ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਹਸਪਤਾਲ ਦੇ ਅਧਿਕਾਰੀਆਂ ਦੀ ਸ਼ਿਕਾਇਤ ਉੱਤੇ ਦੋ ਈਸਾਈ ਨਰਸਾਂ ਖਿਲਾਫ ਬੀਤੇ ਦਿਨ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਦੋਵਾਂ ਨਰਸਾਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀਆਂ ਖਬਰਾਂ ਹਨ। ਇਸ ਦੀ ਜਾਣਕਾਰੀ ਡੇਲੀ ਮੇਲ ਨਿਊਜ਼ ਵਲੋਂ ਦਿੱਤੀ ਗਈ ਹੈ। ਨਰਸਾਂ ਉੱਤੇ ਹਸਪਤਾਲ ਦੇ ਇਕ ਵਾਰਡ ਦੀ ਕੰਧ ਤੋਂ ਇਸਲਾਮੀ ਆਇਤਾਂ ਲਿਖੇ ਸਟੀਕਰ ਹਟਾਉਣ ਦਾ ਦੋਸ਼ ਹੈ। ਇਸ ਵਾਰਡ ਵਿਚ ਮਨੋਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ।
ਪੁਲਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਫੈਸਲਾਬਾਦ ਦੇ ਜ਼ਿਲਾ ਮੁੱਖ ਦਫਤਰ ਵਿਚ ਕੰਮ ਕਰਦੀਆਂ ਨਰਸਾਂ ਮਰਿਅਮ ਲਾਲ ਤੇ ਨੇਵਿਸ਼ ਅਰੁਜ਼ ਦੇ ਖਿਲਾਫ ਉਪ ਮੈਡੀਕਲ ਅਫਸਰ ਡਾਕਟਰ ਮੁਹੰਮਦ ਅਲੀ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ। ਅਲੀ ਦਾ ਦਾਵਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੀ ਹਸਪਤਾਲ ਦੀ ਕਮੇਟੀ ਦੋਵਾਂ ਨਰਸਾਂ ਦੇ ਖਿਲਾਫ ਈਸ਼ਨਿੰਦਾ ਦੇ ਦੋਸ਼ ਸਾਬਿਤ ਕਰ ਚੁੱਕੀ ਹੈ। ਇਸ ਵਿਚਾਲੇ ਹਸਪਤਾਲ ਦੇ ਕਰਮਚਾਰੀਆਂ ਨੇ ਨਰਸਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਸਥਾਨਕ ਮੁਸਲਿਮ ਧਾਰਮਿਕ ਨੇਤਾ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸਨ।
ਇਸ ਤੋਂ ਪਹਿਲਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਵਿਚੋਂ ਇਕ ਨਰਸ ਨੂੰ ਆਪਣੇ ਕਬਜ਼ੇ ਵਿਚ ਲੈਣ ਦੇ ਲਈ ਹਸਪਤਾਲ ਵਿਚ ਖੜੇ ਪੁਲਸ ਵਾਹਨ ਉੱਤੇ ਹਮਲਾ ਕੀਤਾ ਪਰ ਪੁਲਸ ਨੇ ਨਰਸ ਨੂੰ ਭੀੜ ਤੋਂ ਬਚਾਉਣ ਲਈ ਵਾਹਨ ਦੇ ਅੰਦਰ ਹੀ ਬੰਦ ਕਰ ਦਿੱਤਾ।
Get the latest update about Truescoop News, check out more about death penalty, Two Christian women, Truescoop & Pakistan
Like us on Facebook or follow us on Twitter for more updates.