ਦਿੱਲੀ 'ਚ 2 ਕਾਰੋਬਾਰੀਆਂ ਤੇ ਸ਼ਰੇਆਮ ਚਲੀਆਂ ਗੋਲੀਆਂ, ਦੋਸ਼ੀ ਸ਼ੂਟਰ ਗ੍ਰਿਫ਼ਤਾਰ

7 ਮਈ ਦੀ ਸ਼ਾਮ ਨੂੰ, ਹਮਲਾਵਰਾਂ ਵਲੋਂ ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਵਿੱਚ ਇੱਕ ਵਿਅਸਤ ਸੜਕ 'ਤੇ ਇੱਕ ਕਾਰ ਤੇ ਜਿਸ 'ਚ 2 ਕਾਰੋਬਾਰੀ ਮੌਜੂਦ ਸਨ ਤੇ ਸ਼ਰੇਆਮ ਗੋਲੀਆਂ ਚਲਾਇਆ ਗਈਆਂ ਸਨ। ਮੌਕੇ ਤੇ ਘੱਟੋ-ਘੱਟ 10 ਰਾਉਂਡ ਫਾਇਰ ਕੀਤੇ ਗਏ। ਕਾਰ ਵਿੱਚ ਬੈਠੇ ਦੋ ਭਰਾਵਾਂ ਅਜੈ ਚੌਧਰੀ ਅਤੇ ਜੱਸਾ ਚੌਧਰੀ ਨੂੰ ਗੋਲੀ ਲੱਗਣ ਨਾਲ ਸੱਟਾਂ ਲੱਗੀਆਂ...

7 ਮਈ ਦੀ ਸ਼ਾਮ ਨੂੰ, ਹਮਲਾਵਰਾਂ ਵਲੋਂ ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਵਿੱਚ ਇੱਕ ਵਿਅਸਤ ਸੜਕ 'ਤੇ ਇੱਕ ਕਾਰ ਤੇ ਜਿਸ 'ਚ 2 ਕਾਰੋਬਾਰੀ ਮੌਜੂਦ ਸਨ ਤੇ ਸ਼ਰੇਆਮ ਗੋਲੀਆਂ ਚਲਾਇਆ ਗਈਆਂ ਸਨ। ਮੌਕੇ ਤੇ ਘੱਟੋ-ਘੱਟ 10 ਰਾਉਂਡ ਫਾਇਰ ਕੀਤੇ ਗਏ। ਕਾਰ ਵਿੱਚ ਬੈਠੇ ਦੋ ਭਰਾਵਾਂ ਅਜੈ ਚੌਧਰੀ ਅਤੇ ਜੱਸਾ ਚੌਧਰੀ ਨੂੰ ਗੋਲੀ ਲੱਗਣ ਨਾਲ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਅੱਜ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ 'ਚ ਦੱਸਿਆ ਕਿ ਇਸ ਸਨਸਨੀਖੇਜ਼ ਹਮਲੇ ਦੇ ਸਬੰਧ 'ਚ ਦਿੱਲੀ ਪੁਲਸ ਨੇ ਇਕ ਦੋਸ਼ੀ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ।

ਸੂਤਰਾਂ ਅਨੁਸਾਰ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਫੜੇ ਗਏ  ਵਿਅਕਤੀ ਦੀ ਪਛਾਣ ਪਾਰਸ ਉਰਫ ਸਾਹਿਲ ਵਜੋਂ ਹੋਈ ਹੈ ਜੋਕਿ  ਦਿੱਲੀ ਦੇ ਕਿਸੇ ਗਿਰੋਹ ਦਾ ਹਿੱਸਾ ਸੀ।

ਘਟਨਾ ਦੇ ਇੱਕ ਦਿਨ ਬਾਅਦ, ਐਤਵਾਰ ਨੂੰ, ਪੁਲਿਸ ਨੇ ਇੱਕ 47 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਕਥਿਤ ਤੌਰ 'ਤੇ ਅਪਰਾਧ ਕਰਨ ਲਈ ਆਪਣੇ ਸਾਥੀਆਂ ਨੂੰ ਸਕੂਟੀ ਦਿੱਤੀ ਸੀ। ਮੁਲਜ਼ਮ ਦੀ ਪਛਾਣ ਰਾਜੂ ਖਾਨ ਉਰਫ਼ ਗੋਗਾ ਵਜੋਂ ਹੋਈ ਹੈ। ਮੁਲਜ਼ਮ ਰਾਜੂ ਖਾਨ ਨੇ ਹਮਲਾਵਰਾਂ ਨੂੰ ਦੋਪਹੀਆ ਵਾਹਨ ਮੁਹੱਈਆ ਕਰਵਾਏ ਸਨ, ਜਿਸ ਦੀ ਵਰਤੋਂ ਉਨ੍ਹਾਂ ਨੇ ਅਪਰਾਧ ਲਈ ਕੀਤੀ ਸੀ।

ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ 34 (ਕਈ ਵਿਅਕਤੀਆਂ ਦੁਆਰਾ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤੇ ਗਏ ਕੰਮ) ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਜਾਂਚ ਅਜੇ ਵੀ ਜਾਰੀ ਹੈ।

Get the latest update about 2 businessman shot dead in delhi, check out more about delhi shubash nagar & firing

Like us on Facebook or follow us on Twitter for more updates.