'ਸਾਂਝੇ ਪਿਆਰ ਦੀ ਅਨੋਖੀ ਕਹਾਣੀ', ਦੋ ਪ੍ਰੇਮੀ ਇਕੋ ਮਹਿਲਾ ਨਾਲ ਬੱਚੇ ਪੈਦਾ ਕਰਨ ਨੂੰ ਤਿਆਰ

ਬ੍ਰਾਜ਼ੀਲ ਦੇ ਦੋ ਪੱਕੇ ਦੋਸਤ ਇਕੋ ਮਹਿਲਾ ਨਾਲ ਪਿਆਰ ਵਿਚ ਹਨ ਅਤੇ ਪਿਛਲੇ ਡੇਢ ਸਾਲ ਤੋਂ ਤਿੰਨੋਂ ਇਕ-ਦੂਜੇ ਨੂੰ...

ਬ੍ਰਾਜ਼ੀਲ ਦੇ ਦੋ ਪੱਕੇ ਦੋਸਤ ਇਕੋ ਮਹਿਲਾ ਨਾਲ ਪਿਆਰ ਵਿਚ ਹਨ ਅਤੇ ਪਿਛਲੇ ਡੇਢ ਸਾਲ ਤੋਂ ਤਿੰਨੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਹ ਤਿੰਨੋਂ ਰਸਮੀ ਕਪਲਸ ਵਾਂਗ ਰੇਸਟੋਰੈਂਟਾਂ ਵਿਚ ਡੇਟ ਉੱਤੇ ਜਾਂਦੇ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਦੌਰਾਨ ਲੋਕਾਂ ਦੇ ਅਜੀਬੋਗਰੀਬ ਰਿਐਕਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਤਿੰਨੋਂ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਕੁਝ ਪਲਾਨ ਕਰ ਰਹੇ ਹਨ।

30 ਸਾਲ ਦੇ ਡਿਨੋ ਡਿਸੁਜ਼ਾ ਅਤੇ ਸਾਲੋ ਗੋਮਸ ਬ੍ਰਾਜ਼ੀਲ ਤੋਂ ਹਨ ਅਤੇ ਉਹ ਪਿਛਲੇ ਸਾਲ ਸਪੇਨ ਦੇ ਬਾਰਸੀਲੋਨਾ ਵਿਚ ਛੁੱਟੀਆਂ ਮਨਾਉਣ ਦੌਰਾਨ ਬੇਲਾਰੂਸ ਦੇ ਇਕ ਬਾਰ ਵਿਚ ਗਏ ਸਨ। ਇਨ੍ਹਾਂ ਲੋਕਾਂ ਦੀ ਮੁਲਾਕਾਤ ਇਸ ਦੌਰਾਨ 27 ਸਾਲਾ ਓਲਗਾ ਨਾਲ ਹੋਈ ਸੀ, ਜੋ ਆਪਣੇ ਦੋਸਤਾਂ ਦੇ ਨਾਲ ਸੀ। ਡਿਨੋ ਅਤੇ ਸਾਲੋ ਨੇ ਇਸ ਦੌਰਾਨ ਮਹਿਲਾ ਨੂੰ ਅਪਰੋਚ ਕੀਤਾ ਅਤੇ ਤਿੰਨੋਂ ਇਕੱਠੇ ਡੇਟ ਉੱਤੇ ਜਾਣ ਲੱਗੇ। ਡਿਨੋ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਾਲੋ ਅਤੇ ਮੈਂ ਬਾਰਸੀਲੋਨਾ ਮੈਚ ਦੇਖਣ ਗਏ ਸੀ ਅਤੇ ਓਥੇ ਸਾਨੂੰ ਓਲਗਾ ਮਿਲੀ ਸੀ। ਅਸੀਂ ਉਸ ਨੂੰ ਡ੍ਰਿੰਕ ਲਈ ਅਪ੍ਰੋਚ ਕੀਤਾ ਅਤੇ ਇਥੋਂ ਸਾਡੀ ਕਹਾਣੀ ਸ਼ੁਰੂ ਹੋਈ। ਸਾਡੇ ਲਈ ਇਹ ਮੁੱਦਾ ਨਹੀਂ ਹੈ ਕਿ ਅਸੀਂ ਤਿੰਨੋਂ ਰਿਲੇਸ਼ਨਸ਼ਿਪ ਵਿਚ ਹਾਂ। ਸਾਡੇ ਲਈ ਜ਼ਿਆਦਾ ਜ਼ਰੂਰੀ ਕੈਮਿਸਟ੍ਰੀ ਹੈ। ਅਸੀਂ ਲੋਕਾਂ ਵਿਚਾਲੇ ਬਹੁਤ ਸਟ੍ਰਾਂਗ ਕੈਮਿਸਟ੍ਰੀ ਹਾਂ।

ਡਿਨੋ ਨੇ ਕਿਹਾ ਕਿ ਸ਼ੁਰੂਆਤ ਵਿਚ ਸਾਨੂੰ ਦੋਸਤਾਂ ਤੇ ਪਰਿਵਾਰ ਵਲੋਂ ਕਈ ਤਰ੍ਹਾਂ ਦੇ ਮੈਸੇਜ ਮਿਲ ਰਹੇ ਸਨ। ਉਹ ਸਾਨੂੰ ਪੁੱਛਦੇ ਸਨ ਕਿ ਸਾਡੇ ਵਿਚਾਲੇ ਕੀ ਚੱਲ ਰਿਹਾ ਹੈ। ਅਸੀਂ ਕਾਫੀ ਸਹਿਜ ਹੋ ਕੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਓਲਗਾ ਬਾਰੇ ਦੱਸ ਚੁੱਕੇ ਹਾਂ ਅਤੇ ਇਸ ਕਾਰਣ ਲੋਕਾਂ ਦੀ ਰਾਏ ਸਾਡੇ ਲਈ ਬਦਲੀ ਹੈ ਅਤੇ ਹੁਣ ਲੋਕ ਬਹੁਤ ਸਪੋਰਟਿਵ ਹਨ। ਡਿਨੋ, ਓਲਗਾ ਅਤੇ ਸਾਲੋ ਪਿਛਲੇ ਡੇਢ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਤਿੰਨੋਂ ਫਿਲਹਾਲ ਫਰਾਂਸ ਵਿਚ ਰਹਿੰਦੇ ਹਨ ਅਤੇ ਇਕੱਠਿਆਂ ਬੱਚੇ ਪੈਦਾ ਕਰਨਾ ਚਾਹੁੰਦੇ ਹਨ। ਡਿਨੋ ਨੇ ਕਿਹਾ ਕਿ ਅਸੀਂ ਪੂਰੀ ਦੁਨੀਆ ਘੁੰਮਣਾ ਚਾਹੁੰਦੇ ਹਾਂ ਅਤੇ ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਹਾਂ ਤੇ ਲਾਈਫ ਨੂੰ ਸਿੰਪਲ ਤਰੀਕੇ ਨਾਲ ਜਿਊਣਾ ਚਾਹੁੰਦੇ ਹਾਂ। 

Get the latest update about Brazil, check out more about Love, same woman, best friend & babies

Like us on Facebook or follow us on Twitter for more updates.