'ਕਿਸਾਨ ਏਕਤਾ ਮੋਰਚਾ' ਸਣੇ ਕਈ ਟਵਿੱਟਰ ਅਕਾਊਂਟ ਸਸਪੈਂਡ

ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਨੇ 'ਕਿਸਾਨ ਏਕਤਾ ਮੋਰਚਾ' ਸਮੇਤ ਕਈ ਅਕਾਊਂਟ ਸਸ...

ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਨੇ 'ਕਿਸਾਨ ਏਕਤਾ ਮੋਰਚਾ' ਸਮੇਤ ਕਈ ਅਕਾਊਂਟ ਸਸਪੈਂਡ ਕਰ ਦਿੱਤੇ ਹਨ। ਜਾਂਚ ਏਜੰਸੀਆਂ ਦੀ ਮੰਗ 'ਤੇ ਅਜਿਹਾ ਕੀਤਾ ਗਿਆ ਹੈ। ਕਿਸਾਨ ਏਕਤਾ ਮੋਰਚਾ ਅਕਾਊਂਟ ਨੂੰ ਕਿਸਾਨ ਆਗੂਆਂ ਨੇ ਟਵਿੱਟਰ 'ਤੇ ਆਪਣਾ ਅਧਿਕਾਰਤ ਅਕਾਊਂਟ ਦੱਸਿਆ ਸੀ। ਇਨ੍ਹਾਂ ਸਾਰਿਆਂ ਦੇ ਪ੍ਰੋਫਾਈਲ 'ਤੇ ਕਲਿੱਕ ਕਰਨ 'ਤੇ ਲਿਖ ਕੇ ਆ ਰਿਹਾ ਹੈ ਕਿ ਸੰਬੰਧਤ ਅਕਾਊਂਟ 'ਤੇ ਇਕ ਕਾਨੂੰਨੀ ਮੰਗ ਦੇ ਜਵਾਬ 'ਚ ਭਾਰਤ ਨੇ ਰੋਕ ਲਗਾ ਦਿੱਤੀ ਹੈ। ਕਿਸਾਨ ਰੈਲੀ ਦੇ ਹਿੰਸਕ ਹੋਣ ਤੋਂ ਬਾਅਦ 27 ਜਨਵਰੀ ਨੂੰ ਟਵਿੱਟਰ ਨੇ ਕਿਹਾ ਸੀ ਕਿ ਉਸ ਨੇ 300 ਤੋਂ ਵੱਧ ਅਕਾਊਂਟਸ ਨੂੰ ਸਸਪੈਂਡ ਕਰ ਦਿੱਤਾ ਸੀ।

ਦੱਸ ਦੇਈਏ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਦੀ ਫਸੀਲ ’ਤੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ, ਜਿੱਥੇ ਪ੍ਰਧਾਨ ਮੰਤਰੀ ਹਰ ਸਾਲ 15 ਅਗਸਤ ਆਜ਼ਾਦੀ ਦਿਹਾੜੇ ’ਤੇ ਝੰਡਾ ਲਹਿਰਾਉਂਦੇ ਹਨ। ਐਤਵਾਰ ਨੂੰ ‘ਮਨ ਕੀ ਬਾਤ’ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ 26 ਜਨਵਰੀ ਨੂੰ ਦਿੱਲੀ ’ਚ ਤਿਰੰਗੇ ਦਾ ਅਪਮਾਨ ਵੇਖ ਕੇ ਦੇਸ਼ ਬਹੁਤ ਦੁਖੀ ਹੋਇਆ।

Get the latest update about Twitter, check out more about Kisan Ekta Morcha & suspended accounts

Like us on Facebook or follow us on Twitter for more updates.