ਤਖਤਾਪਲਟ ਤੋਂ ਬਾਅਦ ਮਿਆਂਮਾਰ 'ਚ Twitter ਅਤੇ Instagram ਵੀ ਬੈਨ

ਮਿਆਂਮਾਰ (Myanmar) ਦੇ ਇੰਚਾਰਜ ਫੌਜੀ ਅਧਿਕਾਰੀਆਂ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਹੋਏ...

ਮਿਆਂਮਾਰ (Myanmar) ਦੇ ਇੰਚਾਰਜ ਫੌਜੀ ਅਧਿਕਾਰੀਆਂ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਹੋਏ ਤਖਤਾਪਲਟ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਰੋਕ (Social Media Ban) ਦਾ ਦਾਇਰਾ ਵਧਾਉਂਦੇ ਹੋਏ ਟਵਿੱਟਰ ਅਤੇ ਇੰਸਟਾਗਰਾਮ ਦੇ ਇਸਤੇਮਾਲ ਉੱਤੇ ਵੀ ਰੋਕ ਲਗਾ ਦਿੱਤੀ ਹੈ। ਇਸ ਵਿਚ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਵਿਚ ਲੋਕਾਂ ਨੇ ਬਰਤਨ ਅਤੇ ਪਲਾਸਟਿਕ ਬੋਤਲਾਂ ਵਜਾ ਕੇ ਫੌਜੀ ਤਖਤਾਪਲਟ ਪ੍ਰਤੀ ਵਿਰੋਧ ਜਤਾਇਆ। ਫੌਜੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਈ ਐਪਸ ਉੱਤੇ ਰੋਕ ਲਗਾਉਣ ਦੇ ਇਲਾਵਾ ਸੰਚਾਰ ਆਪਰੇਟਰਾਂ ਅਤੇ ਇੰਟਰਨੈੱਟ ਕੰਪਨੀਆਂ ਨੂੰ ਟਵਿੱਟਰ ਅਤੇ ਇੰਸਟਾਗਰਾਮ ਦੇ ਇਸਤੇਮਾਲ ਉੱਤੇ ਵੀ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ।

ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੁਝ ਲੋਕ ਫਰਜ਼ੀ ਖਬਰਾਂ ਫੈਲਾਉਣ ਲਈ ਇਨ੍ਹਾਂ ਦੋਵਾਂ ਪਲੇਟਫਾਰਮਾਂ ਦਾ ਇਸਤੇਮਾਲ ਕਰ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰੁਕੇ ਹੋਣ ਅਤੇ ਉਨ੍ਹਾਂ ਨੂੰ ਬੰਦ ਕੀਤੇ ਜਾਣ ਉੱਤੇ ਨਜ਼ਰ ਰੱਖਣ ਵਾਲੇ ਨੈੱਟਬਲਾਕਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਤ ਦੱਸ ਵਜੇ ਤੋਂ ਟਵਿੱਟਰ ਸੇਵਾਵਾਂ ਬੰਦ ਕਰ ਦਿੱਤੀ ਗਈਆਂ ਹਨ। ਇੰਸਟਾਗਰਾਮ ਉੱਤੇ ਪਹਿਲਾਂ ਹੀ ਰੋਕ ਲਗਾਈ ਜਾ ਚੁੱਕੀ ਹੈ।

ਫੇਸਬੁੱਕ ਉੱਤੇ ਵੀ ਹੈ ਤਿੱਖੀ ਨਜ਼ਰ
ਮਿਆਂਮਾਰ ਵਿਚ ਕੰਮ ਕਰ ਰਹੀ ਨਾਰਵੇ ਦੀ ਦੂਰਸੰਚਾਰ ਕੰਪਨੀ ਟੈਲੀਨਾਰ ਨੇ ਕਿਹਾ ਹੈ ਕਿ ਉਸ ਨੇ ਹੁਕਮ ਦਾ ਪਾਲਣ ਕੀਤਾ ਹੈ ਪਰ ਨਾਲ ਹੀ ਨਿਰਦੇਸ਼ ਦੀ ਲੋੜ ਉੱਤੇ ਸਵਾਲ ਵੀ ਚੁੱਕੇ ਹਨ। ਮਿਆਂਮਾਰ ਵਿਚ ਸਰਕਾਰੀ ਮੀਡੀਆ ਅਤੇ ਦੇਸ਼ ਵਿਚ ਸਮਾਚਾਰ ਅਤੇ ਸੂਚਨਾ ਦਾ ਮੁੱਖ ਸ੍ਰੋਤ ਬਣ ਚੁੱਕੇ ਫੇਸਬੁੱਕ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਫੇਸਬੁਕ ਦਾ ਇਸਤੇਮਾਲ ਪ੍ਰਦਰਸ਼ਨ ਆਯੋਜਿਤ ਕਰਨ ਲਈ ਵੀ ਕੀਤਾ ਜਾਂਦਾ ਹੈ।

Get the latest update about instagram, check out more about myanmar, twitter & ban

Like us on Facebook or follow us on Twitter for more updates.