TV ਇੰਡਸਟਰੀ ਦਾ ਇਹ ਮਸ਼ਹੂਰ ਜੋੜਾ ਵਿਆਹ ਦੇ 4 ਸਾਲ ਬਾਅਦ ਲੈਣ ਜਾ ਰਿਹਾ ਹੈ ਤਲਾਕ

ਟੀਵੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜਿਆਂ 'ਚੋਂ ਇੱਕ ਸਿਧਾਂਤ ਕਾਰਨਿਕ ਅਤੇ ਮੇਘਾ ਗੁਪਤਾ ...

ਮੁੰਬਈ — ਟੀਵੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜਿਆਂ 'ਚੋਂ ਇੱਕ ਸਿਧਾਂਤ ਕਾਰਨਿਕ ਅਤੇ ਮੇਘਾ ਗੁਪਤਾ ਆਪਣੀ ਕਿਊਟ ਕੈਮਿਸਟਰੀ ਲਈ ਜਾਣੇ ਜਾਂਦੇ ਹਨ ਪਰ ਹੁਣ ਇੱਕ-ਦੂਜੇ ਦੇ ਪਿਆਰ 'ਚ ਪਾਗਲ ਇਹ ਜੋੜਾ ਹੁਣ ਵੱਖ ਹੋਣ ਜਾ ਰਿਹਾ ਹੈ।ਦੱਸ ਦੱਈਏ ਕਿ ਸਿਧਾਂਤ ਕਾਰਨਿਕ ਅਤੇ ਮੇਘਾ ਗੁਪਤਾ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ  ਇਹ ਦੋਵੇਂ 1 ਸਾਲ ਤੋਂ ਵੱਖਰੇ ਰਹਿ ਰਹੇ ਸਨ।4 ਸਾਲ ਪਹਿਲਾਂ ਹੋਏ ਇਸ ਵਿਆਹ ਦੀ ਸ਼ੁਰੂਆਤ ਇੱਕ ਪਿਆਰੀ ਲਵ ਸਟੋਰੀ ਨਾਲ ਹੋਈ ਸੀ, ਪਰ ਅਚਾਨਕ ਇਹ ਸਭ ਕਿਉਂ ਹੋ ਗਿਆ? ਇਨ੍ਹਾਂ ਸਾਰੇ ਸਵਾਲਾਂ 'ਤੇ ਸਿਧਾਂਤ ਕਰਨਿਕ ਨੇ ਜਵਾਬ ਦਿੱਤਾ ਹੈ।

'ਨਾਗਿਨ 4' ਸੀਰੀਅਲ 'ਚ ਹੋਣ ਵਾਲੀ ਹੈ ਇਸ ਬਿੱਗ ਬੌਸ 13 ਕੰਟੈਸਟੈਂਟਸ ਦੀ ਐਂਟਰੀ, ਜੈਸਮੀਨ ਭਸੀਨ ਦੀ ਜਗ੍ਹਾ ਆਵੇਗੀ ਨਜ਼ਰ !

ਸਿਧਾਂਤ ਕਰਨਿਕ ਅਤੇ ਮੇਘਾ ਗੁਪਤਾ ਨੇ ਕੁਝ ਸਮਾਂ ਪਹਿਲਾਂ ਤਲਾਕ ਲਈ ਅਰਜ਼ੀ ਦਿੱਤੀ ਹੈ। ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਸਿਧਾਂਤ ਨੇ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਆਹ ਸੌਖਾ ਨਹੀਂ ਹੁੰਦਾ ਅਤੇ ਸਾਡੇ ਕੇਸ 'ਚ ਮੈਨੂੰ ਲੱਗਦਾ ਹੈ ਕਿ ਸਾਡਾ ਸਬਰ ਜਵਾਬ ਦੇ ਗਿਆ ਸੀ। ਕਿਸੇ ਵੀ ਰਿਸ਼ਤੇ ਵਿੱਚ ਮਨ ਦੀ ਸ਼ਾਂਤੀ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਕਈ ਵਾਰ ਤੁਸੀਂ ਇਸ ਨਾਲ ਰਹਿਣਾ ਸਿੱਖ ਲੈਂਦੇ ਹੋ, ਪਰ ਜਦੋਂ ਵੱਖ ਹੋ ਜਾਂਦੇ ਹੋ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਮੇਰੀ ਜ਼ਿੰਦਗੀ ਵਿੱਚ ਸ਼ਾਂਤੀ ਦੀ ਕਮੀ ਸੀ। ਮੇਰਾ ਵਿਆਹ ਵੀ ਇਸੇ ਤਰ੍ਹਾਂ ਰਿਹਾ।

'ਬਿੱਗ ਬੌਸ 13' ਦੇ ਇਨ੍ਹਾਂ ਕੰਟੈਸਟੈਂਟਸ ਨੇ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

ਉਨ੍ਹਾਂ ਦੱਸਿਆ ਕਿ ਮੈਂ ਅਤੇ ਮੇਘਾ ਥੈਰੇਪੀ ਲਈ ਵੀ ਗਏ ਅਤੇ ਅਸੀਂ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਰਿਹਾ। ਅਸੀਂ ਪਿਛਲੇ ਸਾਲ ਮਾਰਚ ਵਿਚ ਵੱਖਰੇ ਰਹਿਣ ਦਾ ਫੈਸਲਾ ਕੀਤਾ, ਇਹ ਵੇਖਣ ਲਈ ਕਿ ਕੀ ਦੂਰੀ ਸਾਡੇ ਦਿਲਾਂ ਵਿੱਚ ਪਿਆਰ ਪੈਦਾ​ਕਰ ਸਕਦੀ ਹੈ ਜਾਂ ਨਹੀਂ। ਪਰ ਸਾਨੂੰ ਅਹਿਸਾਸ ਹੋਇਆ ਕਿ ਜਦੋਂ ਅਸੀਂ ਇਕੱਠੇ ਨਹੀਂ ਸੀ ਤਾਂ ਅਸੀਂ ਵਧੇਰੇ ਆਰਾਮ ਮਹਿਸੂਸ ਕਰ ਰਹੇ ਸੀ। ਪਰ ਇਹ ਨਹੀਂ ਸੀ ਕਿ ਅਸੀਂ ਇਕੱਠੇ ਖੁਸ਼ ਨਹੀਂ ਸੀ। ਮੇਰੇ ਕੋਲ ਉਸ ਨਾਲ ਬਤੀਤ ਕੀਤੀਆਂ ਕੁੱਝ ਵਧੀਆ ਯਾਦਾਂ ਹਨ।ਸਿਧਾਂਤ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਵੱਖ ਹੋਵਾਂਗੇ।ਮੈਨੂੰ ਅਹਿਸਾਸ ਹੋਇਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਦੋ ਵਧੀਆ ਲੋਕ ਇੱਕ ਵਧੀਆ ਵਿਆਹ ਲਈ ਬਣੇ ਹੋਣ। ਤਲਾਕ ਕਾਫੀ ਬੁਰਾ ਹੋ ਸਕਦਾ ਹੈ, ਪਰ ਸਾਡੇ ਕੇਸ 'ਚ ਨਹੀਂ, ਕਿਉਂਕਿ ਮੇਘਾ ਨੇ ਉਦੋਂ ਵੱਖ ਹੋਣ ਦਾ ਫੈਸਲਾ ਕੀਤਾ ਜਦੋਂ ਸਾਡੇ ਵਿਚਕਾਰ ਕੁਝ ਪਿਆਰ ਬਾਕੀ ਸੀ। ਦੋਵਾਂ ਪਰਿਵਾਰਾਂ ਨੇ ਕਾਫੀ ਸਪੋਰਟ ਕੀਤਾ।ਮੇਘਾ ਅਤੇ ਸਿਧਾਂਤ ਦੀ ਮੁਲਾਕਾਤ ਸਾਲ 2015 'ਚ ਇੱਕ ਦੋਸਤ ਦੀ ਪਾਰਟੀ ਵਿੱਚ ਹੋਈ ਸੀ। ਦੋਵਾਂ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ।

ਇਕ ਫਿਰ ਦੇਖਣ ਨੂੰ ਮਿਲੇਗੀ ਸਿਧਾਰਥ ਤੇ ਸ਼ਹਿਨਾਜ਼ ਦੀ ਕੈਮਿਸਟ੍ਰੀ, ਵੀਡੀਓ ਵਾਇਰਲ

Get the latest update about TV News, check out more about TV Actors Siddhant Karnick, Marriage 4 Years, Entertainment News & Megha Gupta

Like us on Facebook or follow us on Twitter for more updates.