ਬਰਨਾਲਾ ਤੋਂ ਦੁਖਦ ਖਬਰ: ਰਜਵਾਹੇ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ

ਪੰਜਾਬ ਦੇ ਬਰਨਾਲਾ ਜ਼ਿਲੇ ਦੇ ਪਿੰਡ ਕਾਲੇਕੇ ਵਿਚ ਨਹਾਉਣ ਗਏ ਦੋ ਬੱਚੇ ਰਜਵਾਹੇ ਵਿਚ ਡੁੱਬ ਗਏ। ਦੋਵਾਂ ਬੱਚਿ...

ਬਰਨਾਲਾ: ਪੰਜਾਬ ਦੇ ਬਰਨਾਲਾ ਜ਼ਿਲੇ ਦੇ ਪਿੰਡ ਕਾਲੇਕੇ ਵਿਚ ਨਹਾਉਣ ਗਏ ਦੋ ਬੱਚੇ ਰਜਵਾਹੇ ਵਿਚ ਡੁੱਬ ਗਏ। ਦੋਵਾਂ ਬੱਚਿਆਂ ਦੀ ਮੌਤ ਹੋ ਗਈ ਹੈ। ਪਿੰਡ ਵਾਲਿਆਂ ਨੇ ਰਜਵਾਹੇ ਵਿਚੋਂ ਲਾਸ਼ਾਂ ਕੱਢ ਕੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ। ਪੁਲਸ ਨੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਸੁਖਦੇਵ ਰਾਮ ਨੇ ਘਟਨਾ ਦੀ ਪੁਸ਼ਟੀ ਕੀਤੀ।

ਸੁਖਦੇਵ ਰਾਮ ਨੇ ਦੱਸਿਆ ਕਿ ਮ੍ਰਿਤਕ ਅਕਾਸ਼ਦੀਪ ਸਿੰਘ (12) ਪੁੱਤਰ ਬਲਦੇਵ ਸਿੰਘ ਤੇ ਲਵਜੋਤ ਸਿੰਘ (13) ਪੁੱਤਰ ਪਾਲੀ ਸਿੰਘ ਨਿਵਾਸੀ ਕਾਲੇਕੇ ਆਪਣੇ ਦੋਸਤਾਂ ਦੇ ਨਾਲ ਜੋਗਾ ਰਜਵਾਹੇ ਵਿਚ ਨਹਾਉਣ ਗਏ ਸਨ। ਪਰ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਦੋਵੇਂ ਬੱਚੇ ਡੁੱਬ ਗਏ। ਨਾਲ ਗਏ ਬੱਚਿਆਂ ਨੇ ਘਟਨਾ ਬਾਰੇ ਲੋਕਾਂ ਨੂੰ ਦੱਸਿਆ। ਪਿੰਡ ਵਿਚ ਬੱਚਿਆਂ ਦੇ ਡੁੱਬਣ ਦੀ ਖਬਰ ਫੈਲਦੇ ਹੀ ਸਾਰੇ ਰਜਵਾਹੇ ਉੱਤੇ ਇਕੱਠੇ ਹੋ ਗਏ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਲਿਆਂ ਨੇ ਲਾਸ਼ਾਂ ਨੂੰ ਤਲਾਸ਼ਿਆ ਤੇ ਰਜਵਾਹੇ ਤੋਂ ਬਾਹਰ ਕੱਢਿਆ। ਬੱਚਿਆਂ ਨੇ ਦੱਸਿਆ ਕਿ ਕੱਲ ਤਾਂ ਰਜਵਾਹੇ ਵਿਚ ਪਾਣੀ ਦਾ ਪੱਧਰ ਘੱਟ ਸੀ, ਪਰ ਸ਼ਾਇਦ ਰਾਤ ਨੂੰ ਨਹਿਰੀ ਵਿਭਾਗ ਨੇ ਉਸ ਵਿਚ ਪਾਣੀ ਛੱਡ ਦਿੱਤਾ। ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਤੇ ਇਹ ਘਟਨਾ ਵਾਪਰ ਗਈ।

Get the latest update about Truescoopnews, check out more about Drown in Rajwaha, dead bodies, Died & Barnala

Like us on Facebook or follow us on Twitter for more updates.