਿਸ ਕਾਰਣ ਇਸ ਸੁਰੰਗ ਦਾ ਪਤਾ ਚੱਲਿਆ। ਦੂਜੇ ਪਾਸੇ ਜਦੋਂ ਇਸ ਸਬੰਧੀ ਸੁਰੱਖਿਆ ਏਜੰਸੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੇਖਣ ਤੋਂ ਲੱਗ ਰਿਹਾ ਹੈ ਕਿ ਇਹ ਸੁਰੰਗ ਬਹੁਤ ਪੁਰਾਣੀ ਹੈ। ਨਾਨਕਸ਼ਾਹੀ ਇੱਟਾਂ ਨਾਲ ਇਸ ਸੁਰੰਗ ਨੂੰ ਬਣਾਇਆ ਗਿਆ ਲੱਗ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਇਹ ਸੁਰੰਗ ਬ੍ਰਿਟਿਸ਼ ਸਮੇਂ ਦੀ ਬਣੀ ਹੋਈ ਹੈ।