ਪਿਆਰ 'ਚ ਡੁੱਬੇ ਜੋੜੇ ਨੇ ਕੀਤਾ ਅਜਿਹਾ ਕਾਰਾ, ਪ੍ਰੇਮੀ ਦੀ ਹੋ ਗਈ ਮੌਤ

ਸਾਲ 1997 'ਚ ਫਿਲਮ 'ਟਾਈਟੈਨਿਕ' ਦਾ 'ਕਿੰਗ ਆਫ ਦਾ ਵਰਲਡ' ਪੋਜ਼ ਕਾਫੀ ਮਸ਼ਹੂਰ ਹੋਇਆ ਸੀ, ਜਿਸ 'ਚ ਫਿਲਮ ਦੇ ਐਕਟਰ ਅਤੇ ਅਭਿਨੇਤਰੀ ਦੋਵੇਂ ਸ਼ਿੱਪ ਦੇ ਕਿਨਾਰੇ ਬਾਹਾਂ ਫੈਲਾਏ ਖੜੇ ਰਹਿੰਦੇ ਹਨ। ਪਰ ਤੁਰਕੀ...

ਤੁਰਕੀ- ਸਾਲ 1997 'ਚ ਫਿਲਮ 'ਟਾਈਟੈਨਿਕ' ਦਾ 'ਕਿੰਗ ਆਫ ਦਾ ਵਰਲਡ' ਪੋਜ਼ ਕਾਫੀ ਮਸ਼ਹੂਰ ਹੋਇਆ ਸੀ, ਜਿਸ 'ਚ ਫਿਲਮ ਦੇ ਐਕਟਰ ਅਤੇ ਅਭਿਨੇਤਰੀ ਦੋਵੇਂ ਸ਼ਿੱਪ ਦੇ ਕਿਨਾਰੇ ਬਾਹਾਂ ਫੈਲਾਏ ਖੜੇ ਰਹਿੰਦੇ ਹਨ। ਪਰ ਤੁਰਕੀ ਵਿੱਚ ਇੱਕ ਵਿਅਕਤੀ ਨੂੰ ਇਹ ਪੋਜ਼ ਬਣਾਉਣਾ ਖਤਰਨਾਕ ਸਾਬਤ ਹੋਇਆ। ਟਾਈਟੈਨਿਕ ਦਾ ਕਿੰਗ ਆਫ ਦਾ ਵਰਲਡ ਬਣਾਉਂਦੇ ਹੋਏ ਤੁਰਕੀ ਦੇ ਘਾਟ 'ਤੇ ਆਪਣੀ ਪ੍ਰੇਮਿਕਾ ਨਾਲ ਪੋਜ਼ ਦਿੰਦੇ ਹੋਏ ਵਿਅਕਤੀ ਪਾਣੀ 'ਚ ਡੁੱਬ ਗਿਆ।

ਹਾਲਾਂਕਿ, ਹੁਣ ਤੱਕ ਬਹੁਤ ਸਾਰੇ ਲੋਕ ਟਾਈਟੈਨਿਕ ਦੇ ਪੋਜ਼ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਪਰ ਫੁਰਕਾਨ ਅਤੇ ਮੀਨਾ ਨੇ ਇਸ ਨੂੰ ਦੁਹਰਾਉਣ ਤੋਂ ਪਹਿਲਾਂ ਕਾਫੀ ਸ਼ਰਾਬ ਪੀਤੀ ਸੀ। ਸ਼ਰਾਬ ਪੀ ਕੇ ਇਸ ਪੋਜ਼ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੇ ਦੋਵੇਂ ਪੈਰ ਘਾਟ ਤੋਂ ਫਿਸਲ ਗਏ। ਉਸੇ ਸਮੇਂ ਇੱਕ ਮਛੇਰੇ ਦੀ ਨਜ਼ਰ ਉਨ੍ਹਾਂ ਉੱਤੇ ਪਈ। ਉਹ ਤੁਰੰਤ ਕਿਸ਼ਤੀ ਲੈ ਕੇ ਦੋਵਾਂ ਕੋਲ ਪਹੁੰਚ ਗਿਆ, ਜਿਸ ਤੋਂ ਬਾਅਦ ਮੀਨਾ ਕਿਸ਼ਤੀ 'ਤੇ ਸਵਾਰ ਹੋਣ 'ਚ ਕਾਮਯਾਬ ਹੋ ਗਈ ਪਰ ਫੁਰਕਾਨ ਲਹਿਰਾਂ 'ਚ ਗਾਇਬ ਹੋ ਗਿਆ, ਜਿਸ ਤੋਂ ਬਾਅਦ ਐਮਰਜੈਂਸੀ ਸੇਵਾ ਨੂੰ ਬੁਲਾਇਆ ਗਿਆ।

ਇਹ ਹਾਦਸਾ ਪੱਛਮੀ ਤੁਰਕੀ ਦੇ ਕੋਚੈਲੀ ਸੂਬੇ ਦੇ ਇੱਕ ਘਾਟ 'ਤੇ ਵਾਪਰਿਆ। ਮੀਨਾ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਦਕਿ ਫੁਰਕਾਨ ਦੀ ਤਲਾਸ਼ੀ ਮੁਹਿੰਮ ਜਾਰੀ ਰਹੀ। ਕਰੀਬ ਦੋ ਘੰਟੇ ਬਾਅਦ ਫੁਰਕਾਨ ਦੀ ਲਾਸ਼ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ।

ਜਾਂਚ ਤੋਂ ਪਤਾ ਲੱਗਾ ਹੈ ਕਿ ਜੋੜੇ ਨੇ ਪੋਜ਼ ਬਣਾਉਣ ਲਈ ਸੁਰੱਖਿਆ ਦਾਇਰੇ ਨੂੰ ਪਾਰ ਕੀਤਾ ਸੀ। ਹਸਪਤਾਲ 'ਚ ਮੁੱਢਲੀ ਸਹਾਇਤਾ ਤੋਂ ਬਾਅਦ ਮੀਨਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੋਜ਼ ਦੇਣ ਤੋਂ ਪਹਿਲਾਂ ਮੱਛੀਆਂ ਫੜਨ ਦੌਰਾਨ ਸ਼ਰਾਬ ਪੀ ਰਹੀ ਸੀ, ਉਸੇ ਦੌਰਾਨ ਉਸ ਨੇ ਸੋਚਿਆ ਕਿ ਟਾਈਟੈਨਿਕ ਪੋਜ਼ ਨੂੰ ਦੁਬਾਰਾ ਬਣਾਉਣਾ ਮਜ਼ੇਦਾਰ ਹੋਵੇਗਾ।

ਮੀਨਾ ਨੇ ਦੱਸਿਆ ਕਿ ਪੋਜ਼ ਨੂੰ ਬਣਾਉਣ ਲਈ ਉਹ ਸੁਰੱਖਿਆ ਘੇਰਾ ਪਾਰ ਕਰਕੇ ਘਾਟ ਦੇ ਕਿਨਾਰੇ 'ਤੇ ਜਾ ਖੜ੍ਹੇ ਹੋਏ, ਜਿਸ ਤੋਂ ਬਾਅਦ ਉਨ੍ਹਾਂ ਦਾ ਪੈਰ ਫਿਸਲ ਗਿਆ। ਦੋਵੇਂ ਪਾਣੀ ਵਿੱਚ ਡਿੱਗ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫੁਰਕਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Get the latest update about drowning, check out more about turkey couple, one dead, titanic pose & Truescoop News

Like us on Facebook or follow us on Twitter for more updates.